ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰੀ ਵਾਲਾ

ਦੇ ਕਹਿਣ ਅਨੁਸਾਰ-

"ਮੇਰੇ ਹਰਖ ਸੋਗ ਦੇ ਗੀਤ
ਮੇਰੇ ਡਿਗਣ ਉਠਣ ਦੇ ਗੀਤ
ਮੇਰੇ ਜਨਮ ਮਰਨ ਦੇ ਗੀਤ
ਮੈਨੂੰ ਪਾਰ ਲੰਘਾ ਜਾਂਦੇ ਹੋਣ।"

ਤਾਰਿਆਂ ਦੀ ਛਾਵੇਂ ਉਹ ਫੇਰੀ ਵਾਲਾ ਆਇਆ 'ਤੇ ਸਤਿਆਂ ਨੂੰ ਗੀਤ ਸੁਣਾ ਕੇ ਚਲਿਆ ਗਿਆ। ਜਦੋਂ ਅਸੀ ਜਾਗਾਂਗੇ, ਉਸ ਦੇ ਗੀਤਾਂ ਦੀ ਮਿਠੀ ਯਾਦ ਡੂੰਘੀ ਹੁੰਦੀ ਜਾਵੇਗੀ।

ਮੈਂ ਆਪਣੇ ਪੂਜ ਹੈਡ ਮਾਸਟਰ ਸਾਹਿਬ, ਸ: ਬੀਰ ਸਿੰਘ ਐਮ. ॥, ਬੀ. ਟੀ. ਦਾ ਰਿਣ ਕਿਸੇਤਰਾਂ ਭੀ ਨਹੀਂ ਲਾਹ ਸਕਦਾ ਜੋ ਸਦਾ ਮੇਰੀਆਂ ਵਿੰਗੀਆਂ ਤੇ ਉਲਝੀਆਂ ਸਾਹਿੱਤਕ-ਟਹਿਣੀਆਂ ਨੂੰ ਸਿਧਾ ਕਰਦੇ ਰਹਿੰਦੇ ਹਨ । ਉਨਾਂ ਦੀ ਠੰਡੀ ਛਾਂ ਹੇਠਾਂ ਮੇਰਾ ਸਾਹਿਤਕ ਸੁਹਜ ਸਵਾਦ ਘੜੀਂਦਾ ਰਹਿੰਦਾ ਹੈ। ਮੇਰੇ ਲਈ ਉਹ ਇਕੱਲੇ ਕਿਸੇ ਵੱਡੀ ਤੋਂ ਵੱਡੀ ਸਾਹਿੱਤ-ਸਭਾ ਨਾਲੋਂ ਥੋੜੇ ਘਟ ਹਨ।

ਸ: ਈਸ਼ਰ ਸਿੰਘ ਮਝੈਲ ਨੇ ਕਿਹਾ ਸੀ, ਜੋ ਕੰਮ ਸ: ਬ: ਸ: ਗੁਰਦਿੱਤ ਸਿੰਘ ਨੇ ਕੋਇਟੇ ਵਿਚ ਕੀਤੇ ਹਨ, ਇਹ ਕਰਾਮਾਤ ਤੋਂ ਥੋੜੇ ਈ ਉਰੇ ਹਨ', ਉਸੇ ਬਣੇ ਵਾਯੂ ਮੰਡਲ ਵਿਚ ਬਹਿ ਕੇ ਮੇਰੇ ਜੇਹਾ ਢਿਲੜ ਭੀ ਕਲਮ ਨਾਲ ਚੀਚੋ ਚੀਚ ਘਚੋਲੀਆਂ ਖੇਡਦਾ ਰਹਿੰਦਾ ਹੈ।

ਕੋਇਟਾ,
੧੯੪੧
੭ ਵਜੇ ਸ਼ਾਮ

ਨਰਿੰਦਰ ਸਿੰਘ "ਸੋਚ"

੩੧.