ਇਹ ਸਫ਼ਾ ਪ੍ਰਮਾਣਿਤ ਹੈ

ਫੇਰੀ ਵਾਲਾ

ਨੀਂਦਰ ਨਹੀਂ ਆਉਂਦੀ। ਕਿੰਨਿਆਂ ਦੀ ਇਸ ਚਿੰਤਾ ਕਰਕੇ ਉਮਰ ਘਟ ਰਹੀ ਹੈ। ਹੇ ਕਰਜ਼ਾਈ ਭਾਰਤ, ਜੇ ਮੇਰਾ ਸਭ ਕੁਝ ਲਗ ਕੇ ਭੀ ਤੇਰਾ ਕੁਝ ਭਾਰ ਹਲਕਾ ਹੋ ਸਕਦਾ ਹੋਵੇ ਤਾਂ ਮੈਂ ਹਰ ਸਮੇਂ ਤਿਆਰ ਹਾਂ" ਜੱਜ ਨੇ ਕਿਹਾ, "ਤੁਸੀਂ ਮੇਰੇ ਪਾਸੋਂ ਕਰਜ਼ੇ ਦਾ ਕਾਗ਼ਜ਼ ਲਿਖਵਾ ਲਵੋ।" ਦੁਵਾਰਕਾ ਨਾਥ ਕਿਸੇ ਰੰਗ ਵਿਚ ਆ ਕੇ ਬੋਲੇ, 'ਚੰਗਾ! ਮੈਂ ਕਾਗ਼ਜ਼ ਪਾੜ ਦੇਂਦਾ ਹਾਂ।'ਇਹ ਯਾਦ ਰਹੇ, ਜੱਜ ਕੋਈ ਉਨ੍ਹਾਂ ਦਾ ਮਿਤ੍ਰ ਨਹੀਂ ਸੀ। ਦੁਵਾਰਕਾ ਨਾਥ ਜਿਸ ਦਿਨ ਸੁਰਗਵਾਸ ਹੋਏ, ਇਨ੍ਹਾਂ ਦੇ ਸਿਰ ਇਕ ਕਰੋੜ ਕਰਜ਼ਾ ਸੀ..........ਪਰ ਕਿਨੇ ਗਰੀਬ ਸੁਖੀ ਹੋਏ ਹੋਣਗੇ ਇਕ ਕਰੋੜ ਨਾਲ? ਪਰ ਇਕ ਕਰੋੜ ਕਿਉਂ? ਉਹ ਕਰੋੜ ਵੀ ਜਿਹੜੇ ਉਨ੍ਹਾਂ ਦੇ ਕੋਲ ਪਹਿਲੇ ਸਨ।

ਦੇਵਿੰਦਰ ਨਾਥ ਆਪਣੇ ਪਿਤਾ ਦੇ ਸ਼ੋਕ ਵਿਚ ਡੁਬਾ ਹੋਇਆ ਸੀ; ਉਨ੍ਹਾਂ ਦੇ ਚੁਫੇਰੇ ਤਿੰਨ ਘੇਰੇ ਸਨ, ਇਕ ਨਵੀਆਂ ਜ਼ੁਮੇਵਾਰੀਆਂ ਦਾ, ਦੂਜਾ ਅਫਸੋਸ ਕਰਨ ਵਾਲਿਆਂ ਦਾ ਤੇ ਤੀਜਾ ਦਿਲਹੀਣ ਸ਼ਾਹੂਕਾਰਾਂ ਦਾ। ਦੇਵਿੰਦਰ ਨਾਥ ਕੋਲ ਉਸ ਵੇਲੇ ਸੱਤਰ ਲੱਖ ਰੁਪਿਆ ਸੀ ਤੇ ਦੇਣਾ ਸੀ ਇਕ ਕਰੋੜ। ਕੁਝ ਕੀਮਤੀ ਚੀਜ਼ਾਂ ਘਰ ਦੀਆਂ ਪਾ ਕੇ ਜਿਨ੍ਹਾਂ ਵਿਚ ਇਕ ਹੀਰੇ ਵਾਲੀ ਕੀਮਤੀ ਮੁੰਦਰੀ ਸੀ, ਮ: ਦੇਵਿੰਦਰਨਾਥ ਨੇ ਸ਼ਾਹੂਕਾਰਾਂ ਅਗੇ ਰਖ ਦਿਤੀਆਂ, ਏਸੇ ਵੇਲੇ ਇਕ ਵਿਦਿਅਕ ਆਸ਼ਰਮ ਦਾ ਸਕੱਤ੍ਰ ਆ ਧਮਕਿਆ ਤੇ ਬੋਲਿਆ, "ਤੁਹਾਡੇ ਪਿਤਾ ਨੇ ਇਕ ਲੱਖ ਰੁਪਏ ਦੇਣ ਦਾ ਇਕਰਾਰ ਕੀਤਾ ਸੀ; ਆਸ਼੍ਰਮ ਨੂੰ। ਤੁਹਾਡਾ ਫ਼ਰਜ਼ ਹੈ ਕਿ ਪਿਤਾ ਦੇ ਬਚਨ ਨੂੰ ਪੂਰਾ ਕਰੋ। ਦੇਵਿੰਦਰ ਨੇ ਆਪਣਾ ਫ਼ਰਜ਼ ਪੂਰਾ ਕੀਤਾ; ਉਸਨੂੰ ਭੀ ਇਕ ਲੱਖ ਰੁਪਿਆ ਦਿਤਾ, ਭਾਵੇਂ ਸਕੱਤ੍ਰ ਨੂੰ ਪਤਾ ਈ ਨਹੀਂ ਸੀ ਕਿ ਫ਼ਰਜ਼ ਕਿਸ ਬਲਾ ਦਾ ਨਾਮ ਹੈ।

ਦੇਵਿੰਦਰ ਨੇ ਦਿਨੇ ਰਾਤ ਮੇਹਨਤ ਕੀਤੀ, ਆਪਣੇ ਘਰ ਨੂੰ ਮੁੜ ਚੰਗੀ ਹਾਲਤ ਵਿਚ ਲਿਆਂਦਾ; ਕਰਜ਼ਾ ਲਾਹਿਆ; ਤੇ ਬਾਈ ਲੱਖ ਰੁਪਿਆ