ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰੀ ਵਾਲਾ

ਕੇਵਲ ਸਮੇਂ ਨਾਲ ਹਥ ਬਦਲਦੇ ਰਹਿੰਦੇ ਹਨ। ਟੈਗੋਰ ਸਾਡੇ ਸੁਪਨਿਆਂ ਦਾ ਮਾਲਕ ਹੈ, ਜਗਰਾਤੇ ਦਾ ਘੜਨਹਾਰਾ ਹੈ ਤੇ ਡੂੰਘੀਆਂ ਨੀਂਦਰਾਂ ਦੇ ਪਰਦੇ ਖਿਲਾਰਨ ਵਾਲਾ ਹੈ।

ਚੰਗੇ ਤੇ ਮੰਦੇ ਭਾਗਾਂ ਦਾ ਚਕਰ ਹੈ, ਕਈਆਂ ਮੁਲਕਾਂ ਨੂੰ ਇਕੋ ਇਕ ਲੀਡਰ ਮਿਲਦਾ ਹੈ ਤੇ ਉਹੋ ਤੋੜ ਤੱਕ ਨਿਭਾ ਦੇਂਦਾ ਹੈ। ਭਾਰਤ ਨੂੰ ਅਨੇਕਾਂ ਲੀਡਰ ਮਿਲੇ, ਪਰ ਉਸ ਵੇਲੇ ਸਦਾ ਲਈ ਵਿਛੜੇ ਜਦੋਂ ਮੁਲਕ ਦੀ ਹਾਲਤ ਡਾਵਾਂ-ਡੋਲ ਹੁੰਦੀ ਹੈ। ਮਹਾਤਮਾ ਟੈਗੋਰ ਦੀ ਜਿਸ ਦਿਨ ਵਰੇ ਗੰਢ ਮਨਾਈ ਜਾ ਰਹੀ ਸੀ, ਉਦੋਂ ਇਕ ਕੇਡੀ ਟੁੰਬਣੀ ਤੇ ਦਰਦ ਭਰੀ ਤਾਰ ਆਈ ਸੀ, "ਹੇ ਗੁਰਦੇਵ, ਜਿਵੇਂ ਵੀਹ ਵੀਹ ਸਾਲਾਂ ਦੇ ਚਾਰ ਡੰਡੇ ਚੜ ਚੁਕੇ ਹੋ, ਕ੍ਰਿਪਾ ਕਰਕੇ ਇਕ ਡੰਡਾ ਹੋਰ ਭੀ ਚੜ੍ਹਨਾ, ਇਸ ਵੇਲੇ ਦੇਸ਼ ਨੂੰ ਤੁਹਾਡੀ ਬੜੀ ਲੋੜ ਹੈ।"

ਮਹਾਤਮਾ ਤਿਲਕ, ਗੋਖਲੇ, ਲਾਲਾ ਲਾਜਪਤ ਰਾਏ, ਪੰਡਤ ਮੋਤੀ ਲਾਲ ਤੇ ਜਤੇਂਦਰ ਨਾਥ ਵਰਗਿਆਂ ਨੇ ਕੇਡੀ ਕਾਹਲ ਕੀਤੀ ਹੈ। ਪੰਜਾਬ ਅਜ ਦੂਜੇ ਸੂਬਿਆਂ ਦੇ ਟਾਕਰੇ ਤੇ ਪਿਛੇ ਕਿਉਂ ਹੈ? ਕੇਵਲ ਇਸ ਲਈ ਕਿ ਅਜ ਪੰਜਾਬ ਵਿਚ ਲਾਲਾ ਲਾਜਪਤ ਰਾਇ ਦੀ ਗਰਜਵੀਂ ਗੂੰਜ ਨਹੀਂ। ਮੁਲਕਾਂ ਨੂੰ ਅਨੇਕਾਂ ਡਵੀਜਨਾਂ ਦੇ ਨਸ਼ਟ ਹੋਣ ਨਾਲ ਏਨਾਂ ਘਾਟਾ ਨਹੀਂ ਪੈਂਦਾ ਜਿਨਾਂ ਇਕ ਲੀਡਰ ਦੀ ਮੌਤ ਨਾਲ। ਲੀਡਰ ਤਾਂ ਮੁਲਕਾਂ ਦੀ ਹੋਣੀ ਬਦਲ ਦਿੰਦਾ ਹੈ। ਕਿਸੇ ਅੰਗ੍ਰੇਜ਼ ਨੂੰ ਪੁਛੋ-ਮਿਸਟਰ ਚਰਚਲ ਸਾਹਿਬ ਦੀ ਕਿੰਨੀ ਕੀਮਤ ਹੈ? ਭਾਰਤ ਦੇ ਮਿਹਨਤੀ ਕਾਮੇ ਅਨੇਕਾਂ ਵਾਰ ਨਿਰਾਸ ਹੋ ਕੇ ਹੌਕੇ ਭਰ ਚੁਕੇ ਹਨ ਤੇ ਪਤਾ ਨਹੀਂ ਇਨ੍ਹਾਂ ਨੂੰ ਕਿੰਨੀ ਵਾਰ ਹੋਰ ਇਸਤਰਾਂ ਕਰਨਾ ਪਏ। ਹੌਸਲਿਆਂ ਦੇ ਮੰਦਰ ਢਹਿਣ ਨਾਲ ਦੇਸ਼ ਗਰੀਬ ਹੋ ਜਾਂਦੇ ਹਨ, ਰਬਾ, ਸਾਡੇ ਮੰਦਰ ਹੁਣ ਕਦੀ ਨ ਡਿਗਣ।

ਕਲਕਤੇ ਨੇ ਕੇਵਲ ਦੋ ਵੱਡੇ ਜਲੂਸ ਆਪਣੀ ਸਾਰੀ ਜ਼ਿੰਦਗੀ

੨੮.