ਇਹ ਸਫ਼ਾ ਪ੍ਰਮਾਣਿਤ ਹੈ

ਫੇਰੀ ਵਾਲਾ

ਬਾਲ ਟੈਗੋਰ ਨੂੰ ਖੇਡਣਾ ਪਿਆ। ਉਨ੍ਹਾਂ ਵਿਚੋਂ ਇਕ ਨੌਕਰ ਬੜਾ ਸਖ਼ਤ ਸੀ। ਉਸ ਨੇ ਜਦੋਂ ਵੇਖਿਆ ਕਿ ਰਾਬਿੰਦਰ ਸਮਾਂ ਮਿਲਨ ਤੇ ਝਟ ਬਗੀਚੀ ਵਿਚ ਦੌੜ ਜਾਂਦਾ ਹੈ ਤੇ ਬੂਟਿਆਂ ਵਿਚ ਜਾ ਕੇ ਲੁਕ ਰਹਿੰਦਾ ਹੈ, ਇਸ ਬਿਲੂੰਗੜੇ ਜਹੇ ਤੇ ਹੋਰ ਸਖ਼ਤੀ ਕਰ ਦਿਤੀ। ਇਕ ਚੁਬਾਰੇ ਵਿਚ, ਜਿਸ ਦੀ ਸੀਖਾਂ ਵਾਲੀ ਬਾਰੀ ਇਕ ਬਗੀਚੀ ਵਲ ਖੁਲ੍ਹਦੀ ਸੀ, ਲੈ ਗਿਆ। ਕਮਰੇ ਵਿਚ ਇਕ ਕੋਲੇ ਨਾਲ ਘੇਰਾ ਖਿਚ ਕੇ ਬੋਲਿਆ "ਜੇ ਇਸ ਤੋਂ ਬਾਹਰ ਪੈਰ ਕੱਢਿਆ ਤਾਂ ਯਾਦ ਰੱਖੀਂ" ਮਾ: ਟੈਗੋਰ ਖ਼ੁਦ ਲਿਖਦੇ ਹਨ, "ਸ਼ਾਇਦ ਮੇਰੇ ਬਾਲ ਤਰਲਿਆਂ ਦਾ ਉਸ ਤੇ ਕੁਝ ਅਸਰ ਹੋਇਆ ਜਾਂ ਮੇਰੀਆਂ ਕੁਦਰਤ ਲਈ ਭੁਖੀਆਂ ਅੱਖਾਂ ਤੱਕ ਕੇ ਉਸ ਦੇ ਦਿਲ ਵਿਚ ਰਹਿਮ ਆਇਆ, ਉਸ ਨੇ ਮੈਨੂੰ ਸੀਖਾਂ ਵਾਲੀ ਬਾਰੀ ਵਿਚ ਖਲੋਣ ਦੀ ਆਗਿਆ ਦੇ ਦਿਤੀ।" ਮਾ: ਟੈਗੋਰ ਨੇ ਇਕ ਵਾਰ ਦੱਸਿਆ ਸੀ, "ਮੈਂ ਪਾਣੀ ਦੇ ਪੱਕੇ ਤਲਾਬ ਤੋਂ ਪਾਣੀ ਵਿਚ ਡੁਬੇ ਘੜਿਆਂ ਦੀ ਡੁੱਬ-ਡੂੰ ਡੁੱਬ-ਡੂੰ ਨੂੰ ਬੜੇ ਧਿਆਨ ਨਾਲ ਸੁਣਦਾ ਸਾਂ। ਖਾਲੀ ਘੜੇ ਲੈ ਕੇ ਆਉਂਦੀਆਂ ਤੇ ਜਾਂਦੀਆਂ ਕੁੜੀਆਂ ਦੀ ਕਤਾਰ ਮੈਨੂੰ ਬੜੀ ਚੰਗੀ ਲਗਦੀ ਸੀ। ਦੁਪਹਿਰ ਨੂੰ ਦਿਲ ਉਦਾਸ ਜਿਹਾ ਹੋ ਜਾਂਦਾ ਸੀ! ਕਾਰਣ? ਪਾਣੀ ਵਾਲੀਆਂ ਸਵੇਰੇ ਜਾਂ ਸ਼ਾਮ ਨੂੰ ਆਉਂਦੀਆਂ ਸਨ। ਕੇਲੇ ਦੇ ਬੂਟੇ ਮੈਨੂੰ ਸ਼ਾਮ ਨਾਲੋਂ ਸਵੇਰੇ ਸੁਹਣੇ ਜਾਪਦੇ ਸਨ। ਉਨ੍ਹਾਂ ਦੀਆਂ ਪਹਿਲੀਆਂ ਛਲੀਆਂ ਤਾਂ ਬੜੀਆਂ ਹੀ ਸੁੰਦਰ ਹੁੰਦੀਆਂ ਹਨ। ਬੋਹੜ ਦੀ ਸੰਘਣੀ ਛਾਂ ਮੈਨੂੰ ਬੜੀ ਪਿਆਰੀ ਤੇ ਭੈ ਭਰੀ ਲਗਦੀ ਸੀ।

ਇਕ ਵਾਰ ਇਨ੍ਹਾਂ ਇਕ ਸ਼ਰੀਫ਼ੇ ਦਾ ਬੀਜ ਬੀਜਿਆ। ਉਸ ਬੀ ਨੂੰ ਰੋਜ਼ ਕਈ ਵਾਰ ਪਾਣੀ ਪਾ ਦਿਆ ਕਰਨ, ਜਦੋਂ ਖਿਆਲ ਆਵੇ। ਇਕ ਦਿਨ ਲਾਗੇ ਬਹਿ ਕੇ ਸੋਚਣ ਲਗੇ ਕਿਸੇ ਦਿਨ ਇਹ ਬ੍ਰਿਛ ਵੱਡਾ ਹੋ ਜਾਵੇਗਾ; ਮੈਂ ਭੀ ਔਡਾ ਹੋ ਜਾਵਾਂਗਾ। ਦੋਵੇਂ ਇਕੱਠੇ ਵਧਾਂਗੇ। ਇਸ ਨੂੰ ਮਿਲੇ ਫਲ ਲਗਣਗੇ, ਮੈਂ ਰੋਜ਼ ਬਾਰੀ

੧੦.