ਇਹ ਸਫ਼ਾ ਪ੍ਰਮਾਣਿਤ ਹੈ
1296
ਪੱਲਾ ਮਾਰ ਕੇ ਬੁਝਾ ਗਈ ਦੀਵਾ
ਅੱਖ ਨਾਲ਼ ਗੱਲ ਕਰ ਗੀ
1297
ਬਾਰਾਂ ਮੱਸਿਆ ਦਿਆਲਪੁਰੇ ਨਹਾ ਲੈ
ਪੁੱਤ ਲੈ ਲਈਂ ਸੰਤਾਂ ਤੋਂ
1298
ਪੈਰੀਂ ਝਾਂਜਰਾਂ ਸੁੰਭਰਦੀ ਡੇਰਾ
ਸਾਧ ਕੋਲੋਂ ਪੁੱਤ ਮੰਗਦੀ
1299
ਬਾਬੇ ਨੇ ਬਾਂਹ ਫੜ ਲੀ
ਮੈਂ ਸ਼ਰਮ ਨਾਲ਼ ਮਰਦੀ ਜਾਵਾਂ
1300
ਕਾਹਨੂੰ ਮਾਰਦੈ ਚੰਦਰਿਆ ਛਮਕਾਂ
ਵੇ ਮੈਂ ਕੱਚ ਦੇ ਗਲਾਸ ਵਰਗੀ
1301
ਉਮਰ ਨਿਆਣੀ ਨੂੰ
ਪੈਗੇ ਮਾਮਲੇ ਭਾਰੀ
1302
ਰੁੱਖ ਬੋਲ ਨਾ ਸਕਦੇ ਭਾਵੇਂ
ਬੰਦਿਆਂ ਦਾ ਦੁੱਖ ਪੁੱਛਦੇ
1303
ਲੁੱਟ ਲਓ ਮੌਜ਼ ਬਹਾਰਾਂ
ਨੀ ਦਿਨ ਤੀਆਂ ਦੇ
1304
ਸਾਉਣ ਚੜ੍ਹੇ ਵੰਡਾਂ ਸ਼ੀਰਨੀ
ਭਾਦੋਂ ਚੜ੍ਹਦੀ ਨੂੰ ਅੱਗ ਲੱਗ ਜਾਵੇ
1305
ਤੇਰੀ ਜੀਭ 'ਤੇ ਭਰਿੰਡ ਲੜ ਜਾਵੇ
ਤੀਆਂ ਵੇ ਟਟਾਉਣ ਵਾਲਿਆ
1306
ਤੈਨੂੰ ਮਿਲੇ ਨਾ ਨਰਕ ਵਿਚ ਢੋਈ
ਤੀਆਂ ਨੂੰ ਹਟਾਉਣ ਵਾਲ਼ਿਆ
ਗਾਉਂਦਾ ਪੰਜਾਬ :: 165