ਇਹ ਸਫ਼ਾ ਪ੍ਰਮਾਣਿਤ ਹੈ

ਫੇਰੀ ਵਾਲਾ

ਤੇ ਜਾਣਾ ਹੈ?"

ਰਾਬਿੰਦਰਾ ਨਾਥ ਨੇ ਇਕ ਵਾਰ ਆਪ ਦਸਿਆ ਸੀ ਮੈਂ ਜ਼ੋਰ ਨਾਲ ਕਿਹਾ "ਹਾਂ!" ਪਰ ਮੇਰਾ ਦਿਲ ਕਰਦਾ ਸੀ ਹੋਰ ਵੀ ਜ਼ੋਰ ਨਾਲ ਆਖਾਂ "ਹਾਂ!"

ਰਾਬਿੰਦਰ ਨਾਥ ਨੂੰ ਖੂਬ ਕਪੜੇ ਪਵਾਏ ਗਏ ਤੇ ਪਹਿਲੀ ਵਾਰ ਜ਼ਰੀ ਦਾਰ ਟੋਪੀ ਸਿਰ ਤੇ ਰੱਖੀ ਗਈ। ਸਟੇਸ਼ਨ ਤੇ ਜਾ ਕੇ ਪਹਿਲੋਂ ਤਾਂ ਰਾਬਿੰਦਰ ਗੱਡੀ ਤੋਂ ਡਰਿਆ ਪਰ ਜਦੋਂ ਚੜ੍ਹ ਬੈਠਾ, ਗੱਡੀ ਤੁਰ ਪਈ ਤਾਂ ਹੈਰਾਨ ਹੋ ਕੇ ਬੋਲਿਆ, "ਵੇਖੋ ਪਿਤਾ ਜੀ, ਬ੍ਰਿਛ ਕਿਵੇਂ ਦੌੜਦੇ ਜਾ ਰਹੇ ਹਨ।"

ਇਹ ਪਹਿਲਾ ਸਮਾਂ ਸੀ ਰਾਬਿੰਦਰ ਲਈ ਸੈਰ ਕਰਨ ਦਾ। ਐਤਕੀ ਦੀ ਸੈਰ ਵੇਲੇ ਇਨ੍ਹਾਂ ਰੱਜ ਕੇ ਮੇਹਨਤ ਕੀਤੀ ਤੇ ਬੜਾ ਵੱਡਾ ਚੱਕਰ ਲਾਇਆ। ਅੰਮ੍ਰਿਤਸਰ ਆ ਕੇ ਭੀ ਦੋ ਮਹੀਨੇ ਠਹਿਰੇ। ਦਰਬਾਰ ਸਾਹਿਬ ਦੇ ਦਰਸ਼ਨਾਂ ਨੇ ਆਪ ਤੇ ਬੜਾ ਅਨੋਖਾ ਅਸਰ ਕੀਤਾ। ਏਸੇ ਅਸਰ ਦਾ ਸਿੱਟਾ ਆਪ ਨੇ ਵਡੇ ਹੋ ਕੇ ਸਿਖਾਂ ਸਬੰਧੀ ਚੰਗੇਰਾ ਸਾਹਿਤ ਲਿਖਿਆ। ਸਿਖਾਂ ਨੂੰ ਚਾਹੀਦਾ ਹੈ, ਟੈਗੋਰ ਦੀ ਇਕ ਇਕ ਲਾਈਨ ਇਕੱਠੀ ਕਰ ਲੈਣ ਤੇ ਸਾਰੀਆਂ ਬੋਲੀਆਂ ਵਿਚ ਛਾਪ ਕੇ ਵੰਡਣ।

ਇਨ੍ਹਾਂ ਦੇ ਵਿਚਕਾਰਲੇ ਭਰਾ ਸਤੇਂਦਰ ਨਾਥ ਸਿਵਲ ਸਰਵਸ (CIVIL SERVICE) ਦਾ ਇਮਤਿਹਾਨ ਪਾਸ ਕਰ ਕੇ ਐਹਮਦਾਬਾਦ ਜੱਜ ਲੱਗੇ ਹੋਏ ਸਨ। ਉਨਾਂ ਦੇ ਬਚੇ ਤੇ ਪਤਨੀ ਵਲਾਇਤ ਗਏ ਹੋਏ ਸਨ। ਉਨ੍ਹਾਂ ਨੇ ਆਪਣੇ ਪਿਤਾ ਦੇਵਿੰਦਰ ਨਾਥ ਨੂੰ ਕਿਹਾ, "ਰਾਬਿੰਦਰ ਨੂੰ ਮੇਰੇ ਨਾਲ ਵਲਾਇਤ ਭੇਜ ਦਿਓ।" ਟੈਗੋਰ ਆਪਣੇ ਭਰਾ ਕੋਲ ਅਹਿਮਦਾਬਾਦ ਆ ਗਿਆ। ਬਾਬੂ ਸਤੇਂਦਰ ਨਾਥ ਜੀ ਦਿਨ ਭਰ ਕਚਹਿਰੀ ਰਹਿੰਦੇ ਤੇ ਰਾਬਿੰਦਰ ਨਾਥ ਦਿਨ ਭਰ ਤਸਵੀਰਾਂ ਵਾਲੀਆਂ ਕਿਤਾਬਾਂ ਪੜ੍ਹਦਾ ਰਹਿੰਦਾ। ਚੂੰਕਿ ਇਨ੍ਹਾਂ ਨੂੰ ਪਤਾ ਸੀ, ਵਲਾਇਤ ਜਾ ਕੇ ਅੰਗਰੇਜ਼ੀ ਦੀ ਬੜੀ ਲੋੜ ਪੈਣੀ

੧੨.