ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਸਮਰੱਥਾ ਤੇ ਭਰੋਸਾ ਪੈਦਾ ਕੀਤਾ ਸੀ। ਇਸੇ ਕਰਕੇ ਸਾਰੀਆਂ ਅਗਾਂਹਵਧੂ ਲਹਿਰਾਂ ਵਿੱਚ ਇਹ ਵਰਗ ਵਧੀਆ ਹਿੱਸਾ ਪਾ ਰਿਹਾ ਸੀ। ਪਰ ਹੁਣ ਇਹ ਵਰਗ ਵੀ ਨਵੀਆਂ ਆਰਥਿਕ ਨੀਤੀਆਂ ਦੀ ਮਾਰ ਹੇਠ ਆ ਰਿਹਾ ਹੈ। ਸਥਾਈ ਰੁਜਗਾਰ ਦੀ ਜਗ੍ਹਾ ਤੇ ਠੇਕੇ ਉਤੇ ਕੁਝ ਸਮੇਂ ਲਈ ਰੱਖੇ ਜਾਣ ਦੀਆਂ ਨੀਤੀਆਂ ਆ ਰਹੀਆਂ ਹਨ। ਆਰਥਿਕ ਪੱਧਰ ਉਚਾ ਚੁੱਕਣ ਦੀ ਬਜਾਏ ਪਹਿਲਾਂ ਵਾਲਾ ਪੱਧਰ ਵੀ ਬਰਕਰਾਰ ਰੱਖਣਾ ਮੁਸ਼ਕਿਲ ਜਾਪ ਰਿਹਾ ਹੈ। ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦੇ ਮੌਕੇ ਇੱਕ ਤਾਂ ਉਂਜ ਹੀ ਬਹੁਤ ਸੀਮਤ ਹੋ ਗਏ ਹਨ ਦੂਸਰਾ ਇਹ ਮੌਕੇ ਪ੍ਰਾਪਤ ਕਰਨ ਲਈ ਵੀ ਮਿਹਨਤ ਅਤੇ ਕਾਬਲੀਅਤ ਦੀ ਜਗ੍ਹਾ ਭ੍ਰਿਸ਼ਟ ਢੰਗ ਤਰੀਕੇ ਭਾਰੂ ਹੋ ਗਏ ਹਨ। ਕੁੱਲ ਮਿਲਾਕੇ ਹਾਲਤਾਂ ਅਜਿਹੀਆਂ ਬਣ ਰਹੀਆਂ ਹਨ ਜਿੰਨ੍ਹਾਂ ਵਿੱਚ ਠੀਕ ਵਿਚਾਰਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀ ਮਾਨਸਿਕਤਾ ਦੀ ਬਜਾਏ ਡਾਵਾਂਡੋਲਤਾ ਅਤੇ ਆਪਣਾ ਫਾਇਦਾ ਸੋਚਣ ਵਾਲੀ ਸਵੈ-ਕੇਂਦਰਿਤ ਮਾਨਸਿਕਤਾ ਭਾਰੂ ਹੋ ਰਹੀ ਹੈ ਅਜਿਹੀਆਂ ਹਾਲਤਾਂ ਵਿੱਚ ਇਸ ਵਰਗ ਦਾ ਮਾਨਸਿਕ ਤੌਰ ਤੇ ਕਮਜੋਰ ਹਿੱਸਾ ਧਾਰਮਿਕ ਪਾਠਾਂ, ਵਰਤਾਂ, ਵਸਤੂ ਸ਼ਾਸਤਰ, ਮੁੰਦਰੀਆਂ ਦੇ ਨਗਾਂ, ਜਨਮ ਪੱਤਰੀਆਂ ਅਤੇ ਹੋਰ ਅੰਧਵਿਸ਼ਵਾਸਾਂ ਅਤੇ ਧਾਰਮਿਕ ਜੁਗਾੜਾਂ ਵਿੱਚ ਉਲਝ ਰਿਹਾ ਹੈ

ਸਮਾਜਿਕ ਕਾਰਣ

ਸਮਾਜਿਕ ਕਾਰਣਾਂ ਵਿਚੋਂ ਜਿਹੜੀਆਂ ਗੱਲਾਂ ਲਾਈਲੱਗ ਜਨਤਾ ਖਾਸ ਕਰ ਔਰਤ ਵਰਗ ਨੂੰ ਡੇਰਿਆਂ ਦੇ ਚੱਕਰਾਂ ਵਿੱਚ ਪਾਉਂਦੀਆਂ ਹਨ ਉਨ੍ਹਾਂ ਵਿਚੋਂ ਇੱਕ ਵੱਡਾ ਕਾਰਣ ਹੈ ਸਾਡੇ ਸਮਾਜ ਵਿੱਚ ਔਰਤ ਉਤੇ ਲੜਕੇ ਨੂੰ ਜਨਮ ਦੇਣ ਲਈ ਬਹੁਤ ਵੱਡਾ ਦਬਾਅ ਹੋਣਾ। ਇਹ ਦਬਾਅ ਚਾਹੇ ਬਾਹਰੀ ਤੌਰ ਤੇ ਨਾ ਵੀ ਪਾਇਆ ਜਾਵੇ ਪਰ

109