ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਮੈਨੂੰ ਇਸੇ ਤਰ੍ਹਾਂ ਰਹਿਣ ਦੇ, ਮੈਂ ਉਡੀਕਦੀ ਹਾਂ।
ਰੌਣਕਾਂ ਦੇ ਦਰਿਆ ਵਗਣ ਦੇ।
ਮੈਂ ਸਭ ਨੂੰ ਤਕਦੀ ਹਾਂ; ਚਾਲਾਂ ਤੇ ਕੱਦਾਂ ਨੂੰ ਵੇਖਦੀ ਹਾਂ
ਸ਼ਕਲਾਂ ਕਈ ਮਿਲਦੀਆਂ--
ਪਰ ਉਹ ਨਹੀਂ ਆਏ
ਜਿਨ੍ਹਾਂ ਮੇਰੀ ਭੇਟਾ ਲੈਣੀ ਹੈ
ਕਬੂਲਣੀ ਹੈ, ਖ਼ੁਸ਼ ਹੋਣਾ ਹੈ
ਇਹ ਕੁਝ ਯਾਦ ਕਰ ਕੇ
ਇਕ ਕਦਮ ਅਗੇ ਵਧਾਈ ਮੈਂ ਉਡੀਕ ਰਹੀ ਹਾਂ।

੧੮ਵੀਂ ਕੂੰਜ



ਘਟਾਂ ਕਾਲੀਆਂ ਚੜ੍ਹੀਆਂ ਹਨ
ਬਿਜਲੀ ਚਮਕੇ; ਹੋਇਆ ਅੰਧੇਰਾ
ਸ਼ਾਮਾਂ ਨੇ ਨਿਸ਼ਾਨੀਆਂ ਮਿਲਾਪ ਦੀਆਂ
ਪੰਛੀ ਉਡ ਕੇ ਚਲੇ ਆਲਣੀ ਚੁੰਜਾਂ ਵਿਚ ਚੋਗਾ ਭਰੀ
ਖੰਭਾਂ ਨੂੰ ਖਿਲਾਰੀ ਨਿੱਘ ਦੇਣ ਲਈ ਆਂਡਿਆਂ ਨੂੰ
ਕਖਾਂ ਦੇ ਮਹਿਲਾਂ ਵਿਚ ਖੁਸ਼ੀਆਂ ਮਨਾਵਣ ਲਈ
ਮੈਂ ਨਗਰੀ ਤੋਂ ਦੂਰ, ਮੇਰਾ ਨਾ ਕੋਈ ਟਿਕਾਣਾ
ਮੈਂ ਬਿਨਾਂ ਖੰਭਾਂ ਤੋਂ, ਨਾ ਚੋਗਾ ਲਭਾ, ਲਭਦਾ ਕਿਸ ਲਈ?
ਤੇਰੀ ਮਰਜ਼ੀ ਰੌਣਕਾਂ ਬਣਾ ਕੇ ਇਕੱਲੇ ਰਖਣ ਵਾਲਿਆ!
ਦਿਨ ਲੰਘ ਜਾਂਦਾ ਹੈ, ਕੰਮਾਂ ਵਿਚ, ਤਕਦਿਆਂ ਤੇ ਘੁੰਮਦਿਆਂ
ਹੁਣ ਰਾਤ ਆ ਗਈ ਮੇਰੇ ਸਾਂਝੇ ਪਿੜ ਨਹੀਂ ਹਨ; ਨਾਲ ਕਿਸੇ ਦੇ।

੨੧