ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੯ਵੀਂ ਕੂੰਜ

ਐ ਯਾਚਕ ਤੂੰ ਤਰਲੇ ਲੈਂਦੈਂ
ਲੀਰਾਂ ਵਿਖਾਂਦੈਂ ਚੋਟਾਂ ਤਕਾਂਦੈਂ ਮੰਨਜ਼ਲਾਂ ਨੂੰ ਦੱਸਦੈਂ
ਇਸ ਵੱਡੇ ਦਰਵਾਜੇ ਵਿਚ ਆ
ਅੱਖਾਂ ਨੂੰ ਮਲ ਕੇ ਵੇਖ, ਇਹ ਕਿਸ ਦਾ ਮੰਦਰ ਹੈ
ਅੰਦਰ ਚਲ ਅੰਦਰ ਚਲ ਉਥੇ ਤੇਰੇ ਖਿਡਾਉਣੇ
ਤੇਰੀਆਂ ਯਾਦਾਂ, ਚਿੱਤ੍ਰਾਂ ਵਿਚ ਚਿੱੜ੍ਹੀਆਂ
ਵੇਖ ਵੇਖ ਇਹ ਤੇਰਾ ਘਰ ਈ ਓ ਭਿਖਾਰੀ!
ਫਰਜ਼ਾਂ ਦੀਆਂ ਪੰਡਾਂ ਭਾਰੀ ਨੇ
ਓ ਦੂਰ ਦੇ ਪਾਂਧੀ ਥੱਕੇ ਹੋਏ ਟੁੱਟੇ ਹੋਏ
ਸੁਟ ਦੇ, ਚੁਕਾ ਦੇ ਉਸਨੂੰ; ਜਿਸ ਦੇ ਗਲ ਵਿਚ ਬ੍ਰਹਿਮੰਡਾਂ ਦੇ ਮੋਤੀ
ਮਾਲਾ ਬਣ ਕੇ ਫਿਰਦੇ ਹਨ, ਜੋ ਭਾਰ ਚੁਕਣ ਜਾਣਦਾ ਹੈ
ਸਦੀਆਂ ਤੋਂ ਆਦੀ।
ਜਗ ਲੈਣ ਦੇ ਦੀਵੇ ਟਿਮ ਟਿਮਾਉਣ ਦੇ ਦੀਵੇ
ਨ ਫੂਕਾਂ ਮਾਰੀਂ ਨਾ ਪਲੇ ਮਾਰੀਂ
ਫੂਕਾਂ ਮਾਰਨ ਵਾਲੀਆਂ ਬੁਲ੍ਹੀਆਂ ਦੇ
ਨਾ ਚੁੰਮਣ ਲੈਣੇ
ਕੀ ਕਰੇਗਾ ਕਤਲ ਗਾਹ ਨੂੰ ਪਿਆਰ ਕਰ ਕੇ

੧੧