ਇਹ ਸਫ਼ਾ ਪ੍ਰਮਾਣਿਤ ਹੈ

ਫੇਰੀ ਵਾਲਾ

ਵਿਚ ਬਹਿ ਕੇ ਖਾਵਾਂਗਾ।

ਇਕ ਦਿਨ ਬਦਲ ਲੰਘਦੇ ਜਾਂਦੇ ਵੇਖ ਕੇ ਇਨ੍ਹਾਂ ਨੂੰ ਖ਼ਿਆਲ ਆਇਆ, ਜੇ ਇਕ ਵੱਡਾ ਸਾਰਾ ਢਾਂਗਾ ਗੱਡ ਦਿਤਾ ਜਾਵੇ ਤਾਂ ਹਰ ਇਕ ਲੰਘਦਾ ਬਦਲ ਢਾਂਗੇ ਨਾਲ ਅੜ ਜਾਵੇਗਾ ਤੇ ਮੇਰੇ ਸ਼ਰੀਫੇ ਨੂੰ ਪਾਣੀ ਦੇ ਕੇ ਹੀ ਜਾਵੇਗਾ। ਰਾਬਿੰਦਰ ਨੇ ਇਕ ਟੋਆ ਪੁਟਿਆ ਤੇ ਕਿੰਨਾ ਚਿਰ ਹੈਰਾਨ ਹੋ ਕੇ ਸੋਚਦਾ ਰਿਹਾ, ਧਰਤੀ ਵਿਚੋਂ ਵੱਡੇ ਵੱਡੇ ਦਰੱਖ਼ਤ ਕਿਵੇਂ ਨਿਕਲ ਆਉਂਦੇ ਹਨ? ਇਹ ਸੋਚਦਿਆਂ ਢਾਂਗੇ ਵਾਲੇ ਕੰਮ ਦਾ ਚੇਤਾ ਭੁਲ ਗਿਆ।

ਰਾਬਿੰਦਰ ਨਾਥ ਸਕੂਲ ਵਿਚ ਪੜ੍ਹਦਾ ਰਿਹਾ। ਇਸ ਨੂੰ ਆਪਣੀ ਬੋਲੀ-ਬੰਗਾਲੀ-ਵਿਚ ਲਿਖੀਆਂ ਚੀਜ਼ਾਂ ਬੜੀਆਂ ਚੰਗੀਆਂ ਲਗਦੀਆਂ ਤੇ ਇਹ ਖੂਬ ਪੜ੍ਹਦਾ। ਇਕ ਮਾਸਟਰ ਇਸ ਨੂੰ ਬਿਲਕੁਲ ਬੁੱਧੂ ਸਮਝਦਾ ਸੀ ਤੇ ਏਸੇ ਕਰਕੇ ਜਮਾਤੀ ਭੀ ਇਸ ਤੋਂ ਘ੍ਰਿਣਾ ਕਰਦੇ ਸਨ। ਇਕ ਵਾਰ ਬੰਗਾਲੀ ਵਿਚ ਇਹ ਪਹਿਲੇ ਨੰਬਰ ਤੇ ਰਿਹਾ, ਮਾਸਟਰ ਨੂੰ ਬਿਲਕੁਲ ਯਕੀਨ ਨ ਆਇਆ। ਉਸਨੇ ਦੂਜੀ ਵਾਰ ਫਿਰ ਇਮਤਿਹਾਨ ਲਿਆ। ਰਾਬਿੰਦਰ ਫਿਰ ਭੀ ਅੱਵਲ ਆਇਆ। ਮਾਸਟਰ ਸਿਰ ਖੁਰਕਣ ਲੱਗ ਪਿਆ।

ਭਾਵੇਂ ਸਕੂਲ ਵਿਚ ਰਾਬਿੰਦਰ ਦਾ ਦਿਲ ਨ ਲੱਗਦਾ ਪਰ ਇਹ ਘਰ ਬੜਾ ਕੰਮ ਕਰਿਆ ਕਰਦਾ ਸੀ। ਮਾਲਸ਼ ਕਰ ਕੇ ਡੰਡ ਬੈਠਕਾਂ ਕੱਢਣੀਆਂ, ਦੌੜਨਾ, ਤਰਨਾ ਤੇ ਰਾਗ ਸਿੱਖਣਾ, ਡਰਾਇੰਗ ਤੇ ਹਿਸਾਬ ਵਿਚ ਹਰ ਵੇਲੇ ਲੱਗਾ ਰਹਿੰਦਾ। ਚੁਫੇਰਾ ਸਿਆਣਾ ਸੀ। ਪੜ੍ਹਾਈ ਦਾ ਪ੍ਰਬੰਧ ਵੀ ਫਿਰ ਘਰ ਵਿਚ ਹੀ ਕਰ ਦਿੱਤਾ। ਰਾਬਿੰਦਰ ਨਾਥ ਦੇ ਪਿਤਾ ਦੇਵਿੰਦਰ ਨਾਥ ਬਹੁਤਾ ਹਿਮਾਲਾ ਪਹਾੜ ਤੇ ਹੀ ਰਹਿੰਦੇ ਸਨ ਜਦੋਂ ਉਹ ਘਰ ਆਉਂਦੇ ਤਾਂ ਬੱਚਿਆਂ ਨੂੰ ਬੜਾ ਡਰਾਇਆ ਜਾਂਦਾ ਸੀ ਕਿ ਉਹ ਰੌਲਾ ਜਾਂ ਖਿਲੀ ਨ ਪੌਣ, ਮਹਾ ਰਿਸ਼ੀ ਜੀ ਨਰਾਜ਼ ਹੋਣਗੇ। ਇਕ ਵਾਰ ਰਾਬਿੰਦਰਾ ਨਾਥ ਨੂੰ ਪਿਤਾ ਨੇ ਬੁਲਾ ਕੇ ਕਿਹਾ, "ਕੀ ਤੂੰ ਮੇਰੇ ਨਾਲ ਹਿਮਾਲਾ ਪਹਾੜ

੧੧.