ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰੀ ਵਾਲਾ

"ਭਾਰਤ ਦਾ ਚਮਕਦਾ ਸੂਰਜ।"

ਜਪਾਨ ਵਿਚ ਭੀ ਏਨ੍ਹਾਂ ਦੇ ਲੈਕਚਰ ਹੋਵੇ, ਇਕ ਜਪਾਨੀ ਪ੍ਰੋਫੈਸਰ ਨੇ ਕਿਹਾ, “ਭਾਰਤ ਵਿਚ ਹਮੇਸ਼ਾ ਗਿਆਨ ਦਾ ਸੂਰਜ ਚੜਦਾ ਰਿਹਾ ਹੈ ਤੇ ਏਸੇ ਦੀਆਂ ਕਿਰਨਾਂ ਲੈ ਕੇ ਪ੍ਰਦੇਸਾਂ ਵਾਲੇ ਆਤਮਕ ਰਾਹ ਲਭਦੇ ਰਹੇ ਹਨ।"

ਜਿਸ ਸ਼ਾਂਤੀ ਨਕੇਤਨ ਦਾ ਚਰਚਾ ਭਾਰਤ ਨਾਲੋਂ ਬਹੁਤਾ ਪ੍ਰਦੇਸਾਂ ਵਿਚ ਹੈ, ਇਹ ਮਹਾਤਮਾ ਟੈਗੋਰ ਦਾ ਉਹ ਸਚਾ ਹੈ, ਜਿਥੇ ਕੌਮ, ਦੇਸ਼, ਨਸਲ, ਮਜ਼ਹਬ ਤੇ ਰੰਗ ਨੂੰ ਬਿਨਾ ਪੁਛੇ ਗਿਛੇ ਇਕ ਸਭਿਆਚਾਰ ਵਿਚ ਢਾਲਿਆ ਜਾਂਦਾ ਹੈ। ਏਥੇ ਝੌਂਪੜੀਆਂ ਵਿਚ ਬੈਠੇ ਅੰਗ੍ਰੇਜ਼, ਜਰਮਨ, ਆਮੈਕਨ ਤੇ ਭਾਰਤੀ ਕਦੀ ਸੁਪਨਾਂ ਭੀ ਨਹੀਂ ਲੈਂਦੇ ਜੋ ਇਕ ਮੁਲਕ ਨੂੰ ਦੂਜੇ ਮੁਲਕ ਤੇ ਹਮਲਾ ਕਰਨਾ ਚਾਹੀਦਾ ਹੈ। ਏਥੇ ਹੀ ਆਖਿਆ ਜਾਂਦਾ ਹੈ, "ਰਾਜਾ ਤੇ ਪਰਜਾ ਦੋ ਸ਼ਬਦ ਉਨਾਂ ਚਿਰ ਹਨ ਜਿਨਾਂ ਚਿਰ ਪਰਜਾ ਬੇ-ਸ਼ਰਮ ਹੈ ਤੇ ਰਾਜਾ ਜ਼ਾਲਮ। ਮਨੁਖ ਮਨੁਖ ਤੇ ਭਲਾ ਰਾਜ ਕਰ ਈ ਕਿਵੇਂ ਸਕਦਾ ਹੈ?"

ਜਿਸ ਸੋਸ਼ਲਿਜ਼ਮ ਦਾ ਅਜ ਕਲ ਦੀ ਹਰ ਮਹਿਫਲ ਵਿਚ ਚਰਚਾ ਹੈ, ਇਹ ਕਿਸੇ ਇਕ ਦਿਮਾਗ ਵਿਚੋਂ ਨਿਕਲੇ ਖਿਆਲ ਸਨ। ਇਹ ਪੂਰਾ ਸਚ ਹੈ ਕਿ ਖਿਆਲਾਂ ਨਾਲੋਂ ਦੁਨੀਆਂ ਤੇ ਕੋਈ ਵੱਡੀ ਤਾਕਤ ਨਹੀਂ। ਕੀ ਮਹਾਤਮਾਂ ਟੈਗੋਰ ਨੇ ਪ੍ਰਦੇਸੀ ਹਿਕੜੀਆਂ ਵਿਚ ਅਨੇਕਾਂ ਅਮਿਟ ਖਿਆਲ ਨਹੀਂ ਭਰ ਦਿਤੇ? ਜਿਸ ਸੱਭਯ ਸੰਸਾਰ ਦਾ ਦੁਨੀਆਂ ਸੁਪਨਾ ਲੈਂਦੀ ਹੈ ਕੀ ਟੈਗੋਰ ਨੇ ਉਸਦੀ ਪੱਕੀ ਨੀਂਹ ਨਹੀਂ ਰਖ ਛਡੀ? ਜਿਸ ਸ਼ਹਿਰ ਵਿਚ ਟੈਗੋਰ ਦੇ ਆਸ਼੍ਰਮ ਦਾ ਇਕ ਭੀ ਵਿਦਿਆਰਥੀ ਹੈ, ਕੀ ਉਥੇ ਮਜ਼ਹਬੀ ਜਾਂ ਦੇਸ਼ਾਂ ਦੇ ਤਅਸਬ ਦੀਆਂ ਚੰਗਿਆੜੀਆਂ ਮਘ ਸਕਦੀਆਂ ਹਨ?

ਇਕੱਲੇ ਟੈਗੋਰ ਨੇ ਭਾਰਤ ਵਿਚ ਇਕ ਬੂਟਾ ਲਾਇਆ, ਉਸ ਦੇ ਹਰਿਆ ਰਖਣ ਲਈ ਟੈਗੋਰ ਨੇ ਆਪਣਾ ਜੀਵਨ ਦਿਤਾ, ਆਪਣੀ

੨੪.