ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਹੇਵੰਦੀ ਬਣਾਈ ਰੱਖਣ ਲਈ ਉਸ ਦਾ ਦ੍ਰਿੜ ਨਿਸ਼ਚਾ, ਉਸ ਦੀਆਂ ਘਾਲਣਾਵਾਂ ਅਤੇ ਉਸਦਾ ਹੌਂਸਲਾ।

ਆਸਤ੍ਰੋਵਸਕੀ ਦਾ ਜਨਮ 1904 ਵਿੱਚ ਇੱਕ ਮਜ਼ਦੂਰ ਪਰਿਵਾਰ ਵਿੱਚ ਹੋਇਆ। ਧਰਮ ਬਾਰੇ ਕੁਝ ਸਵਾਲ ਪੁੱਛਣ ਕਾਰਨ ਚਾਹੇ ਉਸ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਪਰ ਉਸ ਨੂੰ ਸਾਹਿਤ, ਖਾਸ ਕਰ ਬਹਾਦਰ ਸ਼ਖਸੀਅਤਾਂ ਬਾਰੇ ਪੜ੍ਹਦੇ ਰਹਿਣ ਦਾ ਬੇਹੱਦ ਸ਼ੌਕ ਸੀ। ਪੰਦਰਾਂ ਵਰ੍ਹਿਆਂ ਦੀ ਉਮਰ ਵਿੱਚ ਹੀ ਉਹ ਲਾਲ ਫੌਜ ਵਿੱਚ ਭਰਤੀ ਹੋ ਕੇ ਬਹੁਤ ਬਹਾਦਰੀ ਨਾਲ ਲੜਿਆ। ਇਨ੍ਹਾਂ ਲੜਾਈਆਂ ਵਿੱਚੋਂ ਇੱਕ ਵਿੱਚ ਉਹ ਬਹੁਤ ਸਖਤ ਜ਼ਖਮੀ ਹੋ ਗਿਆ ਅਤੇ ਉਸ ਦੀ ਸੱਜੀ ਅੱਖ ਦੀ ਨਜ਼ਰ ਚਲੀ ਗਈ।ਇਸ ਤੋਂ ਬਾਅਦ ਜਦ ਨਵੀਂ ਸੋਵੀਅਤ ਹਕੂਮਤ ਬਹੁਤ ਔਖੇ ਸਮਿਆਂ ਵਿੱਚੋਂ ਲੰਘ ਰਹੀ ਸੀ ਤਾਂ ਸ਼ਹਿਰ ਵਿੱਚ ਬਾਲਣ ਦੀ ਤੰਗੀ ਨੂੰ ਦੂਰ ਕਰਨ ਲਈ ਉਸ ਦੀ ਅਗਵਾਈ ਵਿੱਚ ਨੌਜਵਾਨਾਂ ਦੀ ਇੱਕ ਟੋਲੀ ਨੇ ਬਹੁਤ ਮੁਸ਼ਕਿਲ ਹਾਲਤਾਂ ਵਿੱਚ ਇੱਕ ਰੇਲ ਪਟੜੀ ਉਸਾਰੀ ਜਿਸ ਲਈ ਉਸ ਨੂੰ ਆਪਣੀ ਸਿਹਤ ਦੀ ਆਹੂਤੀ ਦੇਣੀ ਪਈ। ਇਸ ਤੋਂ ਅਗਲੇ ਸਾਲ ਫਿਰ ਉਸ ਨੇ ਆਪਣੀ ਸਿਹਤ ਦੀ ਪਰਵਾਹ ਨਾ ਕਰਦਿਆਂ ਦਰਿਆ ਦੇ ਬਰਫ਼ਾਨੀ ਪਾਣੀਆਂ ਤੋਂ ਵੱਢੇ ਹੋਏ ਦਰਖਤਾਂ ਨੂੰ ਬਚਾਉਣ ਲਈ ਜਾਨ ਹੂਲਵਾਂ ਕੰਮ ਕੀਤਾ। ਰੂਸ ਵਰਗੇ ਠੰਢੇ ਮੁਲਕਾਂ ਵਿੱਚ ਸਰਦੀ ਦੀ ਰੁੱਤ ਦੌਰਾਨ ਬਾਲਣ ਜਿਉਂਦੇ ਰਹਿਣ ਦੀ ਮਹੱਤਵਪੂਰਨ ਜਰੂਰਤ ਹੁੰਦਾ ਹੈ ਸੋ ਲੋਕਾਂ ਦੀ ਇਸ ਲੋੜ ਨੂੰ ਪੂਰਾ ਕਰਨ ਖਾਤਰ ਉਹ ਆਪਣੀ ਸਿਹਤ ਨੂੰ ਭੁੱਲ ਕੇ ਸਖਤ ਸਰੀਰਕ ਅਤੇ ਜਥੇਬੰਦਕ ਕੰਮ ਕਰਦਾ ਰਿਹਾ।

ਲੜਾਈ ਵਿੱਚ ਲੱਗੇ ਜ਼ਖਮਾਂ, ਸਿਰੇ ਦੀ ਸਖਤ ਮਿਹਨਤ, ਟਾਈਫ਼ਸ ਬੁਖਾਰ ਅਤੇ ਗਠੀਏ ਦੀ ਬਿਮਾਰੀ ਨੇ ਇਸ ਸਿਰੜੀ ਸੰਗਰਾਮੀਏ ਨੂੰ ਸਰੀਰਕ ਤੌਰ

149