ਇਹ ਸਫ਼ਾ ਪ੍ਰਮਾਣਿਤ ਹੈ
ਗੁੜ ਨਾਲੋਂ ਇਸ਼ਕ ਮਿੱਠਾ
371
ਤੂੰਬਾ ਬੱਜਦਾ ਨਾ ਤਾਰ ਬਿਨਾਂ
ਦਿਲ ਮਿਲਦੇ ਨਾ ਪਿਆਰ ਬਿਨਾਂ
372
ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਗੁੜ ਨਾਲ਼ੋਂ ਇਸ਼ਕ ਮਿੱਠਾ
373
ਤਿੰਨ ਥਾਂ ਆਸ਼ਕਾਂ ਦੇ
ਹੱਟੀ ਭੱਠੀ ਦਰਵਾਜ਼ਾ
374
ਜੀਹਨੇ ਲਾਈ ਨੀ ਦੇਖ ਲੋ ਲਾ ਕੇ
ਯਾਰੀ ਵਿਚੋਂ ਦੁੱਖ ਨਿਕਲੇ
375
ਜੀਹਨੇ ਲਾਈ ਨੀ ਦੇਖ ਲੋ ਲਾ ਕੇ
ਬੜੇ ਦੁੱਖ ਯਾਰੀਆਂ ਦੇ
376
ਕੀ ਲੈ ਲਿਆ ਇਸ਼ਕ ਗਲ਼ ਪਾ ਕੇ
ਜਿੰਦੜੀ ਨੂੰ ਰੋਗ ਲਾ ਲਿਆ
377
ਨੀਂਦ ਹੈਨੀ ਰਾਤ ਦਿਆਂ ਚੋਰਾਂ
ਭੁੱਖ ਹੈਨੀ ਆਸ਼ਕਾਂ ਨੂੰ
378
ਰਾਤੀਂ ਨੀਂਦ ਨਾ ਦੁਪਹਿਰੀਂ ਟੇਕ ਆਵੇ
ਰੰਨਾਂ ਦਿਆਂ ਆਸ਼ਕਾਂ ਨੂੰ
379
ਕੱਚਿਆਂ ਤੇ ਤਰ ਡੁੱਬਦੇ
ਅੱਗ ਪਿਆਰ ਦੀ ਜਿਨ੍ਹਾਂ ਦੇ ਸੀਨੇ ਧੜਕੇ
66 :: ਗਾਉਂਦਾ ਪੰਜਾਬ