ਪੰਨਾ:ਗ਼ਦਰ ਪਾਰਟੀ ਲਹਿਰ.pdf/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਾਦੀਆਂ ਨੂੰ ਅੰਗਰੇਜ਼ਾਂ ਨੂੰ ਲੱਗ ਪਈਡ ਦੇ ਕਾਨੂੰਨੀ ਕਾਰਗੁਜ਼ਾਰੀ ਨਿਸਫਲ ਰਹੀ, ਤਾਂ 'ਕੌਮਾ ਗਾਟਾ ਮਾਰੂ' ਦੇ ਜਹਾਜ਼ੀਆਂ ਨੂੰ ਹਥਿਆਰ ਪੁਚਾਣ ਦੀ ਕੋਸ਼ਸ਼ ਕੀਤੀ ਗਈ*। ਹਿੰਦ ਵਿਚ ਜਾ ਕੇ ਅੰਗਰੇਜ਼ਾਂ ਨੂੰ ਹਥਿਆਰਬੰਦ ਬਗਾਵਤ ਰਾਹੀਂ ਕਢਣ ਦੀ ਖੁਲਮ ਖੁਲੀ ਚਰਚਾ ਹੋਣ ਲਗ ਪਈ, ਅਤੇ ਭਾਈ ਪਰਮਾਨੰਦ ਮੁਤਾਬਕ ਵੈਨਕੋਵਰ ਅਤੇ ਇਸ ਦੇ ਨੇੜੇ ਤੇੜੇ ਦੇ ਹਿੰਦੀਆਂ ਨੇ ਸ਼ਹਿਰ ਨੂੰ ਲੁਟਣ ਦੀ ਤਿਆਰੀ ਕਰ ਲਈ, ਅਤੇ ਕੈਨੇਡਾ ਵਿਚ ਕੋਈ ਫੌਜ ਨਹੀਂ ਸੀ ਜੋ ਇਸ ਨੂੰ ਬਚਾਉਣ ਵਾਸਤੇ ਪੁਜਦੀ . ਗਦਰ ਪਾਰਟੀ ਨੇ ‘ਕੌਮਾ ਗਾਟਾ ਮਾਰੂ ਦੇ ਮੁਸਾਫਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਅਤੇ ਉਨ੍ਹਾਂ ਵਾਸਤੇ ਵੈਨਕੋਵਰ ਗੁਰਦਵਾਰਾ ਕਮੇਟੀ ਨੂੰ ਮਾਲੀ ਸਹਾਇਤਾ ਭੇਜਣ ਤੋਂ ਇਲਾਵਾ, ਕੁਦਰਤੀ ਤੌਰ ਉਤੇ ਆਪਣੇ ਪਾਰਟੀ ਪ੍ਰੋਗਰਾਮ ਨੂੰ ਵਧਾਉਣ ਖਾਤਰ ਇਸ ਸਮੇਂ ਦੀ ਯੋਗ ਵਰਤੋਂ ਕੀਤੀ । ਸ਼੍ਰੀ ਸੋਹਨ ਸਿੰਘ ‘ਭਕਨਾ’ ਦਾ ਬਿਆਨ ਹੈ ਕਿ ‘ਕੌਮਾ ਗਾਟਾ ਮਾਰੂ' ਦੇ ਜਹਾਜ਼ੀਆਂ ਨੂੰ ਗਦਰ ਅਖਬਾਰ ਗੁਪਤ ਵਸੀਲਿਆਂ ਰਾਹੀਂ, ਖਾਸ ਕਰ ਰਾਸ਼ਨ ਦੇ ਬੋਰਿਆਂ ਵਿਚ, ਪੁਚਾਇਆ ਜਾਂਦਾ। ਜਦ ਪਤਾ ਲੱਗਾ ਕਿ ‘ਕੌਮਾ ਗਾਟਾ ਮਾਰੂ’ ਕੈਨੇਡਾ ਤੋਂ ਵਾਪਸ ਜਾਣ ਵਾਸਤੇ ਮਜਬੂਰ ਹੋ ਰਿਹਾ ਹੈ, ਤਾਂ ਗਦਰ ਪਾਰਟੀ ਦੇ ਗੁਪਤ ਕਮੀਸ਼ਨ ਦੀ ਮੀਟਿੰਗ ਸੱਦੀ ਗਈ । ਗੁਪਤ ਕਮੀਸ਼ਨ ਨੇ ਫੈਸਲਾ ਕੀਤਾ ਕਿ ਗਦਰ ਪਾਰਟੀ ਦੇ ਪ੍ਰਧਾਨ, ਸ਼੍ਰੀ ਸੋਹਨ ਸਿੰਘ ‘ਭਕਨਾ’, ਨੂੰ ਤੁਰਤ ਯੋਕੋਹਾਮਾ (ਜਾਪਾਨ) ਰਾਹੀਂ ਦੇਸ ਭੇਜਿਆ ਜਾਏ । ਸ਼੍ਰੀ ਸੋਹਨ ਸਿੰਘ ਨੂੰ ਭੇਜਣ ਦੇ ਇਹ ਮਕਸਦ ਸਨ : ੧. ‘ਕੌਮਾ ਗਾਟਾ ਮਾਰੂ' ਦੇ ਜਹਾਜ਼ੀਆਂ ਦੇ ਲੀਡਰਾਂ ਨੂੰ • ਯੋਕੋਹਾਮਾ (ਜਾਪਾਨ) ਮਿਲ ਕੇ ਉਨਾਂ ਨੂੰ ਗਦਰ ਪਾਰਟੀ ਦਾ ਪ੍ਰੋਗਰਾਮ ਸਮਝਾਇਆ ਜਾਏ, ਤਾਕਿ ਓਹ ਦੇਸ ਜਾਕੇ ਇਸ ਉਤੇ ਵਰਤੋਂ ਕਰਨ । ੨. ‘ਕੌਮਾ ਗਾਟਾ ਮਾਰੂ ਦੇ ਜਹਾਜ਼ੀਆਂ ਨੂੰ ਹਥਿਆਰ ਪੁਚਾਉਣੇ। ੩. ਧੁਰ ਪੂਰਬ ਅਤੇ ਦੇਸ ਵਿਚ ਗਦਰ ਪਾਰਟੀ ਦੀਆਂ ਸ਼ਾਖਾਂ ਖੋਣੀਆਂ, ਅਤੇ ਗਦਰ ਪਾਰਟੀ ਦੇ ਪ੍ਰੋਗਰਾਮ ਵਾਸਤੇ ਜ਼ਮੀਨ ਤਿਆਰ ਕਰਨੀ। ‘ਕੌਮਾ ਗਾਟਾ ਮਾਰੂ ਨੇ ਵੈਨਕੋਵਰ ਤੋਂ ਵਾਪਸੀ ਸਵਰ ਵਾਸਤੇ ੨੩ ਜੁਲਾਈ ੧੯੧੪ ਨੂੰ ਤੁਰਨਾ ਸੀ, ਅਤੇ ਸ੍ਰੀ ਸੋਹਨ ਸਿੰਘ ਭਕਨਾ ੨੧ ਜੁਲਾਈ ੧੯੧੪* ਨੂੰ ਸੈਨਫ਼ਾਂਸਿਸਕੋ ਤੋਂ ਰਵਾਨਾ ਹੋ ਗਏ । ਸ਼੍ਰੀ ਸੋਹਨ ਸਿੰਘ ਭਕਨਾ ਦਸਦੇ ਹਨ ਕਿ ਜਹਾਜ਼ ਵਿਚ ਕਮਰਾ ਪਹਿਲਾਂ ਹੀ ਰੀਢੱਰਵ ਕਰਵਾ ਲਿਆ ਗਿਆ ਸੀ, ਅਤੇ ਸ੍ਰੀ ਕਰਤਾਰ ਸਿੰਘ ‘ਸਰਾਭਾ ੧00 ਪਸਤੌਲ ਗੋਲੀ ਗਠੇ ਸਮੇਤ ਇਸ ਵਿਚ ਰੱਖ ਆਏ । ਸੀ. ਆਈ. ਡੀ. ਦੀਆਂ ਨਜ਼ਰਾਂ ਤੋਂ ਬਚਕੇ ਸ੍ਰੀ ਸੋਹਨ ਸਿੰਘ ਜਹਾਜ਼ ਤੁਰਨ ਦੇ ਸਮੇਂ ਤੋਂ ਕੇਵਲ ਪੰਦਰਾਂ ਮਿੰਟ ਪਹਿਲਾਂ ਜਹਾਜ਼ ਵਿਚ ਦਾਖਲ ਹੋਏ, ਅਤੇ ਸਿੱਧਾ ਆਪਣੇ ਰੀਕੱਰਵ ਕਮਰੇ ਵਿਚ ਜਾਕੇ ਬੈਠ ਗਏ। ਸ੍ਰੀ ਸੋਹਨ ਸਿੰਘ ਦੀ ਰਵਾਨਗੀ ਦਾ ਸਿਰਕ ਕਮੀਸ਼ਨ ਅਤੇ ਸ੍ਰੀ ਕਰਤਾਰ ਸਿੰਘ ‘ਸਰਾਭਾ ਨੂੰ ਪਤਾ ਸੀ । ਜਹਾਜ਼ ਅਜੇ ਅਮਰੀਕਾ ਅਤੇ ਜਾਪਾਨ ਦੇ ਸਮੁੰਦਰ

  • Third Case, Judgement, p. 37; Rowlatt Report, p. 148.

Third Case, Judgement, r 36. tBh. Parmanand, P. 67. 'First Case, Individual Case of Sohan Singh, p. 2. ਵਿਚਕਾਰ ਸੀ ਜਦ ਪਹਿਲੇ ਵਡੇ ਸੰਸਾਰ ਯੁਧ ਦੇ ਛਿੜਨ ਦਾ ਬੇਤਾਰ ਬਰਕੀ ਰਾਹੀਂ ਪਤਾ ਲਗਾ । ਗੁਪਤ ਕਮੀਸ਼ਨ ਨੇ ਥੀ ਸੋਹਨ ਸਿੰਘ ਦੀ ਰਵਾਨਗੀ ਦੀ ਇਤਲਾਹ ਜਾਪਾਨ ਦੀ ਸ਼ਾਖ ਨੂੰ ਦੇ ਰੱਖੀ ਸੀ, ਜਿਸ ਕਰਕੇ ਯੋਕੋਹਾਮਾ (ਜਾਪਾਨ) ਜਹਾਜ਼ ਪੁਜਣ ਉਤੇ ਪਾਰਟੀ ਦੇ ਦੋ ਮੈਂਬਰ ਅਗੋਂ ਘਾਟ ਉਤੇ ਪੁਜੇ ਹੋਏ ਸਨ। ਹਥਿਆਰਾਂ ਦੀਆਂ ਪੇਟੀਆਂ ਉਨ੍ਹਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ, ਜਿਨ੍ਹਾਂ ਨੇ ਗੁੰਗੀ ਦੇ ਪਰਬੰਧਕਾਂ ਨਾਲ ਮਿਲ ਕੇ ਪੇਟੀਆਂ ਸੰਭਾਲ ਲਈਆਂ । | ਜਦ ‘ਕੌਮਾ ਗਾਟਾ ਮਾਰੂ ਯੋਕੋਹਾਮਾ ਪੁਜਾ ਤਾਂ ਗਦਰ ਪਾਰਟੀ ਦਾ ਇਕ ਮੈਂਬਰ ਜਹਾਜ਼ ਉਤੇ ਸ੍ਰੀ ਗੁਰਦਿੱਤ ਸਿੰਘ “ਸਰਹਾਲੀ ਅਤੇ ਉਨਾਂ ਦੇ ਸਕੱਤੁ ਥੀ ਰਾਏ ਸਿੰਘ ਨੂੰ ਮਿਲਿਆ । ਇਸ ਪੁਰ ਸ੍ਰੀ ਰਾਏ ਸਿੰਘ ਅਤੇ ਸ਼੍ਰੀ · ਹਰਨਾਮ ਸਿੰਘ ਉਰਫ ‘ਕੌਮਾ ਗਾਟਾ ਮਾਰੂ') ਸੋਹਨ ਸਿੰਘ ‘ਭਕਨਾ ਨੂੰ ਯੋਕੋਹਾਮਾ ਦੇ ਇਕ ਹੋਟਲ ਵਿਚ ਮਿਲਣ ਆਏ । ਅਗਲੇ ਦਿਨ ਸ੍ਰੀ ਸੋਹਨ ਸਿੰਘ ਖੁਦ ਜਹਾਜ਼ ਉਤੇ ਜਾਕੇ ਗੁਰਦਿਤ ਸਿੰਘ ਅਤੇ ਜਹਾਜ਼ ਕਮੇਟੀ ਨੂੰ ਮਿਲੇ, ਅਤੇ ਉਨਾਂ ਨੂੰ ਗਦਰ ਪਾਰਟੀ ਦਾ ਸੰਦੇਸ਼ ਦਿਤਾ । ਹਥਿਆਰ ਅਤੇ ਗਦਰ ਪਾਰਟੀ ਦਾ ਲਿਟਰੇਚਰ ਵੀ ‘ਕੌਮਾ ਗਾਟਾਂ ਮਾਰੂ ਵਿਚ ਪੁਚਾਇਆ ਗਿਆ। ਉਨੀ ਦਿਨੀਂ ਜਰਮਨੀ ਦਾ ਐਮਡਨ ਨਾਮੀ ਗਸ਼ਤੀ ਜੰਗੀ ਜਹਾਜ਼ (Cruiser) ਧੁਰ ਪੁਰਬ ਦੇ ਸਮੁੰਦਰਾਂ ਵਿਚ ਇਤਹਾਦੀਆਂ ਦੇ ਤਜਾਰਤੀ ਜਹਾਜ਼ ਡੋਬ ਰਿਹਾ ਸੀ । ਜਾਪਾਨ ਵੀ ਇਤਹਾਦੀਆਂ ਦਾ ਹਿਮਾਇਤੀ ਸੀ ਅਤੇ ਕੌਮਾ ਗਾਟਾ ਮਾਰੂ ਜਾਪਾਨੀ ਜਹਾਜ਼ ਹੋਣ ਕਰਕੇ ਖਤਰੇ ਵਿਚ ਸੀ। ਯੋਕੋਹਾਮਾ ਵਿਚ ਜਰਮਨ ਕੌਂਸਲ ਨਿਗਰਾਨੀ ਹੇਠ ਸੀ, ਪਰ ਜਾਪਾਨ ਦੀ ਗਦਰ ਪਾਰਟੀ ਦੇ ਮੈਂਬਰਾਂ ਦੀ ਸੂਝ ਬੂਝ ਅਤੇ ਹੁਸ਼ਿਆਰੀ ਦਾ ਸੱਦਕਾ ਸ੍ਰੀ ਸੋਹਨ ਸਿੰਘ ਜਰਮਨ ਕੌਂਸਲ ਨੂੰ ਮਿਲਣ ਵਿਚ ਕਾਮਯਾਬ ਹੋ ਗਏ । ਜਰਮਨ ਕੌਂਸਲ ਨੇ ਇਸ ਗਲ ਦਾ ਜ਼ਿਮਾ ਲਿਆ ਕਿ ‘ਕੌਮਾ ਗਾਟਾ ਮਾਰੂ' ਨੂੰ ਆਂਚ ਨਹੀਂ ਆਵੇਗੀ, ਅਤੇ ਉਸ ਨੇ ਇਹ ਵੀ ਪੇਸ਼ਕਸ਼ ਕੀਤੀ ਕਿ ਐਮਡਨ ਜਹਾਜ਼ ‘ਕੌਮਾ ਗਾਟਾ ਮਾਰੂ ਦੇ ਮੁਸਾਫਰਾਂ ਨੂੰ ਸਮੁੰਦਰ ਵਿਚ ਹਥਿਆਰ ਵੀ ਪੁਚਾ ਸਕੇਗਾ। ਪਰ ‘ਕੌਮਾਂ ਗਾਟਾ ਮਾਰੂ' ਦੇ ਸਾਰੇ ਅਫਸਰ ਜਾਪਾਨੀ ਹੋਣ ਕਰਕੇ ਇਸ ਪੇਸ਼ਕਸ਼ ਤੋਂ ਫਾਇਦਾ ਉਠਾਉਣਾ ਮੁਮਕਨ ਨਹੀਂ ਸੀ । ਕਿਹਾ ਜਾਂਦਾ ਹੈ ਕਿ ਸਮੁੰਦਰ ਵਿਚ “ਐਮਡਨ ਗਸ਼ਤੀ ਜਹਾਜ਼ ‘ਕੌਮਾ ਗਾਟਾ ਮਾਰੂ' ਨੂੰ ਟਕਰਿਆ,ਪਰ ਝੰਡੀ ਸ਼ੀਸ਼ੇ ਵਾਲੇ ਹਿੰਦੀ ਜਹਾਜ਼ੀਆਂ ਨੇ ਜਦ ਆਪਣੀ ਨੀਯਤ ਨਿਸ਼ਾਨੀ ਦਸੀ ਤਾਂ ਉਹ ਰੂਪੋਸ਼ ਹੋ ਗਿਆ। ਸੀ ਸੋਹਨ ਸਿੰਘ ‘ਭਕਨਾ ਦੀ ਦੱਸੀ ਉਪ੍ਰੋਕਤ ਵਾਰਤਾ ਦੀ ਪਹਿਲੇ ਮੁਕੱਦਮੇਂ ਵਿਚ ਹੋਈਆਂ ਸ਼ਹਾਦਤਾਂ ਤੋਂ ਵੀ ਇਸ ਹੱਦ ਤਕ ਪੁਸ਼ਟੀ ਹੁੰਦੀ ਹੈ ਕਿ ਸ੍ਰੀ ਸੋਹਨ ਸਿੰਘ ਦੇ ਅਮਰੀਕਾ ਤੋਂ ਰਵਾਨਾ ਹੋਣ ਦੇ ਕੀ ਮਕਸਦ ਸਨ, ਅਤੇ ਉਨ੍ਹਾਂ ‘ਕੌਮਾ ਗਾਟਾ ਮਾਰੂ ਦੇ ਲੀਡਰਾਂ ਨੂੰ ਯੋਕੋਹਾਮਾ ਮਿਲਕੇ ੧੦੦ ਪਸਤੌਲ ਗੋਲੀ ਗਠੇ ਸਮੇਤ ਪੁਚਾਇਆ*। ਗਦਰ ਪਾਰਟੀ ਅਤੇ ‘ਕੌਮਾ ਗਾਟਾ ਮਾਰੂ ਜਹਾਜ਼ੀਆਂ ਦੇ ਆਪਸ ਨਾਲ ਬਣੇ ਸੰਬੰਧ ਇਸ ਗੱਲ ਤੋਂ ਵੀ ਸਿੱਧ ਹੁੰਦੇ ਹਨ ਕਿ “ਕੌਮਾ ਗਾਟਾ ਮਾਰੂ ਦੇ ਚੰਦ ਇਕ ਮੁਸਾਫਰਾਂ, ਜਿਨ੍ਹਾਂ ਵਿਚੋਂ ਕਾਮਰੇਡ ਗੁਰਮੁਖ ਸਿੰਘ ਦਾ ਨਾਮ ਖਾਸ ਜ਼ਿਕਰ ਕਰਨ ਯੋਗ ਹੈ, ਨੇ ਬਜਬਜ ਘਾਟ ਦੀ ਘਟਨਾ ਪਿਛੋਂ ਹਿੰਦ ਵਿਚ ਗਦਰ ਪਾਰਟੀ ਲਹਿਰ ਵਿਚ ਹਿੱਸਾ 'First Case, Individual Case of Soban Singh, V. Bhakna.