ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਆਪਏ ਸਭ ਤੋਂ ਨੇੜਲੇ ਘੇਰੇ, ਯਾਨੀ ਸੂਰਜ ਮੰਡਲ ਦੇ ਗ੍ਰਹਿਂ, ਨੂੰ ਵੀ ਤਸਵੀਰਾਂ ਜਾਂ ਦੂਰਬੀਨਾਂ ਰਾਹੀਂ ਦੇਖ ਕੇ ਵੀ ਸਾਰ ਲੈਂਦਾ ਹੈ ਜਦ ਕਿ ਬ੍ਰਹਿਮੰਡ ਤਾਂ ਅਤਿ ਵਿਸ਼ਾਲ ਹੈ। ਅਜੇ ਤਾਂ ਬੁਢਾਪਾ, ਜਿੰਦਗੀ ਦੀ ਸਿਖਰ ਦੁਪਹਿਰੇ ਮੌਤਾਂ, ਅੰਗਹੀਣਤਾ ਆਦਿ ਜਿੰਦਗੀ ਨੂੰ ਨਰਕ ਬਈ ਦਿੰਦੀਆਂ ਹਨ। ਅਜੇ ਤਾਂ ਜਿੰਨੇ ਕੁ ਮਨੁੱਖ ਧਰਤੀ ਉੱਤੇ ਰਹਿ ਰਹੇ ਹਨ ਇਹਨਾਂ ਸਭਨਾਂ ਲਈ ਪੂਰੀ ਖ਼ੁਰਾਕ ਪੈਦਾ ਕਰੀ ਜਾਈ ਵੀ ਚਈਤੀਪੂਰਨ ਬਇਆ ਰਹਿੰਦਾ ਹੈ। ਅਜੇ ਤਾਂ ਭੁਚਾਲ ਬਿਨਾਂ ਦੱਸੇ ਹੀ ਕਹਿਰ ਦੂਰ ਜਾਏ ਦਾ ਮੌਕਾ ਦਿੱਤੇ ਬਿਨਾਂ ਹੀ ਦਬੋਚ ਲੈਂਦੇ ਹਨ। ਜਦੋਂ ਕੁਦਰਤ ਦਾ ਕੋਈ ਅੰਤ ਨਵੀਂ ਤਾਂ ਇਸ ਨੂੰ ਸਮਝਈ ਵਾਲੇ ਵਿਗਿਆਨ ਦਾ ਵੀ ਕੋਈ ਅੰਤ ਨਹੀਂ। ਸਰੀ ਵਿਗਿਆਨਕ ਯੁੱਗ ਬਨਾਉਏ ਲਈ ਅਜੇ ਤਾਂ ਵਿਗਿਆਨ ਵੱਲੋਂ ਬਹੁਤ ਕੁਝ਼ ਕੀਤੇ ਜਾਇ ਬਾਕੀ ਹੈ। ਅਜੋਕੇ ਸਮੇਂ ਨੂੰ ਵਿਗਿਆਨਕ ਯੁੱਗ ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਮਨੁੱਖ ਜਾਤੀ ਹੁਣ ਆਪਈਆਂ ਸਮੱਸਿਆਵਾਂ ਦਾ ਹੱਲ ਲੱਭਣ ਅਤੇ ਆਪਈਆਂ ਇਛਾਵਾਂ ਨੂੰ ਪੂਰਾ ਕਰਨ ਲਈ ਮੁੱਖ ਤੌਰ 'ਤੇ ਵਿਗਿਆਨ ਦਾ ਆਸਰਾ ਲੈਏ ਲੱਗੀ ਹੈ।

ਇਹ ਅੱਜ ਹੀ ਨਹੀਂ ਕਿ ਆਮ ਲੋਕਾਂ ਵੱਲੋਂ ਵਿਗਿਆਨਕ ਤਰੱਕੀ ਦਾ ਸਿਖਰ ਆ ਗਿਆ ਸਮਝਿਆ ਜਾਏ ਲੱਗਾ ਹੈ। ਇਸ ਸਬੰਧੀ ਬਹੁਤ ਰੀ ਮਸ਼ਹੂਰ ਅਤੇ ਦਿਲਚਸਪ ਕਿੱਸਾ ਅਮਰੀਕੀ ਪੇਟੈਂਟ ਦਫ਼ਤਰ ਦਾ ਹੈ (ਪੇਟੈਂਟ ਆਫ਼ਿਸ ਵਿੱਚ ਨਵੀਆਂ ਖੋਜਾਂ ਜਾਂ ਕਾਢਾਂ ਰਜਿਸਟਰਡ ਕੀਤੀਆਂ ਜਾਂਦੀਆਂ ਹਨ) 1899 ਵਿੱਚ ਲਿਖਿਆ, 'ਜੋ ਵੀ ਖੋਜਿਆ ਜਾ ਸਕਦਾ ਸੀ ਉਹ ਖੋਜ ਲਿਆ ਗਿਆ ਰੈ'

78