ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/145

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

1073


ਤੀਲੀ ਲੌਂਗ ਦਾ ਮੁਕੱਦਮਾ ਭਾਰੀ
ਠਾਣੇਦਾਰਾ ਸੋਚ ਕੇ ਕਰੀਂ

1074


ਪਟਵਾਰੀ


ਅੱਖ ਪਟਵਾਰਨ ਦੀ
ਜਿਉਂ ਇਲ਼ ਦੇ ਆਹਲਣੇ ਆਂਡਾ

1075


ਕਿਹੜੇ ਪਿੰਡ ਦਾ ਬਣਿਆਂ ਪਟਵਾਰੀ
ਕਾਗਜ਼ਾਂ ਦੀ ਬੰਨੀ ਗੱਠੜੀ

1076


ਤੇਰੀ ਚਾਲ ਨੇ ਪੱਟਿਆ ਪਟਵਾਰੀ
ਲੱਡੂਆਂ ਨੇ ਤੂੰ ਪਟਤੀ

1077


ਦੋ ਵੀਰ ਦਈਂ ਵੇ ਰੱਬਾ
ਇਕ ਮੁਨਸ਼ੀ ਤੇ ਇਕ ਪਟਵਾਰੀ

1078


ਮੇਰਾ ਯਾਰ ਪੱਟ ਦਾ ਲੱਛਾ ਪਟਵਾਰੀ
ਧੂਪ ਵਿਚ ਥਾਂ ਮਿਣਦਾ

1079


ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ
ਅੱਗੇ ਤੇਰੇ ਭਾਗ ਲੱਛੀਏ

1080


ਵੇ ਤੂੰ ਜਿੰਦ ਪਟਵਾਰੀਆ ਮੇਰੀ
ਮਾਹੀਏ ਦੇ ਨਾਂ ਲਿਖ ਦੇ

1081


ਬੋਲੀਆਂ ਦਾ ਪਾਵਾਂ ਬੰਗਲਾ
ਜਿਥੇ ਵੱਸਿਆ ਕਰੇ ਪਟਵਾਰੀ

1082


ਮੁੰਡਾ ਪੱਟਿਆ ਨਵਾਂ ਪਟਵਾਰੀ
ਅੱਖਾਂ ਵਿਚ ਪਾ ਕੇ ਸੁਰਮਾਂ
 





ਗਾਉਂਦਾ ਪੰਜਾਬ :: 143