ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੨ਜੀ ਕੂੰਜ

ਤੇਰੇ ਇਸ਼ਾਰੇ ਮੈਥੋਂ ਗੀਤ ਗਵਾਂਦੇ
ਅੱਖਾਂ ਵਿੱਚ ਤੱਕਣੀ ਤਕਣੀ ਵਿਚ ਹੰਝੂ
ਹਿਕੜੀ ਵਿਚ ਧੜਕਣ, ਧੜਕਣ ਵਿੱਚ ਖਾਬਾਂ।
           ਜਦ ਗੀਤ ਮੈਂ ਗਾਵਾਂ।
           ਮੇਰੇ ਬੋਲ ਕਬੋਲ, ਮੇਰੇ ਖਿਆਲ ਕਠੋਰ;
           ਮੇਰੀ ਧੱਕੇ ਸ਼ਾਹੀ, ਮੇਰੀ ਸੀਨਾ ਜ਼ੋਰੀ,
           ਜਦ ਗਾਣ ਮੈਂ ਲਗਾਂ, ਸਭ ਗੀਤਾਂ ਵਿੱਚ ਬਦਲਣ।
           ਮੈਂ ਭੀ ਗੀਤ ਤੂੰ ਵੀ ਗੀਤ।
           ਦੁਨੀਆਂ ਹੈ ਇਕ ਰਲਵਾਂ ਗੀਤ।

ਮੈਂ ਹਾਂ ਉਸ ਪੰਛੀ ਹਾਰ
ਜੋ ਖੁਲ੍ਹੇ ਅਕਾਸ਼ਾਂ ਨੂੰ
ਸਾਗਰ ਦੇ ਪਾੜਾਂ ਨੂੰ
ਭਰਵੀਂ ਉਡਾਰੀ ਨਾਲ
ਉਡਦਾ ਤੇ ਲੰਘ ਜਾਂਦਾ।
ਮੇਰੇ ਹਰਖ ਸੋਗ ਦੇ ਗੀਤ
ਮੇਰੇ ਜਨਮ ਮਰਨ ਦੇ ਗੀਤ
ਮੇਰੇ ਡਿਗਣ ਉਠਣ ਦੇ ਗੀਤ
ਮੈਨੂੰ ਪਾਰ ਲੰਘਾ ਜਾਂਦੇ।

ਓ ਗੀਤਾਂ ਵਾਲਿਆ, ਮੈਥੋਂ ਗੀਤ ਗਵਾਈ ਜਾ
ਤੇਰੇ ਗੀਤ ਨਾ ਮੁਕਣ ਮੈਂ ਗਾਂਦਾ ਨਾ ਥੱਕਾਂ
ਤੇਰੇ ਅਨੁਭਵ ਕੰਬਣ ਮੇਰੀਆਂ ਸੁਰਾਂ ਥੱਰਾਨ