ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ ਸਿੱਟਾ ਹਨ। ਅਸਲ ਵਿੱਚ ਇਉਂ ਨਹੀ ਹੈ। ਹਾਂ, ਇਹ ਜਰੂਰ ਹੈ ਕਿ ਵਿਗਿਆਨ ਸਦਕਾ ਅਸੀਂ ਸੋਖੇ ਜੀਵਨ ਦੇ ਆਦੀ ਹੋ ਗਏ ਹਾਂ, ਇਸ ਸੌਖਿਆਈ ਵਿੱਚ ਆਈ ਥੋੜ੍ਹੀ ਤਕਲੀਫ਼ ਵੀ ਸਾਨੂੰ ਬਹੁਤੀ ਲਗਦੀ ਹੈ। ਅੱਧੀ ਸਦੀ ਪਹਿਲਾਂ ਵਾਲੀ ਸਾਡੀ ਪੀੜ੍ਹੀ ਜੇਠ ਹਾੜ੍ਹ ਦੀਆਂ ਲੋਆਂ ਅਤੇ ਭਾਦੋਂ ਦੇ ਹੁੱਟ ਵੀ ਚੁੱਪਚਾਪ ਕੱਟ ਲੈਂਦੀ ਸੀ ਪਰ ਹੁਣੇ ਬਿਜਲੀ ਵਿੱਚ ਲਗਦੀ 2 -4 ਘੰਟੇ ਦੀ ਕੱਟ ਵੀ ਲਗਦਾ ਹੈ ਜਾਨ ਕੱਢ ਦੇਵੇਗੀ।

ਫਿਰ ਵੀ ਸਵਾਲ ਕੀਤਾ ਜਾ ਸਕਦਾ ਹੈ ਕਿ ਵਿਗਿਆਨ ਦੀ ਐਨੀ ਤਰੱਕੀ ਦੇ ਬਾਵਜੂਦ ਮਨੁੱਖ ਦੀਆਂ ਮੁਸ਼ਕਿਲਾਂ ਦਾ ਹੱਲ ਕਿਉਂ ਨਹੀਂ ਹੋ ਰਿਹਾ?

ਪਹਿਲੀ ਗੱਲ ਤਾਂ ਵਿਗਿਆਨ ਅਜੇ ਬਾਲਪਨ ਵਿੱਚ ਹੀ ਹੈ। ਅਜੋਕਾ ਮਨੁੱਖ, ਭਾਵ ਹੁਣ ਵਾਲੇ ਮਨੁੱਖ ਵਰਗੀ ਸਰੀਰਕ ਅਤੇ ਦਿਮਾਗੀ ਬਣਤਰ ਵਾਲਾ ਮਨੁੱਖ 'ਹੋਮੋ ਸੇਪੀਅਨ ਅੱਜ ਤੋਂ 40 ਕੁ ਹਜਾਰ ਸਾਲ ਪਹਿਲਾਂ ਹੋਂਦ ਵਿੱਚ ਆ ਚੁੱਕਾ ਸੀ। ਸਾਨੂੰ ਇਹ ਵੀ ਅੰਦਾਜਾ ਹੈ ਕਿ ਲੱਗਭੱਗ 10 ਕੁ ਹਜਾਰ ਸਾਲ ਤੋਂ ਮਨੁੱਖ ਸਭਿਅਤਾ ਦੀ ਰਾਹ 'ਤੇ ਤੁਰਨ ਲੱਗ ਪਿਆ ਸੀ। ਪਰ ਜਿਸਨੂੰ ਅਸੀ ਵਿਗਿਆਨਕ ਯੁੱਗ ਕਹਿੰਦੇ ਹਾਂ ਇਸਦੀ ਸ਼ੁਰੂਆਤ ਤਾਂ ਪੰਦਰਵੀਂ ਸੋਲ੍ਹਵੀਂ ਸਦੀ ਵਿੱਚ ਹੀ ਹੋਈ। ਯਾਨੀ ਕਿ ਆਧੁਨਿਕ ਮਨੁੱਖ ਜਾਤੀ ਦੇ 40-50 ਹਜਾਰ ਸਾਲ ਦੇ ਇਤਿਹਾਸ ਵਿਚੋਂ 4 ਜਾਂ 5 ਸੌ ਸਾਲ ਦਾ ਸਮਾਂ ਹੀ ਵਿਗਿਆਨ ਨੂੰ ਮਿਲਿਆ ਹੈ,ਜੋ ਕਿ ਮਨੁੱਖ ਜਾਤੀ ਦੇ ਕੁੱਲ ਇਤਿਹਾਸ ਦਾ 1 ਪ੍ਤੀਸ਼ਤ ਹੀ ਹੈ। ਅਜੇ ਤਾਂ ਅਸੀਂ ਸਰੀਰ ਵਿਚੋਂ ਜੀਵਾਣੂਆ(bacteria) ਨੂੰ ਮਾਰਨ ਜੋਗੇ ਹੀ ਹੋਏ ਹਾਂ, ਵਿਸ਼ਾਣੂ(virus) ਤਾਂ ਕਦੇ ਏਡਜ਼ ਅਤੇ ਕਦੇ ਸਵਾਈਨ ਫਲੂ ਦੇ ਰੂਪ ਵਿੱਚ ਸਾਨੂੰ ਭੈਅਭੀਤ ਕਰਦੇ ਰਹਿੰਦੇ ਹਨ, ਜੀਨਾਂ ਰਾਹੀਂ ਵਿਰਸੇ 'ਚੋਂ ਪ੍ਰਾਪਤ ਨੁਕਸਾਂ, ਰੋਗਾਂ ਦਾ ਅਜੇ ਕੋਈ ਤਸੱਲੀਬਖਸ਼ ਹੱਲ ਨਹੀਂ ਲੱਭਿਆ। ਅਜੇ ਮਨੁੱਖ ਖੁਦ ਤਾਂ ਧਰਤੀ ਤੋਂ ਪਾਸੇ ਬੱਸ ਚੰਦ ਤੀਕ ਹੀ ਜਾ ਸਕਿਆ ਹੈ

77