ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/30

ਇਹ ਸਫ਼ਾ ਪ੍ਰਮਾਣਿਤ ਹੈ

ਸਾਂ ਕਿ ਇਸ ਮੌਜਾਂ ਤੇ ਖ਼ੁਸ਼ੀਆਂ ਵਿਚ ਸ਼ਾਨਦਾਰ ਮਹੱਲ, ਸੁਹਾਵਣੇ ਬਾਗ਼, ਸੋਨਾ ਚਾਂਦੀ, ਇੱਜ਼ਤ ਤੇ ਮਸ਼ਹੂਰੀ ਆਦਿ ਸ਼ਾਮਲ ਹਨ। ਹੁਣ, ਜਦੋਂ ਤੋਂ 'ਪਿਆਰ’ ਦਾ ਨਿਘ ਮਹਿਸੂਸ ਹੋਣ ਲੱਗਾ ਹੈ, ਤਾਂ ਮਲੂਮ ਹੋ ਰਿਹਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਤੇ ਖੁਸ਼-ਨਮੀਬੀ "ਪਿਆਰ" ਤੇ ਸਿਰਫ਼ ਪਿਆਰ ਹੀ ਹੈ।

ਸੱਚੀਂਂ, ਪਿਆਰ ਇਕ ਅਰਸ਼ੀ ਵਸਤੁ ਹੈ। ਇਨਸਾਨੀ ਜ਼ਿੰਦਗੀ ਦੀ ਮਿੱਠੀ ਚਾਸ਼ਨੀ ਹੈ। ਇਸ ਵਿਚ ਗਿਰਾਵਟ ਨਹੀਂ, ਬਨਾਵਟ ਹੈ। ਕੋਸ਼ਸ਼ ਹੈ, ਨਫਰਤ ਨਹੀਂ; ਕਬੂਲ ਹੈ, ਇਨਕਾਰ ਨਹੀਂ; ਕੁਰਬਾਨੀ ਹੈ, ਪਰ ਬਦਲਾ ਨਹੀਂ। ਪਿਆਰ ਤੇ ਖ਼ਾਹਿਸ਼ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ।

ਦੇਵਿੰਦਰ ਜੀ, ਮੈਂ ਹੌਲੀ ਹੌਲੀ ਇਸ ਤੋਂ ਵਾਕਿਫ਼ ਹੋ ਰਹੀ ਹਾਂ। ਜਿਉਂ ਜਿਉਂ ਇਸ ਨੂੰ ਪਛਾਣ ਰਹੀ ਹਾਂ ਜ਼ਿੰਦਗੀ ਦਾ ਰੁਖ ਬਦਲਦਾ ਜਾ ਰਿਹਾ ਹੈ।

ਰੱਬ ਦਾ ਵਾਸਤਾ ਜੇ, ਕਿਤੇ ਭੁਲ ਕੇ ਵੀ ਮੇਰੀ ਬਾਬਤ ਕੋਈ ਵੀ ਗੱਲ ਵੀਰ ਜੀ ਨਾਲ ਨਾ ਕਰ ਬੈਠਣੀ। ਨਹੀਂ ਤੇ ... ... ਬਸ ... .. ਤੁਹਾਡਾ ਆਉਣਾ ਜਾਣਾ ਕਿਸੇ ਨਾ ਕਿਸੇ ਤਰ੍ਹਾਂ - ਬੰਦ ਕੀਤਾ ਜਾਏਗਾ। ਭਾਵੇਂ ਸਾਡੇ ਖ਼ਿਆਲ ਕਿੰਨੇ ਨਿਰਮਲ ਹਨ - ਪਰ ਸਾਡੀ ਸਮਾਜ ਨੇ ਕੁਝ ਵੀ ਸਹਾਰਨਾ ਨਹੀਂ। ਤੁਹਾਨੂੰ ਰੁਕਾਵਟਾਂ ਪੈ ਜਾਣਗੀਆਂ ਤੇ ਮੈਂ ਵਖ ਜਕੜੀ ਜਾਵਾਂਗੀ।

ਆਪ ਦੀ................

੧੬