ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੮੫ਵੀਂ ਕੂੰਜ

ਜਦੋਂ ਸਾਰੇ ਬੀਰ ਪਹਿਲੋਂ ਪਹਿਲ ਮਾਲਕ ਦੇ ਘਰੋਂ ਆਏ ਸਨ, ਉਸ ਵੇਲੇ ਉਨ੍ਹਾਂ ਨੇ ਆਪਣਾ ਇਨਕਲਾਬੀ ਬਲ ਕਿਥੇ ਲੁਕਾ ਦਿਤਾ ਸੀ? ਉਨ੍ਹਾਂ ਦੀਆਂ ਸੰਜੋਆਂ ਤੇ ਸ਼ਸਤਰ ਕਿਥੇ ਸਨ, ਤੇ ਕਿਥੇ ਸਨ ਕਪੜੇ?

ਉਹ ਕਮਜ਼ੋਰ ਤੇ ਨਿਆਸਰੇ ਜਾਪਦੇ ਸਨ ਅਤੇ ਚੁਫੇਰਿਉਂ ਤੀਰਾਂ ਦਾ ਮੀਂਹ ਉਨਾਂ ਉਤੇ ਵਰ੍ਹਦਾ ਸੀ।

ਜਦੋਂ ਸਾਰੇ ਬਹਾਦਰ ਮਾਲਕ ਦੇ ਘਰ ਨੂੰ ਮੁੜ ਕੇ ਗਏ ਤਾਂ ਉਨ੍ਹਾਂ ਨੇ ਆਪਣਾ ਇਨਕਲਾਬੀ ਬਲ ਕਿਥੇ ਲੁਕਾ ਦਿਤਾ?

ਉਨ੍ਹਾਂ ਆਪਣੀ ਤਲਵਾਰ ਰਖ ਦਿਤੀ ਸੀ ਅਤੇ ਧਨਖ ਬਾਣ ਸੂਟ ਦਿਤਾ ਸੀ ਉਨ੍ਹਾਂ ਦੇ ਮਥੇ ਤੇ ਸ਼ਾਂਤੀ ਸੀ, ਉਨਾਂ ਆਪਣੇ ਜੀਵਨ ਦੇ ਫਲਾਂ ਨੂੰ ਪਿਛੇ ਰਹਿਣ ਦਿਤਾ-ਜਦੋਂ ਉਹ ਵਾਪਸ ਆਪਣੇ ਮਾਲਕ ਦੇ ਘਰ ਚਲੇ ਗਏ।

੧੦੯