ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/168

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ। ਆਓ ਤੇ ਮੇਰੇ ਦਿਲ ਦੀ ਖ਼ੁਸ਼ਕ ਹੋ ਰਹੀ ਜ਼ਮੀਨ ਤੇ ਇਕ ਹਰਾ ਬਾਗ ਲਾਉ .. ... ਇਹ ਅਹਿਸਾਨ ਉਮਰ ਭਰ ਨਾ ਭੁਲਾਂਗੀ।

ਮੇਰੇ ਪ੍ਰੀਤਮ, ਮੈਂ ਆਪਣੇ ਧੜਕਦੇ ਦਿਲ ਨੂੰ ਜਿਹੜਾ ਕਈ ਵਾਰੀ ਬੜੀ ਹੀ ਇਕੱਲ ਮਹਿਸੂਸ ਕਰਦਾ ਹੈ, ਤੁਹਾਡੇ ਕਦਮਾਂ ਤੇ ਵਿਛਾ ਦੇਣਾ ਚਾਹੁੰਦੀ ਹਾਂ। ਆਪਣੇ ਆਪ ਨੂੰ ਤੁਹਾਡੇ ਪਿਆਰ ਦੇ ਖੰਭਾਂ ਵਿਚ ਛੁਪਾ ਕੇ, ਫੇਰ ਸ੍ਵਰਗੀ ਖ਼ੁਸ਼ੀ ਦੇ ਸੁਪਨੇ ਲੈਂਦੀ ਰਹਿੰਦੀ ਹਾਂ।

ਸੱਚ ਮੁਚ, ਮੇਰੇ ਕੋਲੋਂ ਮੇਰੇ ਦਿਲ ਦਾ ਦਰਦ ਕਈ ਵਾਰੀ ਬਰਦਾਸ਼ਤ ਨਹੀਂ ਹੋ ਸਕਦਾ। ਕਲੇਜਾ ਬਦੋ ਬਦੀ ਹਥਾਂ ਚੋਂ ਨਿਕਲ ਜਾਂਦਾ ਹੈ।

ਮੈਂ ਤੁਹਾਡੇ ਚਿਹਰੇ ਵਲ ਕਈ ਵਾਰੀ ਇਸੇ ਕਰ ਕੇ ਨਹੀਂ ਸਾਂ ਦੇਖਦੀ, ਕਿ ਤੁਸੀ ਮੇਰੇ ਚਿਹਰੇ ਤੋਂ ਮੇਰੀ ਬਾਬਤ ਕਦੀ ਕੋਈ ਗਲਤ ਅੰਦਾਜ਼ਾ ਨਾ ਲਾ ਲਓ।

ਕੀ ਅਸੀ ਉਹ੍ਨਾਂ ਦੋ ਦਰਖ਼ਤਾਂ ਤਰ੍ਹਾਂ ਨਹੀਂ, ਜਿਨ੍ਹਾਂ ਦੇ ਵਿਚਕਾਰ ਜੁਦਾਈ ਦੀ ਸੜਕ ਹੈ, ਪਰ ਉਤੋਂ ਸਾਖਾਂ ਮਿਲੀਆਂ ਹੋਈਆਂ ਨੇ?.... ... ਕਿਥੇ ...... ਇਹ ਮੇਰਾ ਹੀ ਖ਼ਿਆਲ ਹੈ।

ਕੀ ਕਮਲਾ ਜੀ ਤੁਹਾਨੂੰ ਖ਼ਤ ਨਹੀਂ ਲਿਖਣ ਦੇਂਦੇ ? ਆਖ਼ਿਰ ਕੋਈ ਕਾਰਨ ਤੇ ਦਸ ਛੱਡੋ। ਬੜੀ ਬੇਤਾਬੀ ਨਾਲ ਤੁਹਾਡਾ ਖ਼ਤ ਉਡੀਕ ਰਹੀ... .

ਮੈਂ ਹਾਂ ਤੁਹਾਡੀ...........

੧੫੯