ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾੜ ਕੇ ਸੁਆਹ ਵੀ ਕਰ ਦਿੰਦੀ ਹੈ, ਸੋ ਤੁਲਨਾ ਕਮਾਲ ਦੀ ਹੈ। ਪਰ ਹਰ ਬਲਦੀ ਚੀਜ ਲਾਟ ਨਹੀਂ ਪੈਦਾ ਕਰਦੀ। ਸ਼ਾਇਰਾਂ ਮੁਤਾਬਿਕ ਤਾਂ ਜਦ ਦਿਲ ਜਲਦਾ ਹੈ ਤਦ ਕੋਈ ਲਾਟ ਨਹੀਂ ਦਿਸਦੀ ਪਰ ਵਿਗਿਆਨੀਆਂ ਮੁਤਾਬਿਕ ਲਾਟ ਉਹਨਾਂ ਪਦਾਰਥਾਂ ਦੇ ਬਲਣ ਸਮੇਂ ਹੀ ਪੈਦਾ ਹੁੰਦੀ ਹੈ ਜੋ ਬਲਣ ਸਮੇਂ ਗਰਮ ਹੋ ਕੇ ਵਾਸ਼ਪਸ਼ੀਲ ਹੋ ਜਾਂਦੇ ਹਨ। ਲਾਟ ਵਿੱਚ ਇਹ ਉਸ ਪਦਾਰਥ ਦੇ ਵਾਸ਼ਪ ਹੀ ਬਲ ਰਹੇ ਹੁੰਦੇ ਹਨ ਜਿਹੜੇ ਪਦਾਰਥ ਠੋਸ ਰੂਪ ਵਿੱਚ ਹੀ ਬਲ ਜਾਂਦੇ ਹਨ ਉਹ ਲਾਟ ਪੈਦਾ ਨਹੀਂ ਕਰਦੇ। ਲਾਟ ਦੇ ਰੰਗ ਤੋਂ ਬਲ ਰਹੇ ਪਦਾਰਥ ਦੀ ਪਛਾਣ ਵੀ ਕੀਤੀ ਜਾਂਦੀ ਹੈ ; ਤਾਂਬੇ ਵਾਲੇ ਪਦਾਰਥ ਹਰੀ ਨੀਲੀ ਲਾਟ, ਪੋਟਾਸ਼ੀਅਮ ਵਾਲੇ ਜਾਮਨੀ ਭਾਹ ਦੀ ਲਾਟ ਅਤੇ ਸੋਡੀਅਮ ਵਾਲੇ ਪਦਾਰਥ ਸੁਨਿਹਰੀ ਪੀਲੇ ਰੰਗ ਦੀ ਲਾਟ ਪੈਦਾ ਕਰਦੇ ਹਨ। ਸੁਲਫੇ ਵਿੱਚ ਕਿਹੜੇ ਰਸਾਇਣਕ ਪਦਾਰਥ ਬਲ ਕੇ ਐਨੀ ਸੋਹਣੀ ਲਾਟ ਪੈਦਾ ਕਰਦੇ ਹਨ ਵਿਗਿਆਨ ਦੀਆਂ ਕਿਤਾਬਾਂ ਵਿੱਚ ਤਾਂ ਨਹੀਂ ਮਿਲਦਾ ਸ਼ਾਇਦ ਖਰੜ-ਗਿਆਨੀ ਕੁਝ ਜਾਣਦੇ ਹੋਣ।

ਅੱਗ ਰੋਸ਼ਨੀ ਅਤੇ ਗਰਮੀ ਤਾਂ ਦਿੰਦੀ ਹੀ ਹੈ ਅੱਗ ਨਾਲ ਸ਼ੁੱਧੀ ਦਾ ਸੰਕਲਪ ਵੀ ਜੁੜਿਆ ਹੋਇਆ ਹੈ। ਅੱਗ ਵਿੱਚ ਗੰਦ-ਮੰਦ ਸਭ ਕੁਝ ਸੜ ਕੇ ਸਵਾਹ ਹੋ ਜਾਂਦਾ ਹੈ। ਇਸੇ ਲਈ ਅੱਗ ਨੂੰ ਪਵਿੱਤਰ ਕਰਨ ਵਾਲੀ ਮੰਨਿਆ ਜਾਂਦਾ ਹੈ। ਪਰ ਜਦ ਲੋਕ ਵਿਸ਼ਵਾਸਾਂ ਦੇ ਮੂਲ ਸੋਮੇ ਨੂੰ ਭੁੱਲ ਕੇ ਇਹਨਾਂ ਨੂੰ ਇੱਕ ਹੱਦ ਤੋਂ ਵੱਧ ਖਿੱਚਿਆ ਜਾਂਦਾ ਹੈ ਤਾਂ ਉਥੇ ਇਹ ਵਿਸ਼ਵਾਸ ਵਿਗਿਆਨ ਦੇ ਵਿਰੋਧੀ ਹੋ ਨਿਬੜਦੇ ਹਨ ਜਿਵੇਂ ਹਵਨ ਨਾਲ ਹਵਾ ਨੂੰ ਸ਼ੁੱਧ ਕਰਨ ਦਾ ਦਾਅਵਾ ਕਰਨ ਵਾਲੇ ਇਹ ਗੱਲ ਭੁੱਲ ਜਾਂਦੇ ਹਨ ਕਿ ਅੱਗ ਜਦ ਬਲਦੀ ਹੈ ਤਾਂ ਉਸ ਨਾਲ ਕਾਰਬਨ ਡਾਇਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਵਰਗੀਆਂ ਗੈਸਾਂ ਤਾਂ ਜਰੂਰ ਹੀ ਪੈਦਾ ਹੁੰਦੀਆਂ ਹਨ ਬਾਕੀ

95