ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/153

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਇੰਸ ਦਾ ਸੂਰਮਾ - ਸਟੀਫ਼ਨ ਹਾਕਿੰਗ

14 ਮਾਰਚ 2018 ਦੀ ਸਵੇਰ ਨੂੰ ਮੌਜੂਦਾ ਸਮਿਆਂ ਦੇ ਬਹੁਤ ਮਹਾਨ ਅਤੇ ਚਰਚਿਤ ਵਿਗਿਆਨੀ ਸਟੀਫ਼ਨ ਹਾਕਿੰਗ ਦਾ ਦਿਹਾਂਤ ਹੋ ਗਿਆ। ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਅਪਾਹਜ ਪਰ ਸਿਧਾਂਤਕ ਭੌਤਿਕ ਵਿਗਿਆਨ ਦੇ ਖੇਤਰ ਦੀ ਸਭ ਤੋਂ ਮੰਨੀ ਪ੍ਰਮੰਨੀ ਇਹ ਹਸਤੀ ਆਪਣੇ ਜਿਉਂਦੇ ਜੀਅ ਹੀ ਇੱਕ ਦੰਤ ਕਥਾ ਬਣ ਚੁੱਕੀ ਸੀ। ਸ਼ਾਇਦ ਉਹ ਸਾਡੇ ਸਮਿਆਂ ਦਾ ਸਭ ਤੋਂ ਵੱਧ ਜਾਣਿਆ ਜਾਂਦਾ ਵਿਗਿਆਨੀ ਸੀ। ਪਹੀਆਂ ਵਾਲੀ ਕੁਰਸੀ ਦੇ ਉਪਰ ਇੱਕ ਪਾਸੇ ਨੂੰ ਟੇਢਾ ਹੋ ਕੇ ਡਿੱਗੇ ਪਏ ਸਿਰ ਦੇ ਅੰਦਰ ਉਹ ਵਿਸ਼ੇਸ਼ ਸਮਰੱਥਾ ਵਾਲਾ ਦਿਮਾਗ ਸੀ ਜੋ ਇਸ ਵਿਸ਼ਾਲ ਬ੍ਰਹਿਮੰਡ ਦੇ ਭੇਦਾਂ ਨੂੰ ਖੋਲ੍ਹਣ ਲਈ ਸਦਾ ਕਾਰਜਸ਼ੀਲ ਰਹਿੰਦਾ ਸੀ।

ਸਟੀਫ਼ਨ ਹਾਕਿੰਗ ਦੇ ਕੰਮ ਦਾ ਮੁੱਖ ਖੇਤਰ ਬ੍ਰਹਿਮੰਡ ਦੀ ਉਤਪਤੀ, ਇਸ ਦੇ ਵਿਕਾਸ ਅਤੇ ਇਸ ਦੇ ਭਵਿੱਖ ਨਾਲ ਸਬੰਧਿਤ ਵਿਰਾਟ ਸਵਾਲਾਂ ਨਾਲ ਸਬੰਧਿਤ ਵੀ ਰਿਹਾ। ਇਨ੍ਹਾਂ ਵਿਸ਼ਿਆਂ ਬਾਰੇ ਉਸ ਦੇ ਸਿਧਾਂਤਕ ਕੰਮ ਨੇ ਵਿਗਿਆਨ ਨੂੰ ਬਹੁਤ ਕੁਝ ਨਵਾਂ ਦਿੱਤਾ ਹੈ। ਉਦਾਹਰਣ ਵਜੋਂ ਬਲੈਕ ਹੋਲਜ਼ ਬਾਰੇ ਇਹ ਮੰਨਿਆ ਜਾਂਦਾ ਸੀ ਕਿ ਇਨ੍ਹਾਂ ਦੀ ਗਰੂਤਾ ਖਿੱਚ ਐਨੀ ਜਿਆਦਾ ਹੁੰਦੀ ਹੈ ਇਨ੍ਹਾਂ ਵਿਚੋਂ ਕਿਸੇ ਵੀ ਕਿਸਮ ਦੀਆਂ ਕਿਰਣਾਂ ਜਾਂ ਪਦਾਰਥ ਦਾ ਕੋਈ ਰੂਪ ਬਾਹਰ ਨਹੀਂ ਨਿਕਲ ਸਕਦਾ, ਪਰ ਹਾਕਿੰਗ ਨੇ ਇਸ ਬਾਰੇ ਬਿਲਕੁਲ ਨਵੀਂ ਖੋਜ ਪੇਸ਼ ਕੀਤੀ ਕਿ ਬਲੈਕ ਹੋਲ ਵੀ ਵਿਕੀਰਣ ਛੱਡਦੇ ਹਨ ਅਤੇ ਆਖਰ ਖਤਮ ਹੋ ਜਾਂਦੇ ਹਨ। ਇਸ ਬਾਰੇ ਕਾਫੀ ਵਾਦ ਵਿਵਾਦ ਚੱਲਿਆ ਪਰ ਜਲਦੀ ਹੀ ਵਿਗਿਆਨਕਾਂ ਦੀ ਬਹੁਗਿਣਤੀ ਨੇ ਇਸ ਸਿਧਾਂਤ ਨੂੰ ਠੀਕ ਮੰਨਿਆ ਅਤੇ ਇਨ੍ਹਾਂ ਵਿਕੀਰਣਾਂ ਨੂੰ ਉਸ ਦੇ ਨਾਮ ਉੱਤੇ'ਹਾਕਿੰਗ

154