ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭੬ਵੀਂ ਕੂੰਜ

ਹੇ ਮੇਰੇ ਜੀਵਨ ਸੁਵਾਮੀ, ਕੀ ਮੈਂ ਹਰ ਇਕ ਔਣ ਵਾਲੇ ਦਿਨ, ਤੇਰੇ ਸਨਮੁਖ ਖੜਾ ਰਹਿ ਸਕਾਂਗਾ! ਹੇ ਬ੍ਰਹਿਮੰਡਾਂ ਦੇ ਈਸ਼ਰ, ਕੀ ਹਥ ਜੋੜ ਕੇ ਮੈਂ ਤੇਰੇ ਸਾਹਮਣੇ ਸਦਾ ਖੜਾ ਰਹਿ ਸਕਾਂਗਾ!

ਕੀ ਤੇਰੇ ਮਹਾਂ ਅਕਾਸ਼ ਹੇਠਾਂ ਨਿਰਜਨ ਚੁਪ ਚੁਪੀਤੇ ਜੀਵਨ ਵਿਚ ਮੈਂ ਨਿਰਮਾਣ ਹਿਰਦੇ ਨਾਲ ਤੇਰੇ ਸਾਹਮਣੇ ਖੜਾ ਰਹਾਂਗਾ!

ਕੀ ਤੇਰੇ ਕਰਮ ਗ੍ਰਸਤ ਸੰਸਾਰ ਵਿਚ ਜੋ ਸਖਤ ਮੇਹਨਤ ਤੇ ਲੜਾਈ ਦੇ ਰੌਲੇ ਵਿਚ ਵਿਆਕੁਲ ਹੈ ਭਜੋ ਨਠੋਂ ਵਿਚ ਲਗੇ ਹੋਏ ਲੋਕਾਂ ਦੇ ਵਿਚ ਰਹਿੰਦਾ ਹੋਇਆ ਮੈਂ ਤੇਰੇ ਸਨਮੁਖ ਖੜਾ ਰਹਿ ਸਕਾਂਗਾ ! ਹੇ ਰਾਜਿਆਂ ਦੇ ਰਾਜੇ ਜਦ ਇਸ ਦੁਨੀਆਂ ਵਿਚ ਮੇਰਾ ਕੰਮ ਖਤਮ ਹੋ ਜਾਵੇਗਾ ਤਾਂ ਕੀ ਮੈਂ ਇਕਾਂਤ ਅਤੇ ਉਦਾਸ ਹਾਲਤ ਵਿਚ ਸਾਹਮਣੇ ਖੜਾ ਰਹਿ ਸਕਾਂਗਾ!!

੯੯