ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/122

ਇਹ ਸਫ਼ਾ ਪ੍ਰਮਾਣਿਤ ਹੈ

ਪਈ। ਮੇਰਾ ਜੀ ਨਾ ਕਰੇ ਉਸ ਕੋਲੋਂ ਆਉਣ ਨੂੰ, ਪਰ ਕਾਫ਼ੀ ਹਨੇਰਾ ਹੋ ਗਿਆ ਸੀ।

ਦੇਵਿੰਦਰ ਜੀਉ, ਹੋਰ ਕੀ ਲਿਖਾਂ, ਬਸ ਇਹੋ, ਕਿ ਮੈਨੂੰ ਆਪਣੀ ਯਾਦ ਵਿਚ ਰਖੀ ਰਖਣਾ। ਕਲਕੱਤੇ ਦੀਆਂ ਮੌਜਾਂ ਬਹਾਰਾਂ ਵਿਚ, ਕਿਤੇ ਮੈਨੂੰ ਉੱਕਾ ਹੀ ਨਾ ਭੁਲਾ ਦੇਣਾ। ਕਈ ਵਾਰੀ ਨਵੀਆਂ ਦਿਲ-ਲਗੀਆਂ ਵਿਚ ਪੁਰਾਣੀਆਂ ਚੀਜ਼ਾਂ ਫਿੱਕੀਆਂ ਤੇ ਉਕਤਾਉਣ ਵਾਲੀਆਂ ਲਗਦੀਆਂ ਹਨ। ਹੌਲੀ ਹੌਲੀ ਸਿਰਫ਼ ਫ਼ਰਜ਼ ਪੂਰਾ ਕਰਨ ਲਈ ਉਨ੍ਹਾਂ ਨੂੰ ਯਾਦ ਕਰ ਛਡੀਦਾ ਹੈ। ਇਹੋ ਹੀ ਨਹੀਂ, ਸਗੋਂ ਉਹ ਇਕ ਭਾਰ ਜਿਹਾ ਲਗਣ ਲਗ ਜਾਂਦੀਆਂ ਹਨ। ਤੁਹਾਡੇ ਵਲੋਂ ਥੋੜੀ ਜਿਹੀ ਖ਼ਤ ਨੂੰ ਦੇਰ ਹੋਣ ਤੇ, ਮੈਂ ਐਵੇਂ ਸ਼ੱਕ ਵਿਚ ਪੈ ਜਾਵਾਂਗੀ। ਸੋ ਮੇਰੇ ਚੰਗੇ ਪ੍ਰੀਤਮ, ਖ਼ਤ ਨੂੰ ਕਦੀ ਦੇਰ ਨਾ ਕਰਨੀ।

ਹੋਰ ਕੋਈ ਨਵੀਂ ਗੱਲ? ਹੁਣੇ ਤੇ ਬਹੁਤ ਸਾਰੀਆਂ ਹੋਣਗੀਆਂ।

ਤੁਹਾਨੂੰ ਬੜਾ ਯਾਦ ਕਰ ਰਹੀ,

ਤੁਹਾਡੀ........
੧੦੮