ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘੁੱਪ ਹਨੇਰੇ ਵਿਚੋਂ ਰੋਸ਼ਨੀ ਲੱਭ ਲੈਣ ਵਾਲੀ - ਹੈਲਨ ਕੈਲਰ

“ਗੁੱਸੇ ਵਿੱਚ ਪਏ ਦੌਰੇ ਤੋਂ ਬਾਅਦ ਮੈਂ ਆਰਾਮ ਲੈਣ ਲਈ ਬਾਗ ਵਿੱਚ ਚਲੀ ਜਾਂਦੀ ਜਿੱਥੇ ਮੈਂ ਆਪਣਾ ਭਖਿਆ ਚਿਹਰਾ ਠੰਡੇ ਪੱਤਿਆਂ ਅਤੇ ਘਾਹ ਵਿੱਚ ਛੁਪਾ ਲੈਂਦੀ। ਫੁੱਲਾਂ ਭਰੇ ਬਾਗ ਵਿੱਚ ਗੁਆਚ ਜਾਣ ਦਾ ਕਿੰਨਾ ਆਨੰਦ ਹੁੰਦਾ ਸੀ। ਇੱਕ ਥਾਂ ਤੋਂ ਦੂਜੀ ਥਾਂ ਖੁਸ਼ੀ ਖੁਸ਼ੀ ਘੁੰਮਦੇ ਫਿਰਦੇ ਅਚਾਨਕ ਸੁੰਦਰ ਵੇਲ ਆ ਜਾਂਦੀ ਜਿਸ ਨੂੰ ਮੈਂ ਉਸ ਦੇ ਪੱਤਿਆਂ ਅਤੇ ਖੁਸ਼ਬੋਈ ਤੋਂ ਪਹਿਚਾਣ ਲੈਂਦੀ ਅਤੇ ਜਾਣ ਜਾਂਦੀ ਕਿ ਇਹ ਉਹੀ ਵੇਲ ਹੈ ਜਿਸ ਨੇ ਇਸ ਬਾਗ ਦੇ ਦੂਸਰੇ ਸਿਰੇ 'ਤੇ ਡਿਗੂੰ ਡਿਗੂੰ ਕਰਦੇ ਘਰ ਨੂੰ ਢਕਿਆ ਹੋਇਆ ਹੈ। ਇਥੇ ਵਿਛੀਆਂ ਪਈਆਂ ਕਲੀਮੇਟਿਸ ਦੀਆਂ ਵੇਲਾਂ, ਜੈਸਮੀਨ ਦੇ ਝੁਕੇ ਹੋਏ ਫੁੱਲ ਅਤੇ ਕੁਝ ਪਿਆਰੇ ਪਿਆਰੇ ਤਿਤਲੀਆਂ ਵਰਗੇ ਫੁੱਲ ਵੀ ਸਨ, ਪਰ ਗੁਲਾਬ - ਉਹ ਤਾਂ ਸਭ ਤੋਂ ਹੀ ਸੁੰਦਰ ਸਨ। ਇਹ ਗੁਲਾਬ ਸਾਡੇ ਘਰ ਦੀ ਪੋਰਚ ਵਿੱਚ ਲਟਕਦੇ ਗਮਲਿਆਂ ਵਿੱਚ ਵੀ ਲੱਗੇ ਹੁੰਦੇ ਸਨ ਜਿਹੜੇ ਸਾਰੀ ਹਵਾ ਨੂੰ ਆਪਣੀ ਸੁਗੰਧੀ ਨਾਲ ਭਰ ਦਿੰਦੇ, ਜਿਸ ਵਿੱਚ ਮਿੱਟੀ ਦੀ ਹਮਕ ਨਹੀਂ ਰਲੀ ਹੁੰਦੀ ਸੀ; ਅਤੇ ਸੁਭਾ ਸੁਭਾ, ਉਹ ਤ੍ਰੇਲ ਨਾਲ ਭਿੱਜੇ ਐਨੇ ਨਰਮ ਹੁੰਦੇ ਸਨ, ਐਨੇ ਨਿਰਮਲ ਹੁੰਦੇ ਸਨ ਕਿ ਮੈਂ ਇਹ ਕਲਪਨਾ ਕਰਨੋ ਨਹੀਂ ਰਹਿ ਸਕਦੀ ਸੀ ਕਿ ਰੱਬ ਦੇ ਸਵਰਗ ਦੇ ਫੁੱਲ ਵੀ ਇਹੋ ਜਿਹੇ ਹੀ ਹੁੰਦੇ ਹੋਣਗੇ।” (The Story of My Life - Helen Keller)

ਉਪਰੋਕਤ ਸਤਰਾਂ ਪੜ੍ਹ ਕੇ ਕੋਈ ਵੀ ਪਾਠਕ ਇਹ ਕਹਿ ਸਕਦਾ ਹੈ ਕਿ ਉਕਤ ਵੇਰਵੇ ਲਿਖਣ ਵਾਲੀ ਔਰਤ ਕੁਦਰਤ ਦੇ ਨਜ਼ਾਰਿਆਂ ਨੂੰ ਬਹੁਤ ਧਿਆਨ

163