ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/125

ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੩੭

ਮੇਰੇ ਸ੍ਵਰਗਾਂ ਦੀ ਝਲਕ,

ਐਤਕਾਂ ਤੇ ਤੁਸੀ ਬੜੀ ਜਲਦੀ ਜੁਆਬ ਦਿੱਤਾ। ਮੈਂ ਤੇ ਕਿਹਾ, ਸ਼ਾਇਦ ਕੰਮ ਵਿਚੋਂ ਫ਼ੁਰਸਤ ਹੀ ਨਾ ਮਿਲੇ।

ਸੁਣਾਓ ਚੰਗੇ ਦਿਨ ਲੰਘ ਰਹੇ ਨੇ? ਖ਼ੂਬ ਮੌਜਾਂ ਕਰ ਰਹੇ ਹੋ? ਇਹ ਤੇ ਮਖ਼ੌਲ ਹੋਇਆ ਨਾ “ਤੁਹਾਡੇ ਬਿਨਾਂ ਦਿਲ ਨਹੀਂ ਲਗਦਾ" ਚੰਗਾ ਜੀ।

ਹਾਂ ਸੱਚ, ਰਾਤੀਂ ਮੈਂ ਤੁਹਾਨੂੰ ਸੁਪਨੇ ਵਿਚ ਫੇਰ ਦੇਖਿਆ, ਕਿ ਸਾਵਣ ਦਾ ਮਹੀਨਾ ਤੇ ਸ਼ਾਮ ਦਾ ਸੁਹਾਵਣਾ ਵਕਤ ਸੀ। ਪੱਛਮ ਵਿਚ ਸੂਰਜ ਦੇ ਡੁਬਣ ਦੀਆਂ ਆਖ਼ਰੀ ਕਿਰਨਾਂ ਵੀ ਖ਼ਤਮ ਹੋ ਚੁਕੀਆਂ ਸਨ ... ... ਤੇ ਅਕਾਸ਼ ਉੱਤੇ ਸਲੇਟੀ ਜਿਹੇ ਰੰਗ ਦੀ ਘਟਾ ਛਾਈ ਹੋਈ ਸੀ। ਇਹੋ ਜਿਹੇ ਪਿਆਰ ਸਮੇਂ ਇਕ ਪ੍ਰੀਤਮਾ ਹਰੇ ਭਰੇ ਬਾਗ਼ ਦੇ ਇਕ ਕੋਨੇ ਵਿਚ ਖੜੀ .... ... ... ਸੱਜੇ ਹੱਥ ਵਿਚ ਚੋਣਵੇਂ ਫੁੱਲਾਂ ਦਾ ਇਕ ਸਿਹਰਾ ਲਈ ਹੋਈ ਬੁਲਬੁਲ ਨੂੰ ਆਪਣੇ ਦਿਲ ਦਾ ਦਰਦ ਸੁਣਾ ਸੁਣਾ ਕੇ ਰੋ ਰਹੀ ਸੀ। ਏਸ ਇਕੱਲਤਾ ਵਿਚ ਸਵਾਏ ਬਾਗ ਤੇ ਬੂਟਿਆਂ ਤੇ ਪੰਛੀਆਂ ਦੇ ਹੋਰ ਕੋਈ ਦੇਖਣ ਵਾਲਾ ਨਹੀਂ ਸੀ। ਮੈਂ ਇਕ ਝਾੜੀ ਪਿਛੇ ਖਲੋ ਕੇ ਉਸ ਦੀਆਂ ਗੱਲਾਂ ਸੁਣਦੀ ਰਹੀ ਜਿਹੜੀ ਉਹ ਦਰਖ਼ਤ ਤੇ ਬੈਠੀ ਬੁਲਬੁਲ ਨਾਲ ਏਸ ਤਰ੍ਹਾਂ ਕਰ ਰਹੀ ਸੀ, "ਮੇਰੀ ਸਾਥਣ, ਦਸ ਤੂੰ ਏਨੀ ਦੇਰ ਕਿੱਥੇ ਸੈਂ ... ... ਤੁੰ ਬੜੀ ਉਡੀਕ ਕਰਵਾਈ। ਸ਼ਾਮ ਹੋ ਗਈ ਹੈ, ਹਨੇਰਾ ਵੀ ਹੋ ਗਿਆ

੧੧੧