ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੀਤੇ ਉਤੇ ਇੱਕ ਕਿਤਾਬ ਲਿਖੇ। ਇਸ ਦੀ ਤਿਆਰੀ ਲਈ ਉਸ ਨੇ ਰੂਸ ਦੇ ਮਹਾਨ ਲੇਖਕਾਂ ਦੀਆਂ ਲੇਖਣੀਆਂ ਨੂੰ ਘੋਖਣਾ ਸ਼ੁਰੂ ਕੀਤਾ। ਪਹਿਲਾਂ ਉਹ ਖ਼ੁਦ ਪੜ੍ਹਦਾ ਰਿਹਾ ਪਰ ਅੱਖਾਂ ਜਾਣ ਤੋਂ ਬਾਅਦ ਉਹ ਆਪਣੇ ਦੋਸਤਾਂ ਤੋਂ ਇਨ੍ਹਾਂ ਲੇਖਕਾਂ ਦੀਆਂ ਕਿਰਤਾਂ ਸੁਣਦਾ ਅਤੇ ਆਪਣੇ ਮਨ ਵਿੱਚ ਵਸਾਉਂਦਾ ਰਿਹਾ।

ਨਵੰਬਰ 1930 ਵਿੱਚ ਉਸ ਨੇ ਆਪਣਾ ਮਹਾਨ ਨਾਵਲ 'ਸੂਰਮੇ ਦੀ ਸਿਰਜਣਾ' ਲਿਖਣਾ ਸ਼ੁਰੂ ਕੀਤਾ। ਇਸ ਨਾਵਲ ਦਾ ਹੀਰੋ ਪਵੇਲ ਕਰਚਾਗਿਨ ਇੱਕ ਮਿਸਾਲੀ ਪਾਤਰ ਹੈ ਜੋ ਸਮਾਜਵਾਦੀ ਆਦਰਸ਼ਾਂ ਖਾਤਰ ਔਖੀਆਂ ਤੋਂ ਔਖੀਆਂ ਤੋਂ ਹਾਲਤਾਂ ਵਿੱਚ ਬਹਾਦਰੀ ਨਾਲ ਜਦੋ-ਜਹਿਦ ਕਰਦਾ ਹੈ ਅਤੇ ਇਨਕਲਾਬ ਨੂੰ, ਪਾਰਟੀ ਨੂੰ, ਆਪਣੇ ਲੋਕਾਂ ਨੂੰ, ਆਪਣੇ ਜਾਤੀ ਸੁਖ ਆਰਾਮ ਤੋਂ ਬਹੁਤ ਉਚਾ ਰਖਦਾ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਜਿਊਣਾ ਚਾਹੀਦਾ ਹੈ, ਕਿਵੇਂ ਜਦੋ-ਜਹਿਦ ਅਤੇ ਨਵੀਂ ਦੁਨੀਆਂ ਦੀ ਉਸਾਰੀ ਕਰਨੀ ਚਾਹੀਦੀ ਹੈ।ਇਹ ਦਸਦਾ ਹੈ ਕਿ ਮਨੁੱਖ ਅਤੇ ਮਨੁੱਖ ਵਿਚਕਾਰ ਕਿਹੋ ਜਿਹੇ ਰਿਸ਼ਤੇ ਹੋਣੇ ਚਾਹੀਦੇ ਹਨ। ਅੱਜ ਦੇ ਜਾਤੀ ਗਰਜਾਂ ਦੇ ਮਾਰੇ ਸਮਾਜਿਕ ਆਲੇ-ਦੁਆਲੇ ਵਿੱਚ ਵਿਚਰਦੇ ਆਮ ਪਾਠਕ ਨੂੰ ਇਸ ਨਾਵਲ ਦਾ ਹੀਰੋ ਲੋੜੋਂ ਵੱਧ ਆਦਰਸ਼ਕ ਜੀਵਨ ਜਿਉਂਦਾ ਲੱਗ ਸਕਦਾ ਹੈ ਪ੍ਰੰਤੂ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਆਦਰਸ਼ਕ ਜੀਵਨ ਵਾਲਾ ਨਾਇਕ ਨਿਰਾ ਕਲਪਨਾ ਨਾਲ ਹੀ ਨਹੀਂ ਘੜ੍ਹਿਆ ਗਿਆ ਸਗੋਂ ਇੱਕ ਸੱਚੀ ਮੁੱਚੀਂ ਦੀ ਜ਼ਿੰਦਗੀ ਉਤੇ ਆਧਾਰਿਤ ਹੈ ਅਤੇ ਅਜਿਹੇ ਸੰਪੂਰਨ ਆਦਰਸ਼ਕ ਜੀਵਨ ਜਿਉਣ ਵਾਲੇ ਵਿਅਕਤੀ ਹੀ ਸਾਹਿਤ ਵਿੱਚ ਨਾਇਕ ਬਣਨ ਦਾ ਹੱਕ ਰਖਦੇ ਹਨ।

ਅਸਲ ਵਿੱਚ ਇਸ ਦਾ ਹੀਰੋ ਪਾਵੇਲ ਬਹੁਤ ਹੱਦ ਤੀਕ ਆਸਤੋਵਸਕੀ ਖੁਦ ਹੀ ਹੈ। ਨਾਵਲ ਵਿੱਚ ਬਹੁਤ ਕੁਝ ਆਸਤੋਵਸਕੀ ਦੀ ਆਪਣੀ ਜ਼ਿੰਦਗੀ ਵਿੱਚ

151