ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਗਿਆਨ ਅਤੋਂ ਮਨੁੱਖੀ ਜ਼ਿੰਦਗੀ

ਸਾਡੇ ਘਰ ਵਿਗਿਆਨ ਦੁਆਰਾ ਪੈਦਾ ਕੀਤੀਆਂ ਚੀਜਾਂ ਨਾਲ ਭਰੇ ਪਏ ਹਨ ਪਰ ਸਾਡੀਆਂ ਸੋਚਾਂ ਵਿਚੋਂ ਵਿਗਿਆਨ ਅਕਸਰ ਗੈਰਹਾਜਰ ਰਹਿੰਦਾ ਹੈ। ਇਹੀ ਕਾਰਣ ਹੈ ਕਿ ਅਸੀਂ ਸੈਕੜੇ ਦਿਨ ਵਿਹਾਰ ਮਨਾਉਂਦੇ ਹਾਂ ਪਰ 28 ਫਰਵਰੀ ਨੂੰ ਭਾਰਤ ਵਿੱਚ ਵਿਗਿਆਨ ਦਿਵਸ ਹੁੰਦਾ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਘੱਟੋ ਪੱਟ ਇਸ ਦਿਨ ਤਾਂ ਸਾਡਾ ਫਰਜ਼ ਬਏਦਾ ਹੈ ਕਿ ਅਸੀਂ ਉਨ੍ਹਾਂ ਹਜਾਰਾਂ ਵਿਗਿਆਨਕਾਂ ਨੂੰ ਯਾਦ ਕਵੀਏ ਜਿਨ੍ਹਾਂ ਨੇ ਆਪਏ ਸੁਖ ਆਰਾਮ ਨੂੰ ਛੱਡ ਕੇ ਆਪਈ ਸਾਰੀ ਜ਼ਿੰਦਗੀ ਕੁਦਰਤ ਦੇ ਭੇਤਾਂ ਨੂੰ ਲੱਭਏ ਅਤੇ ਮਨੁੱਖ ਦੇ ਭਲੇ ਖਾਤਰ ਉਦਨਾਂ ਨੂੰ ਵਰਤਏ ਦੀਆਂ ਵਿਧੀਆਂ ਲੱਭਣ ਵਿੱਚ ਲਗਾ ਦਿੱਤੀ। ਯਾਦ ਕਰੀਏ ਉਸ ਬਰੂਨੋ ਨੂੰ ਜਿਸਨੂੰ ਇੱਕ ਵਿਗਿਆਨਕ ਸੱਚ 'ਤੇ ਖੜ੍ਨ ਲਈ ਸੱਤ ਸਾਲ ਤਸੀਹੇ ਦੇਣ ਉਪਰੰਤ ਜਿਉਂਦਾ ਸਾੜ ਦਿੱਤਾ ਗਿਆ, ਉਸ ਗਲੈਲੀਉ ਨੂੰ ਜਿਸਨੂੰ ਉਸਦੇ ਚੰਗੇ ਰੁਤਬੇ ਦੇ ਬਾਵਜੂਦ ਜੇਲ੍ਹਾਂ ਕਚਹਿਰੀਆਂ ਵਿੱਚ ਬੂਰੀ ਤਰ੍ਹਾਂ ਤੰਗ ਅਤੇ ਜਲੀਲ ਕੀਤਾ ਜਾਂਦਾ ਰਿਹਾ, ਹਲਕਾਅ ਦਾ ਇਲਾਜ ਲੱਭ ਵਾਲੇ ਉਸ ਲੂਈ ਪਾਸਚਰ ਨੂੰ ਜੋ ਹਲਕੇ ਕੁੱਤੇ ਦੇ ਮੂੰਹ ਵਿੱਚ ਨਲਕੀ ਲਾ ਕੇ ਆਪਏ ਮੂੰਹ ਨਾਲ ਹਲਕਾਅ ਦੇ ਜੀਵਾਲੂਆਂ ਨਾਲ ਭਰੀ ਰਾਲ ਖਿੱਚ ਦੇ ਰਿਸਕ ਲੈਂਦਾ ਰਿਹਾ, ਉਸ ਕਲਪਨਾ ਚਾਵਲਾ ਨੂੰ ਜੋ ਪੁਲਾੜ ਦੇ ਭੇਤ ਲੱਭਣ ਗਈ ਪੁਲਾੜ ਵਿੱਚ ਹੀ ਸਮਾ ਗਈ।

28 ਫਰਵਰੀ 1928 ਨੂੰ ਭਾਰਤੀ ਵਿਗਿਆਨਕ ਸੀ.ਵੀ. ਰਮਨ ਨੇ ਰੋਸ਼ਨੀ ਦੇ ਖਿੰਡਾਅ ਸਬੰਧੀ ਆਪਈ ਮਸ਼ਹੂਰ ਸਿਧਾਂਤ 'ਰਮਨ ਇਫੈਕਟ' ਦਿੱਤਾ ਸੀ। ਇਸ ਖੋਜ 'ਤੇ ਉਹਨਾਂ ਨੂੰ 1930 ਵਿੱਚ ਨੋਬਲ ਇਨਾਮ ਦਿੱਤਾ ਗਿਆ। ਸਾਡੇ ਆਪਏ

75