ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਤੂੰ ਦੂਰਾਂ ਤੋਂ ਦੂਰ ਤੂੰ ਪਾਰਲੇ ਕੰਢੇ
ਔਖੇ ਰਸਤੇ ਟੇਢੀਆਂ ਘਾਟੀਆਂ
ਰਾਹਾਂ ਦੇ ਠੰਡੇ ਮੌਸਮ ਦੀਆਂ ਰੋਕਾਂ
ਮੈਂ ਕਿਵੇਂ ਪਹੁੰਚਾਂ, ਨਿੱਤ ਇਹੋ ਸੋਚਾਂ
ਪਰ

ਕਦੀ ਕਦੀ ਕੁਟੀਆ ਵਿੱਚ ਬੈਠਾ ਗਾਵਾਂ
ਗੀਤਾਂ ਦੇ ਖੰਭਾਂ ਦੀਆਂ ਕੰਨੀਆਂ
      ਅਕਾਸ਼ਾਂ ਜੇਡੀਆਂ
ਤੇਰੇ ਨਾਲ ਜਦ ਫੜ-ਫੜਾਣ
ਤਦ ਅਖਾਂ ਚਮਕਣ ਖੰਭ ਭੀ ਲਿਸ਼ਕਣ।
ਹੁਣ ਨਸ ਗਏ ਮੌਸਮ
ਸਭ ਮਨਜ਼ਲਾਂ ਮੁਕੀਆਂ।
ਸਵਾਮੀ ਖਿੱਮਾਂ ਕਰੀਂ,
ਮਸਤੀ ਵਿੱਚ ਆ ਕੇ, ਅਦਬਾਂ ਨੂੰ ਭੁਲਾਂ
ਮਿੱਤ੍ਰ ਬਣਾ ਕੇ ਜੱਫੀਆਂ ਪਾਵਾਂ
ਹੱਥਾਂ ਨੂੰ ਘੁੱਟਾਂ ਮੇਰੇ ਸ਼ੋਖ ਇਸ਼ਾਰੇ

੩ਜੀ ਕੂੰਜ


ਓ ਗੀਤਾਂ ਵਾਲਿਆ ਤੇਰੇ ਗੀਤ ਨਿਰਾਲੇ
ਤੂੰ ਅੰਦਰ ਗਾਵੇਂ ਬਾਹਰ ਭੀ ਗਾਵੇਂ ਤੇ ਮਧ ਵਿਚ ਗਾਵੇਂ
ਤੂੰ ਪਰਲੇ ਪਾਰ ਮੈਂ ਉਰਲੇ ਪਾਰ
ਗੀਤਾਂ ਦੀਆਂ ਪਗਡੰਡੀਆਂ ਰਾਹੀਂ