ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/78

ਇਹ ਸਫ਼ਾ ਪ੍ਰਮਾਣਿਤ ਹੈ

ਸ਼ਕ ਕਰਨ ਲਗ ਜਾਂਦੀ ਹਾਂ। ਤੁਸੀ ਗੁਸਾ ਨਾ ਮਨਾਇਆ ਕਰੋ। ਮੈਂ ਕਈ ਵਾਰੀ ਫ਼ਜ਼ੂਲ ਗੱਲਾਂ ਲਿਖ ਜਾਂਦੀ ਹਾਂ। ਤੁਹਾਡੇ ਵਾਂਗ ਬਹੁਤੀ ਸਿਆਣੀ ਤੇ ਬਹੁਤੀ ਸੋਚ ਵਾਲੀ ਜੁ ਨਹੀਂ।

ਦੇਖ ਲਿਆ ਪਿਆਰ ਦੀਆਂ ਗਲਾਂ ਨੂੰ? ਕਿਥੋਂ ਲਿਖਣਾ ਸ਼ੁਰੂ ਕੀਤਾ ਤੇ ਲਿਖਦੀ ਲਿਖਦੀ ਕਿਥੇ ਜਾ ਨਿਕਲੀ। ਏਸੇ ਨੂੰ ਸ਼ਾਇਦ ਬੇ-ਬਸੀ ਕਹਿੰਦੇ ਨੇ। ਲਿਖਦਿਆਂ ਪਤਾ ਤੇ ਲਗਦਾ ਨਹੀਂ, ਕਿ ਕੀ ਲਿਖਿਆ ਜਾ ਰਿਹਾ ਹੈ। ਜਿਸ ਤਰ੍ਹਾਂ ਕਲਮ ਚਲੇ, ਚਲਾਈ ਜਾਂਦੀ ਹਾਂ। ਤੁਸੀ ਮੇਰਾ ਗਲਤ ਮਲਤ ਲਿਖਿਆ ਕਬੂਲ ਕਰ ਲਿਆ ਕਰੋ। ਨਾਲੇ ਮੈਂ ਕਿਹੜੀ ਤੁਹਾਡੇ ਵਾਂਗ ਲਿਖਾਰੀ ਹਾਂ।

ਅਛਾ, ਹੁਣ ਕਲ੍ਹ ਬਸੰਤ ਦੇ ਮੇਲੇ ਤੇ ਜ਼ਰੂਰ ਆਉਣਾ ਮੈਂ ਪਿਛੋਂ ਕੋਈ ਬਹਾਨਾ ਨਹੀਂ ਜੇ ਸੁਣਨਾ। ਭਾਵੇਂ ਲਖ ਦਲੀਲਾਂ ਦੇਣੀਆਂ ਮੈਂ ਇਕ ਨਹੀਂ ਮੰਨਨੀ। ਜ਼ੋਰ ਤੇ ਮੈਂ ਵੀਰ ਜੀ ਨੂੰ ਵੀ ਲਾਵਾਂਗੀ ਕਿ ਉਹ ਵੀ ਸਾਡੇ ਨਾਲ ਚਲਨ। ਤੁਸੀ ਉਨ੍ਹਾਂ ਦੇ ਬਹਾਨੇ ਮੇਰੇ ਕੋਲ ਆ ਸਕੋਗੇ। ਮੇਰੇ ਦਿਲ ਦਾ ਮੇਲਾ ਵੀ ਚੰਗੀ ਤਰਾਂ ਭਰ ਜਾਏਗਾ। ਉਂਜ ਤੇ ਭਾਵੇਂ ਹਜ਼ਾਰਾਂ ਆਉਣ, ਮੇਰੇ ਲਈ ਉਜਾੜ ਹੀ ਹੋਵੇਗੀ। ਹੁਣ ਹੋਰ ਤੇ ਲਿਖਣ ਦੀ ਲੋੜ ਨਹੀਂ? ਬਥੇਰੇ ਤਰਲੇ ਕਰ ਦਿਤੇ ਨੇ। ਰਬ ਦੇ ਵਾਸਤੇ ਠੁਕਰਾ ਨਾ ਦੇਣਾ ਇਨਾਂ ਨੂੰ?

ਸਾਡੇ ਕਾਲਜ ਦੀਵਾਲੀ ਨੂੰ "Romeo Julit"ਦਾ ਡਰਾਮਾ ਹੋਣਾ ਹੈ। ਪ੍ਰੋਫੈਸਰ ਇਨਚਾਰਜ ਨੇ ਹੀਰੋਇਨ ਦੇ ਪਾਰਟ ਲਈ ਮੈਨੂੰ ਚੁਣਿਆ ਹੈ। ਜੇ ਕਿਤੇ ਤੁਸੀ Romeo ........

ਫੇਰ ਦੁਬਾਰਾ ਲਿਖਦੀ ਹਾਂ ਕਿ ਬਸੰਤ ਤੇ ਜ਼ਰੂਰ ਆੳਣਾ।

ਮੈਂ ਹਾਂ,

ਤੁਹਾਡੀ..........

੬੮