ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰੀ ਵਾਲਾ

ਮਾਂ ਮਿਲਿਆ ਹੈ। ਕਲਕੱਤੇ ਸਾਰੇ ਬਜ਼ਾਰ ਸਜਾਏ ਗਏ, ਇਕ ਖੁਲ੍ਹੇ ਮੈਦਾਨ ਵਿਚ ਜਲਸਾ ਕੀਤਾ ਗਿਆ, ਸਭ ਤੋਂ ਪਹਿਲਾਂ ਚਾਂਦੀ ਦਾ ਅਰਘਾ ਦਿੱਤਾ ਗਿਆ, ਇਸ ਪਿਛੋਂ ਸੋਨੇ ਦੇ ਪੱਤਰੇ, ਤੇ ਅਨੇਕਾਂ ਫੁਲਾਂ ਵਾਲਾ ਹਾਰ ਟੈਗੋਰ ਦੇ ਗਲ ਵਿਚ ਪਾਇਆ ਗਿਆ। ਇਸ ਪਿਛੋਂ ਸੋਨੇ ਦੇ ਡੇ ਵਿਚ ਬਹੁਤ ਕੀਮਤੀ ਸੋਨੇ ਦਾ ਕੰਵਲ ਤੇ ਹਾਥੀ ਦੰਦ ਉਤੇ ਉਕਰਿਆ ਮਾਨ-ਪੱਤਰ ਟੈਗੋਰ ਦੀ ਭੇਟਾ ਕੀਤਾ ਗਿਆ। ਇਸ ਆਦਰ ਨੇ ਤੁਲਸੀ ਦੀ ਪ੍ਰਸਿਧ ਤੁਕ ਗਲਤ ਕਰ ਦਿਤੀ, ਜਿਸਦਾ ਅਰਥ ਹੈ ਵਡੀਆਂ ਵਡੀਆਂ ਚੀਜ਼ਾਂ ਤੇ ਮਨੁੱਖ ਜੰਮਦੇ ਕਿਸੇ ਹੋਰ ਥਾਂ ਤੇ ਹਨ ਤੇ ਆਦਰ ਕਿਸੇ ਹੋਰ ਥਾਂ ਤੇ ਜਾ ਕੇ ਪੋੰਦੇ ਹਨ ਪਰ ਟੈਗੋਰ ਬੰਗਾਲ ਦਾ ਜੰਮ ਪਲ ਸੀ ਤੇ ਬੰਗਾਲੀਆਂ ਮੈਂ ਜਿੰਨੀ ਇਜ਼ਤ ਏਨ੍ਹਾਂ ਦੀ ਕੀਤੀ, ਉਨੀ ਅੱਜ ਤੱਕ ਕਿਸੇ ਬੰਗਾਲੀ ਦੀ ਅੰਗਾਲ ਵਿਚ ਨਹੀਂ ਹੋਈ।

੧੯੧੨ ਵਿਚ ਇਹ ਵਲਾਇਤ ਗਏ ਤੇ ਏਸੇ ਵਾਰ ਏਨਾਂ ਗੀਤਾਂਜਲੀ ਅੰਗ੍ਰੇਜ਼ੀ ਵਿਚ ਛਾਪੀ। ੧੯੧੩ ਨੂੰ-ਜਦੋਂ ਇਹ ਬੰਗਾਲ ਵਿਚ ਸਨ-ਏਨਾਂ ਨੂੰ ਪਤਾ ਲਗਾ ਜੋ ਸਭ ਤੋਂ ਵੱਡਾ ਇਨਾਮ-ਨੋਬਲ ਪ੍ਰਾਈਜ਼-ਏਨਾਂ ਨੂੰ ਮਿਲਿਆ ਹੈ। ਇਹ ਇਨਾਮ ਸਵੀਡਨ ਦੇ ਅਲਫੇਡ ਨੋਬਲ ਵਲੋਂ ਰੱਖਿਆ ਹੈ, ੧੯੦੧ ਤੋਂ ਸ਼ੁਰੂ ਸੀ ਤੇ ਪਹਿਲਾ ਇਨਾਮ ਏਸ਼ੀਆ ਵਿਚ ਟੈਗੋਰ ਨੂੰ ਮਿਲਿਆ। ਅਲਫੇਡ ਨੋਬਲ ਨੇ ਪੰਜ ਇਨਾਮ ਇਕ ਇਕ ਲਖ ਵੀਹ ਵੀਹ ਹਜ਼ਾਰ ਦੇ ਰਖੇ ਸਨ ਇਹ ਵਖ ਵਖ ਮਜ਼ਮੂਨਾਂ ਤੇ ਹਨ ਸਾਹਿੱਤ, ਰਸਾਇਣ, ਪਦਾਰਥ-ਵਿਗਿਆਨ,ਵੈਦਕ-ਸ਼ਾਸਤ੍ਰ,ਤੇ ਸੰਸਾਰ ਵਿਚ ਸ਼ਾਂਤੀ ਫੈਲਾਉਣ ਦੇ ਸਾਧਨ।

੧੯੧੪ ਨੂੰ ਸਰਕਾਰ ਵਲੋਂ ਆਪ ਜੀ ਨੂੰ 'ਸਰ' ਦਾ ਖਤਾਬ ਦਿਤਾ ਗਿਆ ਪਰ ੧੯੧੯ ਵਿਚ ਪੰਜਾਬ ਵਿਚ ਗੜ ਬੜ ਹੋਣ ਕਰਕੇ ਤੇ ਜੱਲਿਆਂ ਵਾਲੇ ਬਾਗ ਵਿਚ ਗੋਲੀ ਚਲਣ ਕਰਕੇ ਆਪ ਨੇ ਖਤਾਬ ਤਿਆਗਦਿਆਂ ਆਖਿਆ, “ਮੇਰੇ ਦੇਸ਼ ਵਾਸੀ ਅਪਮਾਨਤ ਹੋਣ ਤੇ ਮੈ:

੨੧.