ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੨੪ਵੀਂ ਕੂੰਜ

ਜੇ ਦਿਨ ਬੀਤ ਗਿਆ ਹੈ
ਪੰਛੀ ਜੇ ਗਾਣੋਂ ਰੁਕ ਗਏ
ਵਾਯੂ ਭੀ ਚੁਪ ਹੋ ਗਈ
ਮੇਰੇ ਤੇ ਭੀ ਅੰਧਕਾਰ ਦੀ ਚਾਦਰ ਪਾ ਦੇ
ਜਿਓਂ ਧਰਤੀ ਤੇ ਸਦੀਆਂ ਦੀ ਨੀਂਦਰ ਦੀ ਚਾਦਰ
ਤੂੰ ਪਾ ਕੇ ਸੁਲਾਇਆ ਜੁਗੜੇ ਲੰਘੇ
ਕਦੇ ਪਾਸਾ ਨਾ ਮੋੜਿਆ।
ਮੈਨੂੰ ਬੰਦ ਕਰ ਦੇ ਸੰਧਿਆ ਦੇ ਕੰਵਲ ਹਾਰ
ਉਸ ਪਾਂਧੀ ਤੇ ਰਹਿਮ ਕਰ
ਜਿਦਾ ਪ੍ਰਾਲਬਧ ਦਾ ਝੋਲਾ ਰਾਹ ਵਿੱਚ ਹੀ ਮੁਕਿਆ
ਜਿਦੇ ਕਪੜੇ ਪਾਟੇ ਤੇ ਪੈਰ ਵੀ ਫੁਟੇ
ਅੱਖਾਂ ਵਿਚ ਧੂੜ ਪਈ
ਤਨ ਨਿਰਬਲਤਾ ਨਾਲ ਕੰਬੇ
ਉਸਨੂੰ ਗੋਦੀ 'ਚ ਲੈ ਦਿਆਲੂ ਰਾਤ ਵਾਂਗ
ਲਜਾ ਤੇ ਗਰੀਬੀ ਦੂਰ ਕਰ ਤੇ ਖਿਡ਼ਾ ਦੇ ਫੁਲ ਹਾਰ
ਪ੍ਰਭਾਤ ਫੁਲਾਂ ਨੂੰ ਜੀਵਨ ਦੇਵੇ
ਤੂੰ ਦੁਖੀਆਂ ਨੂੰ, ਗਰੀਬਾਂ ਨੂੰ, ਪਾਂਧੀ ਤੇ ਥਕਿਆਂ ਨੂੰ।

੨੮