ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਸੂਰਜ ਦੀ ਟਿੱਕੀ ਚੜੀ ਤੇ ਛਿਪ ਗਈ
ਮੈਂ ਆਸਣ ਝਾੜੇ ਤੇ ਵਿਛਾਏ
ਅੰਨੇਰਾ ਚਾਨਣ ਤੋਂ ਭੀ ਛੇਤੀ ਪਸਰਿਆ
ਨ ਦੀਵਾ ਹੈ, ਨ ਤੀਲੀ ਹੈ, ਤੇ ਨਾ ਤੇਲ
ਉਸ ਚਾਨਣ ਨੂੰ ਹਨੇਰੇ ਵਿੱਚ ਕਿਵੇਂ ਬਲਾਊਂ
ਮੈਂ ਜੀਉਂਦਾ ਮਿਲਣ ਦੀ ਆਸ਼ਾ ਵਿੱਚ
ਪਰ ਭੇਟਾ ਦੀਆਂ ਘੜੀਆਂ ਪੈਰਾਂ ਵਿਚ ਰਾਗ ਦੇ ਘੁੰਗਰ ਬਣ ਕੇ
ਅਜੇ ਤਕ ਨਹੀਂ ਆਈਆਂ।

੧੪ਵੀਂ ਕੂੰਜ



ਮੇਰੀਆਂ ਕਾਮਨਾਂ ਦੀਆਂ ਵੇਲਾਂ ਦੂਰ ਤੱਕ ਫੈਲ ਗਈਆਂ ਹਨ,
ਪਰ ਫਲ ਨਹੀਂ ਲਗਿਆ।
ਫੁਲ ਖਿੜੇ ਤੇ ਸੜ ਗਏ--ਵੇਲਾਂ ਖਾਲੀ ਦੀਆਂ ਖਾਲੀ ਹਨ।
ਮੇਰੇ ਕੀਰਨੇ ਸੁਣ ਕੇ,
ਤੇਰੇ ਮੱਥੇ ਤੇ ਵੱਟ ਪੈਂਦੇ ਹਨ।
ਤੇਰੀਆਂ ਨਾਮਨਜ਼ੂਰੀਆਂ ਦੇ,
ਮੇਰੇ ਸਿਰ ਤੋਂ ਬੜੇ ਹਿਸਾਨ ਹਨ।
ਚੰਗਾ ਹੈ! ਮੇਰੀਆਂ ਇਛਾਂ ਦੀਆਂ ਝੋਲੀਆਂ
ਅਡੀਆਂ ਅਡੀਆਂ ਫੱਟ ਜਾਣ ਤੇ ਤੂੰ ਆਪਣੇ ਦਾਨ;
ਖੁਲ੍ਹਾ ਆਕਾਸ਼, ਪਸਰਿਆ ਚਾਨਣ, ਸਰੀਰ ਦੀ ਅਨੋਖੀ ਕਲ
ਤੇ ਉਡਾਰੂ ਮਨ ਨੂੰ ਸਮਝਣ ਲਈ ਮਜਬੂਰ ਕਰੇਂ।
ਥੱਕਿਆਂ ਨੂੰ ਤੂੰ ਆਲਸੀ ਸਮਝ ਲੈ।

੧੭