ਪੰਨਾ:ਗ਼ਦਰ ਪਾਰਟੀ ਲਹਿਰ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਿਆ ਸਮੁਚੀ ਗਦਰ ਪਾਰਟੀ ਲਹਿਰ ਉਤੇ ਅਸਰ ਪੈਣ ਤੋਂ ਇਲਾਵਾ, “ਕੌਮਾ ਗਾਟਾ ਮਾਰੂ ਘਟਨਾ ਦੇ ਕਾਰਨ ਕੈਨੇਡਾ ਵਾਸੀ ਹਿੰਦੀਆਂ ਦੀ ਮੁਕਾਮੀ ਜਦੋ ਜਹਿਦ ਦੀ ਵੀ ਸ਼ਕਲ ਬਦਲ ਗਈ । ‘ਕੌਮਾ ਗਾਟਾ ਮਾਰੂ’ ਦੇ ਕੈਨੇਡਾ ਪੁਜਣ ਤੋਂ ਪਹਿਲੋਂ ਵੀ ਸ੍ਰੀ ਭਗਵਾਨ ਸਿੰਘ ਨੇ ਕੈਨੇਡਾ ਵਾਸੀ ਹਿੰਦੀਆਂ ਨੂੰ ‘ਤਲਵਾਰ ਫੜਨ ਦਾ ਨਾਅਰਾ ਦਿੱਤਾ ਸੀ । ਪਰ ‘ਕੌਮਾ ਗਾਟਾ ਮਾਰੂ ਦੇ ਕੈਨੇਡਾ ਪੁਜਣ ਅਤੇ ਓਥੋਂ ਚਲੇ ਜਾਣ ਪਿਛੋਂ, ਗਦਰ ਅਤੇ ਇਨਕਲਾਬ ਬਾਰੇ ਕੈਨੇਡਾ ਵਾਸੀ ਹਿੰਦੀਆਂ ਵਿਚ ਚਰਚਾ ਆਮ ਹੋ ਗਈ। ਡੋਮੀਨੀਅਨ ਹਾਲ (ਵੈਨਕੋਵਰ) ਵਿਚ ਇਕ ਵੱਡੀ ਮੀਟਿੰਗ ਹੋਈ, ਜਿਸ ਵਿਚ “ਇਹ ਪ੍ਰਚਾਰ ਕੀਤਾ ਗਿਆ ਕਿ ਜੇ ਜਹਾਜ਼ ਨੂੰ ਵਾਪਸ ਤੋਰ ਦਿੱਤਾ ਗਿਆ ਤਾਂ ਹਿੰਦੀਆਂ ਨੂੰ ਵਾਪਸ ਹਿੰਦ ਜਾਣਾ ਚਾਹੀਦਾ ਹੈ, ਅੰਗਰੇਜ਼ਾਂ ਨੂੰ ਓਥੋਂ ਕਢਣਾ ਚਾਹੀਦਾ ਹੈ, ਅਤੇ ਉਨਾਂ ਦੇ ਸਿਰ ਹਦਵਾਣਿਆਂ ਵਾਂਗੂੰ ਵਿਹਣੇ ਚਾਹੀਦੇ ਹਨ*। ਪਹਿਲਾ ਸੰਸਾਰ ਯੁਧ ਸ਼ੁਰੂ ਹੋਣ ਵੇਲੇ ਤੱਕ ਗੁਰਦਵਾਰੇ ਵਿਚ ਹਰ ਛਨਿਛਰ ਵਾਰ ਮੀਟਿੰਗਾਂ ਹੁੰਦੀਆਂ, “ਗਦਰ ਅਖਬਾਰ ਮੰਗਵਾਇਆ ਜਾਂਦਾ ਅਤੇ “ਗਦਰ ਦੀ ਗੂੰਜ ਵਿਚੋਂ ਕਵਿਤਾ ਗਾਵੀਆਂ ਜਾਂਦੀਆਂ। ਇਹ ਇਨਕਲਾਬੀ ਜੋਬ ਤਕਰੀਰਾਂ ਦੀ ਹੱਦ ਤੋਂ ਅਗੇ ਵੱਧ ਤੁਰਿਆ | ਅਮਰੀਕਾ ਵਿਚੋਂ ਹਥਿਆਰ ਪ੍ਰਾਪਤ ਕਰਨ ਦੀ ਕੋਸ਼ਸ਼ ਕੀਤੀ ਗਈ, ਅਤੇ ਕੈਨੇਡਾ ਦੇ ਕਰਮਚਾਰੀਆਂ ਪਾਸ ਮੁਖਬਰੀ ਕਰਨ ਵਾਲੇ ਕੁਝ ਹਿੰਦੀਆਂ ਨੂੰ ਖੁਫੀਆ ਤੌਰ ਉਤੇ ਜਾਨੋਂ ਮਾਰ ਦਿੱਤਾ ਗਿਆਉ । 