ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਕਾਸ ਵਿੱਚ ਕਿਤਾਬਾਂ ਦਾ ਬਹੁਤ ਵੱਡਾ ਰੋਲ ਹੈ ਜਿੰਨਾਂ ਨੇ ਮਨੁੱਖੀ ਮਨਾਂ ਵਿੱਚ ਪਾਏ ਜਾਂਦੇ ਹਨੇਰੇ ਨੂੰ ਦੂਰ ਕਰਕੇ ਰੌਸ਼ਨੀ ਦਾ ਰਾਹ ਦਿਖਾਇਆ ਹੈ।

ਜਿਹੜੀਆਂ ਤਾਕਤਾਂ ਸੰਸਾਰ ਨੂੰ ਹਨੇਰੇ ਵਿੱਚ ਰੱਖਣਾ ਚਾਹੁੰਦੀਆਂ ਹਨ ਉਹ ਕਿਤਾਬ ਦੀ ਸ਼ਕਤੀ ਤੋਂ ਬਹੁਤ ਡਰਦੀਆਂ ਹਨ ਅਤੇ ਜਦ ਵੀ ਮੌਕਾ ਮਿਲਦਾ ਹੈ ਇਸ 'ਤੇ ਵਾਰ ਕਰਦੀਆਂ ਹਨ। ਇਤਿਹਾਸ ਵਿੱਚ ਇਸਦੀ ਸਭ ਤੋਂ ਵੱਡੀ ਅਤੇ ਦੁਖਦਾਈ ਮਿਸਾਲ ਐਲਗਜ਼ੈਂਡਰੀਆ ਦੀ ਲਾਇਬ੍ਰੇਰੀ ਦਾ ਸਾੜੇ ਜਾਣਾ ਹੈ। ਇਹ ਲਾਇਬ੍ਰੇਰੀ ਪ੍ਰਚੀਨ ਰੋਮਨ ਸਭਿਅਤਾ ਦੀ ਬੜੀ ਫਖਰਯੋਗ ਪ੍ਰਾਪਤੀ ਸੀ ਜਿਸ ਵਿੱਚ ਉਸ ਸਮੇਂ ਤੱਕ ਲਿਖੀ ਗਈ ਹਰ ਕਿਤਾਬ ਦੀ ਕਾਪੀ ਰੱਖੀ ਗਈ ਸੀ। ਇਤਿਹਾਸਕ ਵੇਰਵਿਆਂ ਅਨੁਸਾਰ ਇਸ ਵਿੱਚ 4 ਲੱਖ ਕਿਤਾਬਾਂ ਸਨ ਜੋ ਉਸ ਸਮੇਂ ਦੇ ਸੰਦਰਭ ਵਿੱਚ ਦੇਖਿਆ ਬਹੁਤ ਵੱਡੀ ਗਿਣਤੀ ਬਣਦੀ ਹੈ। ਜਦ ਈਸਾਈਅਤ ਨੇ ਫੈਲਣਾ ਸ਼ੁਰੂ ਕੀਤਾ ਤਾਂ ਚੌਥੀ ਸਦੀ ਵਿੱਚ ਮਨੁੱਖਤਾ ਦੇ ਬੇਹੱਦ ਕੀਮਤੀ ਖਜ਼ਾਨੇ, ਇਸ ਲਾਇਬ੍ਰੇਰੀ ਨੂੰ, ਸਾੜ ਦਿੱਤਾ ਗਿਆ। ਇਹ ਲਾਇਬ੍ਰੇਰੀ ਸਾੜਣ ਲਈ ਜੁੰਮੇਂਵਾਰ ਐਲਗਜ਼ੈਂਡਰੀਆ ਦੇ ਮੁਖੀਆ ਥੀਓਫਿਲਸ ਨੂੰ ਮੰਨਿਆ ਜਾਂਦਾ ਹੈ ਜੋ ਇਹ ਸਮਝਦਾ ਸੀ ਕਿ ਜੇ ਕਿਤਾਬਾਂ ਦੇ ਰੂਪ ਵਿੱਚ ਇਸ ਤਰ੍ਹਾਂ ਦਾ ਵਿਸ਼ਾਲ ਗਿਆਨ ਲੋਕਾਂ ਦੀ ਪਹੁੰਚ ਵਿੱਚ ਰਿਹਾ ਤਾਂ ਉਹ ਬਾਈਬਲ ਅਤੇ ਇਸਾਈਅਤ ਉਤੇ ਅੰਨ੍ਹੇਵਾਹ ਵਿਸ਼ਵਾਸ ਨਹੀਂ ਕਰਨਗੇ। (ਵੈਸੇ ਇਸਨੂੰ ਸਾੜੇ ਜਾਣ ਦੀ ਘਟਨਾ ਜੂਲੀਅਸ ਸੀਜ਼ਰ ਨਾਲ ਵੀ ਜੋੜੀ ਜਾਂਦੀ ਹੈ ਪਰ ਇਤਹਾਸਕ ਵਿਸ਼ਲੇਸ਼ਣ ਇਸਦੀ ਪੁਸ਼ਟੀ ਨਹੀਂ ਕਰਦਾ)

ਕਿਸੇ ਵਿਦਵਾਨ ਨੇ ਕਿਹਾ ਹੈ ਕਿ ਕਿਤਾਬ ਨੂੰ ਸਾੜਨਾ ਮਨੁੱਖ ਨੂੰ ਮਾਰਨ ਤੋਂ ਵੀ ਵੱਧ ਹਿੰਸਕ ਘਟਨਾ ਹੈ। ਮਨੁੱਖ ਦੇ ਮਾਰੇ ਜਾਣ ਤੋਂ ਬਾਅਦ ਵੀ ਉਸਦੇ ਵਿਚਾਰ ਕਿਤਾਬਾਂ ਦੇ ਰੂਪ ਵਿੱਚ ਜਿਉਂਦੇ ਰਹਿੰਦੇ ਹਨ। ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ

65