ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/8

ਇਹ ਸਫ਼ਾ ਪ੍ਰਮਾਣਿਤ ਹੈ

ਇਥੇ ਹੀ ਪਹੁੰਚ ਕੇ ਪ੍ਰੇਮੀ ਪੁਕਾਰਦਾ ਹੈ ——

"ਡੂੰਘੀ ਨਦੀਆ ਤੁਲਾ ਪੁਰਾਣਾ,
ਮੈਂ ਅਨਤਾਰੂ ਤਰ ਵੀ ਨ ਜਾਣਾ,
ਨਜ਼ਰੀ ਨ ਆਵੈ ਕੰਢਾ ਪਾਰ ਦਾ।"

ਬਹੁਤੀਆਂ ਕਿਸ਼ਤੀਆਂ ਏਥੇ ਹੀ ਜਲ-ਸਮਾਧ ਹੋ ਕੇ ਸਦਾ ਲਈ ਮਿਟ ਜਾਂਦੀਆਂ ਹਨ। ਪਰ ਕੋਈ ਕੋਈ - ਜਿਸ ਦਾ ਮਲਾਹ ਹਿੰਮਤ ਦੇ ਚਪੂ ਹਥੋਂ ਨਹੀਂ ਛਡਦਾ ਏਸ ਘੁੰਮਣਘੇਰੀ ਵਿਚੋਂ ਨਿਕਲ ਕੇ ਹਫਦਾ ਘਰਕਦਾ ਆਖ਼ਰ ਪਾਰ ਜਾ ਹੀ ਲਗਦਾ ਹੈ, ਜਿਥੇ ਆਦਰਸ਼ ਪ੍ਰੇਮ ਦਾ ਸਵਰਗੀ ਰਾਜ ਹੁੰਦਾ ਹੈ, ਜਿਥੇ ਪ੍ਰੇਮੀ ਤੇ ਪ੍ਰੇਮਿਕਾ ਦੀ ਹੋਂਦ ਸਰੀਰਕ ਪੱਧਰ ਤੋਂ ਉੱਚੀ ਉਠ ਕੇ ਆਤਮ-ਛੋਹ ਤੀਕ ਜਾ ਪਹੁੰਚਦੀ ਹੈ - ਤੇ ਇਹ ਪ੍ਰੇਮ ਦੀ ਤੀਜੀ ਮੰਜ਼ਲ -ਅਮਰ ਤੇ ਅਟੱਲ ਮੰਜ਼ਲ।

ਏਸ ਪੁਸਤਕ ਦੀ ਨਾਇਕਾ ਵੀ ਉਹਨਾਂ 'ਕੋਈ ਕੋਈ ਵਿਚੋਂ ਇਕ ਹੈ। ਇਹ ਨਿਰਾਸਤਾ ਦੀਆਂ ਘਾਟੀਆਂ ਨੂੰ ਚੀਰਦੀ ਹੋਈ ਨਕ ਦੀ ਸੇਧੇ ਤੁਰੀ ਜਾਂਦੀ ਹੈ ਤੇ ਅੰਤ ਉਥੇ ਜਾ ਪੁਜਦੀ ਹੈ, ਜਿਥੇ ਪਹੁੰਚ ਕੇ ਪ੍ਰੇਮੀ ਦੇ ਸਾਰੇ ਥਕੇਵੇਂ ਮੁਕ ਜਾਂਦੇ ਹਨ ਤੇ ਸਾਰੀਆਂ ਕਾਮਨਾਆਂ ਦਾ ਅੰਤ ਹੋ ਜਾਂਦਾ ਹੈ

ਨਾ ਉਥੇ ਸਰੀਰਕ ਮੋਹ ਹੈ, ਨਾ ਬਾਹਰਲੀ ਸੁੰਦਰਤਾ ਦੀਆਂ ਕੀਮਤਾਂ ਤੇ ਨਾ ਹੀ ਹਿਰਦੇ ਵਿਚੋਂ ਅਬੁੱਝ ਅੱਗ ਦੀਆਂ ਲਾਟਾਂ ਉਠਦੀਆਂ ਹਨ।

ਗਮਨਾਮ ਕੁੜੀ ਦੇ ਪਹਿਲੇ, ਵਿਚਕਾਰਲੇ ਤੇ ਛੇਕੜਲੇ ਖ਼ਤਾਂ ਵਿਚੋਂ ਪਾਠਕਾਂ ਨੂੰ ਪ੍ਰੇਮ ਦੀਆਂ ਇਹ ਤਿੰਨੇ ਅਵਸਥਾਆਂ ਤਰਤੀਬਵਾਰ ਚਮਕਦੀਆਂ ਨਜ਼ਰੀ ਆਉਣਗੀਆਂ ਤੇ ਤਿੰਨਾਂ ਅਵਸਥਾਆਂ ਦਾ ਤਿੰਨ ਕਿਸਮਾਂ ਦਾ ਅਸਰ ਉਨ੍ਹਾਂ ਦੇ ਦਿਲਾਂ ਤੇ ਪਵੇਗਾ

ਪਹਿਲੀਆਂ ਚਿਠੀਆਂ ਵਿਚੋਂ ਇਹ 'ਗੁਮਨਾਮ ਕੁੜੀ' ਬੜੀ ਫੈਸ਼ਨ ਪ੍ਰਸਤ, ਬਾਹਰੀ ਸੁਹੱਪਣ ਦੀ ਠਰਕਣ ਤੇ ਕੁਝ ਮਾਦਕ ਪਿਆਰ ਦੀ ਭੜਕਾਵੀਂ ਜਿਹੀ ਤਸਵੀਰ ਜਾਪੇਗੀ। ਵਿਚਕਾਰਲੀਆਂ ਚਿੱਠੀਆਂ ਵਿਚੋਂ ਪਾਠਕਾਂ ਨੂੰ ਉਹਦਾ ਰੰਗ ਵਟਦਾ ਸਾਫ਼ ਦਿਖਾਈ ਦੇਵੇਗਾ, ਉਨ੍ਹਾਂ ਨੂੰ ਉਸ ਵਿਚਾਰੀ