7 ਦੁਸਰੇ ਬੰਨੇ ਹਿੰਦੀਆਂ ਵਿਰੋਧੀ ਤਾਕਤਾਂ ਵੀ ਚੁੱਪ ਨਹੀਂ ਸਨ। ਓਹ ਵੈਨਕੋਵਰ ਗੁਰਦਾਰੇ ਦੇ ਪ੍ਰਬੰਧਕਾਂ ਉਤੇ ਵਾਰ ਕਰਨ ਦਾ ਮੌਕਿਆ ਤਾੜਦੀਆਂ ਸਨ, ਕਿਉਂਕਿ ਵੈਨਕੋਵਰ ਗੁਰਦਾਰਾ ਕੈਨੇਡਾ ਵਾਸੀ ਹਿੰਦੀਆਂ ਦੀ ਜਦੋ ਜਹਿਦ ਦਾ ਕੇਂਦਰ ਸੀ, ਜਿਸ ਦੇ ਬਿਖਰਨ ਨਾਲ ਕੈਨੇਡਾ ਵਾਸੀ ਹਿੰਦੀਆਂ ਦੀ ਲਹਿਰ ਕਮਜ਼ੋਰ ਹੁੰਦੀ ਸੀ । ੩੦ ਅਗਸਤ, ੧੯੧੪, ਨੂੰ ਬੇਲਾ ਸਿੰਘ (ਮਿਸਟਰ ਹਾਪਕਿਨਜ਼ ਦਾ ਵਡਾ ਮੁਖਬਰ) ਅਤੇ ਉਸ ਦੇ ਆਦਮੀ ਫਸਾਦ ਖੜਾ ਕਰਨ ਦੀ ਨੀਯਤ ਨਾਲ ਗੁਰਦਾਰੇ ਆਏ, ਪਰ ਅਗਾਉਂ ਪਤਾ ਲਗ ਜਾਣ ਕਰਕੇ ਪੁਲਸ ਨੂੰ ਇਤਲਾਹ ਦੇ ਦਿੱਤੀ ਗਈ, ਜਿਸ ਨੇ ਬੇਲਾ ਸਿੰਘ ਅਤੇ ਉਸ ਦੇ ਆਦਮੀਆਂ ਨੂੰ ਗੁਰਦਵਾਰੇ ਵਿਚੋਂ ਕੱਢ ਦਿੱਤਾ* | ੫ ਸਤੰਬਰ, ੧੯੧੪ ਨੂੰ ਬੇਲਾ ਸਿੰਘ ਫਿਰ ਗੁਰਦਵਾਰੇ ਆਇਆ, ਅਤੇ ਸ੍ਰੀ ਭਾਗ ਸਿੰਘ, ਪ੍ਰਧਾਨ, ਗੁਰਦਾਰਾ ਕਮੇਟੀ, ਦੇ ਪਿਛੇ ਆਕੇ ਬੈਠ ਗਿਆ । ਸ਼ਬਦ ਕੀਰਤਨ ਹੋ ਰਿਹਾ ਸੀ, ਜਦ ਬੇਲਾ ਸਿੰਘ ਨੇ ਅਚਾਨਕ ਸ੍ਰੀ ਭਾਗ ਸਿੰਘ ਦੀ ਪਿੱਠ · ਵਿੱਚ ਪਸਤੌਲ ਨਾਲ ਗੋਲੀਆਂ ਮਾਰਕੇ ਉਨਾਂ ਨੂੰ ਓਥੇ ਹੀ ਸ਼ਹੀਦ ਕਰ ਦਿੱਤਾ। ਇਕ ਹੋਰ ਸਜਣ ਸ੍ਰੀ ਬਤਨ ਸਿੰਘ ਨੂੰ ਵੀ ਗੋਲੀਆਂ ਵੱਜੀਆਂ, ਜਿਸ ਕਾਰਨ ਉਹ ਪਿਛੋਂ ਚਲਾਣਾ ਕਰ ਗਏ। ਬੇਲਾ ਸਿੰਘ ਉਤੇ ਮੁਕੱਦਮਾ ਚਲਿਆ, ਪਰ ਉਹ ਇਸ ਬਿਆਨ ਦੇ ਆਧਾਰ ਉਤੇ ਬਰੀ ਕੀਤਾ ਗਿਆ ਕਿ ਸ੍ਰੀ ਭਾਗ ਸਿੰਘ ਨੇ ਉਸ ਉਤੇ ਪਹਿਲੋਂ ਵਾਰ ਕੀਤਾ ਸੀ, ਅਤੇ ਉਸ (ਬੇਲਾ ਸਿੰਘ) ਨੇ ਆਪਣੇ ਬਚਾਉ ਖਾਤਰ ਸ਼੍ਰੀ ਭਾਗ ਸਿੰਘ ਨੂੰ ਗੋਲੀਆਂ ਮਾਰੀਆਂ। ਪਰ ਸ੍ਰੀ ਭਾਗ ਸਿੰਘ ਨੂੰ ਭਰੇ ਦੀਵਾਨ ਵਿੱਚ ਸਾਰਿਆਂ ਦੇ ਸਾਹਮਣੇ ਪਿਛੋਂ ਅਚਾਨਕ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ ਸੀ। ਇਸ ਕਰਕੇ ਕੈਨੇਡਾ ਵਾਸੀ ਹਿੰਦੀਆਂ ਨੂੰ ਜ਼ਾਤੀ ਇਲਮ ਤੋਂ ਪਤਾ ਸੀ ਕਿ ਅਸਲ ਵਾਕਿਆਤ ਕੀ ਸਨ । ਕੁਦਰਤੀ ਤੌਰ ਉਤੇ ਉਨਾਂ ਨੇ ਸ੍ਰੀ ਭਾਗ ਸਿੰਘ ਦੀ ਸ਼ਹੀਦੀ ਪਿਛੇ ਹੁੰਦੀਆਂ ਵਿਰੋਧੀ ਤਾਕਤਾਂ ਦਾ ਹੱਥ ਸਮਝਿਆ; ਜਿਸ ਦਾ ਬਦਲਾ ਲੈਣ ਵਾਸਤੇ ਸ਼ੀ ਮੇਵਾ ਸਿੰਘ ਨੇ ੨੧ ਅਕਤੂਬਰ (ਜਿਸ ਦਿਨ ਸ੍ਰੀ ਭਾਗ ਸਿੰਘ ਦੀ ਸ਼ਹੀਦੀ ਦਾ ਸੁਪਰੀਮ ਕੋਰਟ ਵਿਚ ਮੁਕੱਦਮਾ ਸ਼ੁਰੂ ਹੋਇਆ) ਨੂੰ ਮਿਸਟਰ ਹਾਪਕਿਨਜ਼ (ਜੋ ਹਿੰਦੀਆਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਵਿਰਧ ਦਬਾਉ ਦਾ ਸਭ ਤੋਂ ਵੱਧ ਸਰਗਰਮ ਮੋਹਰਾ ਸੀ) ਨੂੰ ਭਰੀ ਕਚੈਹਰੀ ਵਿਚ ਉਸੇ ਤਰ੍ਹਾਂ ਗੋਲੀ ਮਾਰ ਕੇ ਮਾਰ ਦਿੱਤਾ*, ਜਿਵੇਂ ਭਰੇ ਦੀਵਾਨ ਵਿਚ ਸ੍ਰੀ ਭਾਗ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ । ਸ਼ੀ ਮੇਵਾ ਸਿੰਘ ਨੇ ਖੜਕ ਕੇ ਬਿਆਨ ਦਿਤਾ ਅਤੇ ਇਸ ਬਦਲੇ ਉਨਾਂ ਨੂੰ ਫਾਂਸੀ ਉਤੇ ਲਟਕਣਾ ਪਿਆ। ਸ੍ਰੀ ਭਾਗ ਸਿੰਘ, ਸ਼੍ਰੀ ਬਤਨ ਸਿੰਘ ਅਤੇ ਮੇਵਾ ਸਿੰਘ ਦੀਆਂ ਸ਼ਹੀਦੀਆਂ ਨੇ ਕੈਨੇਡਾ, ਅਮਰੀਕਾ ਅਤੇ ਦੂਰ ਪੂਰਬ ਦੇ ਹਿੰਦੀਆਂ ਦੇ ਜੋਸ਼, ਜੋ ‘ਕੌਮਾ ਗਾਟਾ ਮਾਰੂ ਦੀ ਘਟਨਾ ਕਰਕੇ ਅਗੇ ਹੀ ਬਹੁਤ ਚਮਕਿਆ ਹੋਇਆ ਸੀ, ਵਿਚ ਹੋਰ ਵਾਧਾ ਕੀਤਾ। ‘ਕੌਮਾ ਗਾਟਾ ਮਾਰੂ' ਦੇ ਮੁਆਮਲੇ ਦਾ ਤਾਂ ਇਹ ਮਤਲਬ ਸੀ ਕਿ ਕੈਨੇਡਾ ਸਰਕਾਰ ਅਗੋਂ ਨਵੇਂ ਆਉਣ ਵਾਲੇ ਹਿੰਦੀਆਂ ਨੂੰ ਹਰ ਹਾਲਤ ਵਿਚ ਕੈਨੇਡਾ ਆਉਣੋਂ ਰੋਕਣ ਲਈ ਤੁਲੀ ਹੋਈ ਸੀ, ਪਰ ਉਪ੍ਰੋਕਤ ਸ਼ਹੀਦੀਆਂ ਨੇ ਸਪੱਸ਼ਟ ਤੌਰ ਉਤੇ ਜ਼ਾਹਰ ਕੀਤਾ ਕਿ ਅਗੇ ਆ ਚੁਕੇ ਹਿੰਦੀਆਂ ਉਤੇ ਦਬਾਉ ਪਾਉਣ ਲਈ ਕੈਨੇਡਾ ਦੀਆਂ ਕਈ ਤਾਕਤਾਂ ਕਿਵੇਂ ਅਖੀਰਲੀ ਹੱਦ ਤਕ ਪੁਜ ਗਈਆਂ। ਬਾਰੁਵਾਂ ਕਾਂਡ ਪਹਿਲਾ ਸੰਸਾਰ ਯੁਧ ਅਤੇ ਗਦਰ ਪਾਰਟੀ ਦਾ ਫੈਸਲਾ ਆ ਦੇ ਉਲ ‘ਕੌਮਾ ਗਾਟਾ ਮਾਰੂ' ਵੈਨਕੋਵਰ ਤੋਂ ੨੩ ਜੁਲਾਈ, ੧੯੧੪, ਨੂੰ ਰਵਾਨਾ ਹੋਇਆ, ਅਤੇ ਪਹਿਲਾ ਸੰਸਾਰ ਯੁੱਧ ਜੁਲਾਈ ਦੇ ਅਖੀਰ ਵਿਚ ਛਿੜ ਪਿਆ | ਅਰਥਾਤ “ਮਾ ਗਾਟਾ ਮਾਰੁ' ਬਾਰੇ ਕੈਨੇਡਾ ਵਿਚ ਹੋਈ ਘਟਨਾ ਦੇ ਕਾਰਨ ਕੈਨੇਡਾ, ਅਮਰੀਕਾ ਅਤੇ ਧੁਰ ਪੁਰਬ ਦੇ ਦਿੰਦੀਆਂ ਦੇ ਜੋਸ਼ ਅਤੇ ਗੁੱਸੇ ਦਾ ਪਾਰਾ ਐਨ ਸਿਖਰ ਉਤੇ ਸੀ, ਜਿਸ ਵੇਲੇ ਗਦਰ ਪਾਰਟੀ ਨੇ ਹਿੰਦ ਵਿਚ ਇਨਕਲਾਥ ਕਰਨ ਵਾਸਤੇ ਆਪਣੇ ਜੁਗਗਰਦੀ ਦੇਸ ਭੇਜਣ ਦਾ ਫੈਸਲਾ ਕੀਤਾ । ਦੂਸਰੇ ਮੁਕੱਦਮੇਂ ਦੇ ਫੈਸਲੇ ਵਿਚ ਲਿਖਿਆ ਹੈ ਕਿ ਅਮਰੀਕਾ ਦੇ ਇਨਕਲਾਬੀਆਂ ਦੇ ਹਿੰਦ ਨੂੰ ਉਸ ਵੇਲੇ ਆਉਣ ਦੇ ਫੈਸਲੇ ਪਿੱਛੇ “ਕੌਮਾ ਗਾਟਾ ਮਾਰੂ ਦੀ ਘਟਨਾ ਦਾ ਵੱਡਾ ਹੱਥ ਸੀ* । ਜੇਕਰ ਇਸ ਲਿਖਤ ਦਾ ਭਾਵ ਇਹ ਹੈ ਕਿ ਗਦਰ ਪਾਰਟੀ ਨੇ ਹਿੰਦ ਵਿਚ ਇਨਕਲਾਬੀ ਭੇਜਣ ਦਾ ਫੈਸਲਾ ਕੌਮਾ ਗਾਟਾ ਮਾਰੂ ਦੀ ਘਟਨਾ ਕਰਕੇ ਕੀਤਾ, ਤਾਂ ਇਹ ਸੋਲਾਂ ਆਨੇ ਸਚਾਈ ਨਹੀਂ। ਇਸ ਭੁਲੇਖੇ ਦਾ ਵੱਡਾ ਕਾਰਨ ਇਹ ਹੈ ਕਿ ਕੌਮਾ ਗਾਟਾ ਮਾਰੂ’ ਜਹਾਜ਼ ਦੇ ਕੈਨੇਡਾ ਤੋਂ ਰਵਾਨਾ ਹੋਣ Third Case, Judgement, p. 39; Third Case, Evidence, p. 232.

  • Second Case, Judgement, p. 23.
  • Third Case, Judgement, p. 36. +Ibid, pp. 37-38. #Ibid. ਨੂੰbid, p. 39. •Third Case, Evidence, p. 232. +Ibid, ITbird Case, Judgement, p. 39.

Digited by Pa yital Library www. a gri.org