ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(Everything that can be invented has been invented) ਇਸ ਲਈ ਪੇਟੈਂਟ ਦਫ਼ਤਰ ਹੁਏ ਬੰਦ ਕਰ ਦੇਈ ਚਾਹੀਦਾ ਹੈ।

ਕਹਿਣ ਦਾ ਭਾਵ ਹੈ ਕਿ ਅਕਸਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਵਿਗਿਆਨ ਨੇ ਆਪਈ ਸਿਖਰ ਛੋਹ ਲਈ ਹੈ ਅਤੇ ਫਿਰ ਮੌਜੂਦਾ ਯੁੱਗ ਦੀਆਂ ਸਮੱਸਿਆਵਾਂ ਗਿਣਾ ਕੇ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਵਿਗਿਆਨ ਮਨੁੱਖ ਦੀਆਂ ਸਮੱਸਿਆਵਾਂ ਹੱਲ ਨਹੀਂ ਕਰ ਸਕਦਾ। ਇਹ ਵਿਗਿਆਨ ਵਿਰੋਧੀ ਮਾਨਸਿਕਤਾ ਵਿਚੋਂ ਪੈਦਾ ਹੋਈਆਂ ਗੱਲਾਂ ਹਨ। ਇਹ ਠੀਕ ਹੈ ਕਿ ਵਿਗਿਆਨਕ ਤਰੱਕੀ ਦੇ ਨਾਲ ਕੁਛ ਨਵੀਆਂ ਸਮੱਸਿਆਵਾਂ ਪੈਦਾ ਹੋਈਆਂ ਹਨ ਪਰ ਵਿਗਿਆਨ ਦਾ ਹੋਰ ਵਿਕਾਸ ਹੀ ਇਹਨਾਂ ਸਮੱਸਿਆਵਾਂ ਦਾ ਹੱਲ ਕਰੇਗਾ। ਸੋ ਵਿਗਿਆਨ ਦੇ ਰਸਤੇ ਉੱਤੇ ਅਜੇ ਮਨੁੱਖਤਾ ਨੂੰ ਹੋਰ ਬਹੁਤ ਪੱਡਾ ਮਾਰਨ ਦੀ ਲੋੜ ਹੈ। 25ਵੀ ਸਦੀ ਦਾ ਮਨੁੱਖ ਵਿਗਿਆਨ ਦੀਆਂ ਜੋ ਸਹੂਲਤਾਂ ਵਰਤੇਗਾ ਉਸ ਅੱਗੇ ਸਾਡੀਆਂ ਅਜੋਕੀਆਂ ਸਹੂਲਤਾਂ ਅਤੇ ਸਾਧਨ ਬਹੁਤ ਪਛੜੇ ਅਤੇ ਬਚਕਾਨਾ ਜਾਪਣਗੇ।

ਇੱਕ ਗੱਲ ਹੋਰ ਵੀ ਧਿਆਨ ਦੇਏ ਵਾਲੀ ਹੈ ਕਿ ਵਿਗਿਆਨਕ ਖੋਜਾਂ ਅਤੇ ਕਾਢਾਂ ਨੂੰ ਵਰਤੋਂ ਵਿੱਚ ਲਿਆ ਕੇ ਹੀ ਕੋਈ ਸਮਾਜ ਵਿਗਿਆਨਕ ਯੁੱਗ ਦਾ ਹਾਣੀ ਨਹੀਂ ਹੋ ਜਾਂਦਾ। ਇਸਦੇ ਲਈ ਆਰਥਿਕ ਸਮਾਜਿਕ ਪ੍ਰਬੰਧ ਨੂੰ ਵੀ ਵਿਗਿਆਨਕ ਲੀਹਾਂ ਉੱਤੇ ਉਸਾਰਨ ਦੀ ਲੋੜ ਹੈ। ਫਿਰ ਹੀ ਵਿਗਿਆਨ ਦੀ ਤਰੱਕੀ ਦੇ ਲਾਭ ਸਾਰੀ ਮਨੁੱਖ ਜਾਤੀ ਤੀਕ ਪਹੁੰਚਣਗੇ ਅਤੇ ਵਿਗਿਆਨ ਦੀ ਦੁਰਵਰਤੋਂ ਰੁਕ ਸਕੇਗੀ। ਇਸਦੇ ਨਾਲ ਇਹ ਵੀ ਜਰੂਰੀ ਹੈ ਕਿ ਅਸੀਂ ਕੇਵਲ ਵਿਗਿਆਨਕ ਸਹੂਲਤਾਂ ਨੂੰ ਵਰਤਏ ਤੱਕ ਹੀ ਸੀਮਿਤ ਨਾ ਰਹੀਏ ਸਗੋਂ ਆਪਈ ਸੋਚ ਵੀ ਵਿਗਿਆਨਕ ਬਣਾਈਏ।

79