ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਤੂੰ ਬਣ ਕੇ ਉਪਾਸ਼ਕ ਮੁਕਤੀ ਨੂੰ ਮੰਗੇ
ਅਰਾਮ ਲੋੜਵੇਂ, ਨਹੀਂ ਹਥ ਵਟਾਂਦੈਂ
ਤੱਕ ਕਪੜੇ ਚਿੱਟੇ ਉਹ ਰੀਝੇਗਾ ਨਹੀਂ
ਉਹ ਹੋਰ ਤੱਕੇਗਾ ਉਸ ਧੋਬੀ ਤਾਈਂ;
ਜਿਸ ਤੜਕੇ ਉਠ ਕੇ ਜਾ ਘਾਟ ਨਦੀ ਤੇ;
ਇਹ ਕਪੜੇ ਧੋਤੇ ਹਾਇ ਸੇਕ ਅੱਗਾਂ ਨੂੰ
ਤੂੰ ਦਾਗ਼ੀ ਕਹਿ ਕਹਿ ਮੇਹਨਤ ਨਾ ਦਿਤੀ
ਉਹ ਕੁੜ੍ਹਦਾ ਕੁੜਦਾ ਝੁਗੀ ਵਲ ਚਲਿਆ
ਮਾਸੂਮ ਬਾਲਾਂ ਨੇ ਚੀਜੀ ਮੰਗੀ
ਉਹ ਦੇ ਨਹੀਂ ਸਕਿਆ ਰਬ ਉਸਦੇ ਕੋਲੇ
ਉਸ ਨੂੰ ਵਰਚਾਂਦਾ ਤੇ ਬਾਲ ਖਿਡਾਂਦਾ।

੧੨ਵੀਂ ਕੂੰਜ


ਮੈਂ ਰਾਹੀ ਚਰੋਕਾ, ਜਗਾਂ ਦੀਆਂ ਸਰਾਂਵਾਂ।
ਮੈਂ ਓਦੋਂ ਤੁਰਿਆ, ਮੈਂ ਓਦੋਂ ਚਲਿਆ
ਜਦ ਪਹਿਲਾਂ ਚਾਨਣ, ਕੁਦਰਤ ਦੀ ਵਖੀਓਂ
ਸੀ ਬਾਹਰ ਆਇਆ।
ਕਿਰਨਾਂ ਦੇ ਸੁਨਹਿਰੀ ਰਥ ਤੇ, ਬੈਠੇ ਨੂੰ ਸਦੀਆਂ ਹੋਈਆਂ
ਮੈਂ ਤਾਰੇ ਗਾਹੇ,
ਮੈਂ ਸਿਆਰੇ ਗਾਹੇ
ਪਰਬਤ ਤੇ ਫਿਰਿਆ,
ਸਾਗਰ ਨੂੰ ਲੰਘਿਆ।

੧੪