ਇਹ ਸਫ਼ਾ ਪ੍ਰਮਾਣਿਤ ਹੈ

ਫੇਰੀ ਵਾਲਾ

ਹੈ, ਇਸ ਲਈ ਦਿਨ ਰਾਤ ਮੇਹਨਤ ਕੀਤੀ ਤੇ ਅੰਗਰੇਜ਼ੀ ਦੀ ਪੜ੍ਹਾਈ ਵਿਚ ਵੀ ਰਾਤ ਦਿਨ ਦਾ ਫ਼ਰਕ ਪਾ ਲਿਆ। ਏਥੇ ਕਈ ਮਹੀਨੇ ਰਾਬਿੰਦਰ ਨਾਥ ਰਿਹਾ।

ਸਤੇਂਦਰ ਨਾਥ ਸਤਾਰ੍ਹਾਂ ਸਾਲ ਦੇ ਰਾਬਿੰਦਰ ਨਾਥ ਨੂੰ ਨਾਲ ਲੈਕੇ ਪਹਿਲੇ ਇਟਲੀ ਗਿਆ ਉਸਤੋਂ ਪਿਛੋਂ ਫ਼ਰਾਂਸ ਦੀ ਰਾਜਧਾਨੀ ਪੈਰਸ ਵਿਚ; ਵਡੇ ਸਾਰੇ ਹੋਟਲ ਵਿਚ ਜਾ ਕੇ ਦੋਵੇਂ ਭਰਾ ਠਹਿਰੇ, ਉਸਦੀਆਂ ਉਚੀਆਂ ੨ ਛੱਤਾਂ ਵੇਖ ਕੇ ਰਾਬਿੰਦਰ ਨਾਥ ਆਪਣੇ ਭਰਾ ਨੂੰ ਕਹਿਣ ਲਗਾ, "ਸਾਢੇ ਤਿੰਨ ਹੱਥ ਦੇ ਆਦਮੀ ਨੂੰ ਕੀ ਲੋੜ ਹੈ, ਏਡੀਆਂ ਉਚੀਆਂ ਅਟਾਰੀਆਂ ਤੇ ਮਹਿਲ ਮਾੜੀਆਂ ਦੀ?" ਭੀੜਾਂ ਤੇ ਰੌਲਾ ਵੇਖ ਕੇ ਆਪ ਬੜੇ ਘਬਰਾ ਗਏ। ਇੰਗਲੈਂਡ ਜਾ ਕੇ ਇਨ੍ਹਾਂ ਵੇਖਿਆ ਕਿਵੇਂ ਲੋਕ ਦਿਨ ਰਾਤ ਜੁਲਾਹੇ ਦੀ ਨਾਲ ਵਾਂਗ ਇਧਰ ਉਧਰ ਤਾਣਾ ਤਣਦੇ ਫਿਰਦੇ ਹਨ। ਹਰ ਪਾਸੇ ਕਾਹਲ ਤੇ ਤੇਜ਼ ਮੋਟਰਾਂ, ਤੇਜ਼ ਗੱਡੀਆਂ ਹਰ ਸਮੇਂ ਨਜ਼ਰ ਘੜੀਆਂ ਤੇ। ਟੈਗੋਰ ਆਪਣੇ ਵਡੇ ਭਰਾ ਸਤੇਂਦਰ ਨਾਥ ਨੂੰ ਕਹਿਣ ਲਗਾ, "ਮੈਂ ਸਮਝਦਾ ਸਾਂ ਕਿ ਵਲਾਇਤ ਵਿਚ ਹਰ ਘਰ ਵਿਚ ਹਰ ਮਹਲੇ ਵਿਚ ਹਰ ਥਾਂ ਸਾਹਿਤਕ ਕਲੱਬਾਂ ਹੋਣਗੀਆਂ ਲੋਕ ਹੁਨਰ ਸਬੰਧੀ ਕਾਰਾਂ ਤੇ, ਜਹਾਜ਼ਾਂ ਤੇ, ਰੇਲਾਂ ਤੇ, ਚਰਚਾ ਕਰਦੇ ਹੋਣਗੇ। ਪਰ ਏਥੇ ਤਾਂ ਸਾਹਿਤਕ ਬੰਦਿਆਂ ਦੀ ਅਵਾਜ਼ ਢੋਲਾਂ ਵਿਚ ਤੂਤੀ ਵਾਂਗ ਹੈ। ਕਾਸ਼! ਅਸੀਂ ਜੀਵਨ ਲੱਭਣ ਲਈ ਭੀ ਇਤਨਾ ਤੇਜ਼ ਦੌੜ ਸਕਦੇ।"

ਇਨ੍ਹਾਂ ਦੀ ਭਾਰਤੀ ਪੁਸ਼ਾਕ ਨੂੰ ਵੇਖ ਕੇ ਲੋਕ ਹੈਰਾਨ ਹੁੰਦੇ ਤੇ ਕਈ ਹਸਦੇ ਭੀ ਪਰ ਇਨ੍ਹਾਂ ਤੇ ਇਸ ਗਲ ਦਾ ਕੋਈ ਅਸਰ ਨ ਹੋਇਆ। ਇਹ ਦੇਸੀ ਟੱਟੂ ਤੇ ਖੁਰਾਸਾਨੀ ਦਲ ਤੇ ਤੋਂ ਘ੍ਰਿਣਾ ਕਰਦੇ ਸਨ। ਇਕ ਦੋ ਘਟਨਾਵਾਂ ਕਰਕੇ ਟੈਗੋਰ ਤੇ ਅੰਗਰੇਜ਼ਾਂ ਦੀ ਇਮਾਨਦਾਰੀ ਦਾ ਬੜਾ ਅਸਰ ਪਿਆ। ਇਕ ਵਾਰ ਇਕ ਆਦਮੀ ਸੜਕ ਤੇ ਖਲੋਤਾ ਸੀ। ਪਾਲੇ ਨਾਲ ਠੁਰ ਠੁਰ ਕਰ ਰਿਹਾ ਸੀ। ਵੇਖਣ ਨੂੰ ਬੜਾ ਗਰੀਬ ਲਗਦਾ ਸੀ।

੧੩