ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੨੨ਵੀਂ ਕੂੰਜ

ਤੈਨੂੰ ਵੇਖ ਨਾ ਸਕਣ ਸੜਕਾਂ ਦੇ ਲਾਟੂ ਅਕਾਸ਼ੀ ਤਾਰੇ
ਚੌਂਕਾਂ ਦੇ ਸਿਪਾਹੀ ਪਹਿਰੇਦਾਰ ਪਿੰਡਾਂ ਦੇ
ਗਲੀਆਂ ਦੇ ਕੁਤੇ ਉਲੂ ਚਮਗਿਦੜ
ਤੂੰ ਲੁਕ ਲੁਕ ਚਲਦੇ ਜਗਾਂ ਦੇ ਪਾਂਧੀ
ਪ੍ਰਭਾਤ ਵੀ ਕਦੀ ਕਦੀ ਧੰਦਾਂ ਦਾ ਘੁੰਡ ਕਢਦੀ
ਬੱਦਲ ਦੀ ਕੰਬਲੀ ਲੈ ਕੇ ਲੁਕਦੀ, ਛਿਪਾਂਦੀ ਜੋਬਨ ਨੂੰ
ਕਾਨੂੰਨਾਂ ਦੀ ਧਰਤੀ ਨੇ, ਗਾਣਾ ਵਜਾਣਾ ਬੰਦ ਕੀਤਾ
ਸਭ ਦੇ ਘਰ ਨੂੰ ਦਰਵਾਜੇ ਕੁੰਡੇ ਤੇ ਜਿੰਦੇ
ਮੇਰਾ ਘਰ ਬਾਰ ਨਾ ਕੋਈ ਖੁਲ੍ਹੇ ਦਰਵਾਜੇ ਤਿਰੇ ਲਈ
ਉਜਾੜਾਂ ਤੇ ਜੰਗਲ-ਰਾਹਾਂ ਦਾ ਇਕੋ ਇੱਕ ਪਾਂਧੀ ਹੈ
ਅੱਜ ਖੜਕ ਦੜਕ ਕੇ ਆ
ਸੁਪਨੇ ਦੇ ਵਾਂਗੂ ਹੁਣ, ਫਿਰ ਨਾ ਲੰਘ ਜਾਵੀਂ।

੨੬