ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਗਿਆਨ ਦੇ ਵਿਰੋਧ ਵਿੱਚ ਬੋਲਣ ਲਈ ਮਸਾਲਾ ਮੁਹਈਆ ਕਰਦੀ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਜੇ ਕੋਈ ਅੱਗ ਦੀ ਵਰਤੋਂ ਖਾਣਾ ਪਕਾਉਣ ਦੀ ਬਜਾਏ ਘਰ ਸਾੜਨ ਲਈ ਕਰਦਾ ਹੈ ਤਾਂ ਇਸ ਵਿੱਚ ਅੱਗ ਦਾ ਤਾਂ ਕੋਈ ਦੋਸ਼ ਨਹੀਂ।

ਸਮੁੱਚੇ ਰੂਪ ਵਿੱਚ ਦੇਖਿਆ ਜਾਵੇ ਤਾਂ ਅੱਜ ਦੇ ਦੌਰ ਵਿੱਚ ਸਥਿਤੀ ਇਹ ਬਣੀ ਹੋਈ ਹੈ ਕਿ - 1. ਮਨੁੱਖ ਨੇ ਵਿਗਿਆਨ ਅਤੇ ਤਕਨੀਕ ਦੀ ਤਰੱਕੀ ਨਾਲ ਕੁਦਰਤ ਨੂੰ ਕੰਟਰੋਲ ਕਰਨ ਦੀ ਸਮਰੱਥਾ ਹਾਸਲ ਕਰ ਲਈ ਹੈ। 2. ਮੌਜੂਦਾ ਆਰਥਿਕ ਪ੍ਰਬੰਧ ਵਿੱਚ ਵਿਗਿਆਨ ਅਤੇ ਤਕਨੀਕ ਦਾ ਕੰਟਰੋਲ ਇੱਕ ਖਾਸ ਵਰਗ ਦੇ ਹੱਥ ਵਿੱਚ ਹੈ। 3. ਇਹ ਵਰਗ ਵਿਗਿਆਨ ਅਤੇ ਤਕਨੀਕ ਦੀ ਵਰਤੋਂ ਸਮੁੱਚੀ ਮਨੁੱਖ ਜਾਤੀ ਦੇ ਲਾਭਾਂ ਲਈ ਕਰਨ ਦੀ ਥਾਂ ਆਪਣੇ ਮੁਨਾਫੇ ਵਧਾਉਣ ਲਈ ਕਰ ਰਿਹਾ ਹੈ। 4. ਮਨੁੱਖ ਦੀ ਸੋਚ ਉਸਦੀ ਆਰਥਿਕ ਸਮਾਜਿਕ ਸਥਿਤੀ ਤੋਂ ਬਣਦੀ ਹੈ ਪਰ ਅੱਜ ਵੱਖ ਵੱਖ ਤਰ੍ਹਾਂ ਦੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਏ ਨੇ ਆਮ ਆਦਮੀ ਦੇ ਸੋਚਣ ਢੰਗ ਨੂੰ ਕੰਟਰੋਲ ਕਰ ਲਿਆ ਹੈ। 5. ਮੰਡੀ, ਮੁਨਾਫ਼ੇ ਅਤੇ ਮੀਡੀਏ ਦੇ ਗੱਠਜੋੜ ਨੇ ਖਪਤਵਾਦੀ ਸਭਿਆਚਾਰ ਪੈਦਾ ਕਰ ਦਿੱਤਾ ਹੈ। 6. ਇਸ ਖਪਤਵਾਦੀ ਸਭਿਆਚਾਰ ਕਾਰਣ ਮਨੁੱਖ ਦੀਆਂ ਕੁਦਰਤੀ ਜੀਵਨ ਲੋੜਾਂ ਦੀ ਥਾਂ ਬਣਾਵਟੀ ਲੋੜਾਂ ਅਤੇ ਇਛਾਵਾਂ (ਮੋਬਾਈਲ, ਕਾਰ, ਬਾਈਕ, ਬ੍ਰਾਂਡਿਡ ਕੱਪੜੇ, ਏ. ਸੀ., ਫਾਸਟ ਫੂਡ ਪੈਦਾ ਹੋ ਗਈਆਂ ਹਨ। 7. ਇਹ ਲੋੜਾਂ ਕੁਦਰਤੀ ਲੋੜਾਂ ਨਾ ਹੋਣ ਕਰਕੇ ਇਨ੍ਹਾਂ ਦੀ ਪੂਰਤੀ ਦੀ ਕੋਈ ਸੀਮਾ ਨਹੀਂ, ਇਨ੍ਹਾਂ ਦੇ ਹਰ ਰੋਜ ਨਵੇਂ ਤੋਂ ਨਵੇਂ ਮਾਡਲ ਪੈਦਾ ਕੀਤੇ ਜਾਂਦੇ ਹਨ ਜਿਸ ਕਰਕੇ ਇਨ੍ਹਾਂ ਦੇ ਨਵੇਂ ਅਤੇ ਮਹਿੰਗੇ ਰੂਪ ਪ੍ਰਾਪਤ ਕਰਨ ਦੀ ਅੰਤਹੀਣ ਦੌੜ ਲੱਗੀ ਰਹਿੰਦੀ ਹੈ, ਖਪਤ ਵਧਾਉਣ ਲਈ 'ਵਰਤੋ ਅਤੇ ਸੁੱਟੋ ਦੇ ਰੁਝਾਨ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।। 8. ਇਹਨਾਂ ਬਣਾਵਟੀ ਲੋੜਾਂ ਦੀ ਪੂਰਤੀ

85