ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਮੈਨੂੰ ਵੀ ਗਾਣ ਦਾ ਸਮਾਂ ਦੇਣਾ ਆਪਣੇ ਸਾਹਮਣੇ
ਪ੍ਰਭਾਤ ਦਿਆਂ ਪਰਦਿਆਂ ਨੂੰ ਹਲਾਉਣ
ਵਾਲੀ ਹਵਾ
ਚਲਣ ਵੇਲੇ ਮੇਰੀ ਵੀਣਾ ਦੀਆਂ ਤਾਰਾਂ
ਆਖੇ ਕੰਬਦੀਆਂ ਹਨ।

੧੬ਵੀਂ ਕੂੰਜ


ਇਸ ਜਗਤ ਦੇ ਉਤਸ਼ਵ ਵੇਲੇ
ਪੌਣ ਪਾਣੀ ਸਭ ਸਦੇ, ਸਾਰੇ ਆਏ
ਪਾਣੀ ਦੇ ਵਿਚ ਜਲਚਰ ਤੇ ਅਕਾਸ਼ੀ ਪੰਛੀ
ਲੋਹੇ ਦੀਆਂ ਤਾਰਾਂ ਵਿਚੋਂ; ਗੀਤ ਮੈਂ ਕਢਾਂ, ਜਜ਼ਬੇ ਨਚਾਵਾਂ
ਕੁਝ ਹੋ ਸਕਿਆ; ਮੈਂ ਕੀਤਾ ਤੇ ਚਾਈਂ ਚਾਈਂ ਕੀਤਾ।
ਮੂੰਹ ਵਿਖਾਈ ਹੋ ਰਹੀ ਹੈ, ਲੋਕ ਵੇਖ ਕੇ ਆ ਰਹੇ ਹਨ।
ਸਮਾਂ ਸਮੇਂ ਸਿਰ ਆ ਰਿਹਾ ਹੈ ਮੈਨੂੰ ਵੀ ਬੋਲਾਵਾ ਹੋਸੀ
ਝੁਰੜੀਆਂ ਭਰਿਆ ਮਥਾ ਮੇਰਾ
ਮੈਂ ਭੀ ਉਸਨੂੰ ਟੇਕ ਸਕਾਂ-ਗਾ।

{{rh||੧੯|}