ਪੰਨਾ:ਗ਼ਦਰ ਪਾਰਟੀ ਲਹਿਰ.pdf/95

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਤਲਬ ਇਹ ਹੈ ਕਿ ਸੰਸਾਰ ਯੁਧ ਛਿੜਨ ਤੋਂ ਪਹਿਲੋਂ ਗਦਰ ਪਾਰਟੀ ਅਤੇ ਜਰਮਨ ਸਰਕਾਰ ਜਾਂ ਕਰਮਚਾਰੀਆਂ ਵਿਚਕਾਰ ਕਾਫੀ ਗੁੜਾ ਤਾਲ ਮੇਲ ਸੀ । ੬ ਮਾਰਚ ੧੯੧੪ ਨੂੰ ਛਪੇ ਇਕ ਜਰਮਨ ਅਖਬਾਰ “ਬਰਲਨਰ ਟੈਗੇ ਬਲਾਟ ਨੇ ਲਿਖਿਆ ਕਿ, “ਕਿਹਾ ਜਾਂਦਾ ਹੈ ਹਿੰਦ ਨੂੰ ਹਥਿਆਰ ਅਤੇ ਦਾਰੂ ਸਿੱਕਾ ਪੁਚਾਉਣ ਲਈ ਕੈਲੇਫੋਰਨੀਆ ਵਿਚ ਖਾਸ ਤੌਰ ਉਤੇ ਜਥੇਬੰਦ ਪ੍ਰਬੰਧ ਹੋ ਰਿਹਾ ਹੈ*। ਜੇਕਰ ਜਰਮਨ ਅਖਬਾਰ ਦੀ ਇਹ ਇਤਲਾਹ ਠੀਕ ਹੋਵੇ, ਤਾਂ ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ , ਜਰਮਨਾਂ ਦਾ ਅਗਲਬੇ ਇਸ ਪ੍ਰਬੰਧ ਵਿਚ ਹੱਥ ਹੋਵੇਗਾ, ਜਾਂ ਘਟੋ ਘਟ ਉਨਾਂ ਨੂੰ ਇਸ ਬਾਰੇ ਇਤਲਾਹ ਸੀ । ਇਹ ਵੀ ਜ਼ਾਹਰ ਹੀ ਹੈ ਕਿ ਹਿੰਦ ਨੂੰ ਹਥਿਆਰ ਪੁਚਾਣ ਦਾ ਪ੍ਰਬੰਧ ਗਦਰ ਪਾਰਟੀ ਹੀ ਕਰ ਰਹੀ ਹੋਵੇਗੀ, ਕਿਉਂਕਿ ਹਿੰਦ ਬਾਬਤ ਇਨਕਲਾਬੀ ਦ੍ਰਿਸ਼ਟੀ ਕੋਨ ਤੋਂ ਦਿਲਚਸਪੀ ਲੈਣ ਵਾਲੀ ਕੈਲੇਫੋਰਨੀਆਂ ਵਿਚ ਹੋਰ ਕਿਹੜੀ ਪਾਰਟੀ ਹੋ ਸਕਦੀ ਸੀ। ਪਹਿਲਾ ਸੰਸਾਰ ਯੁਧ ਸ਼ੁਰੂ ਹੋਣ ਤੋਂ ਪਹਿਲੋਂ ਗਦਰ ਪਾਰਟੀ ਅਤੇ ਜਰਮਨ ਕਰਮਚਾਰੀਆਂ ਵਿਚਕਾਰ ਤਾਲ ਮੇਲ ਨੂੰ ਜ਼ਾਹਰ ਕਰਨ ਵਾਲੀਆਂ ਇਹ ਨਿਸ਼ਾਨੀਆਂ ਜ਼ਰੂਰ ਹਨ, ਅਤੇ ਹੋਰ ਵਧੇਰੇ ਸਬੂਤ ਦੀ ਅਣਹੋਂਦ ਵਿਚ ਪਤਾ ਨਹੀਂ ਇਨਾਂ ਨੂੰ ਕਿਤਨੀ ਕੁ ਮਹਾਨਤਾ ਦਿੱਤੀ ਜਾ ਸਕਦੀ ਹੈ । ਪਰ ਇਹ ਵੀ ਧਿਆਨ ਰੱਖਣ ਯੋਗ ਹੈ ਕਿ ਇਨਕਲਾਬੀ ਪਾਰਟੀਆਂ ਦੇ ਗੁਪਤ ਕੰਮਾਂ ਬਾਰੇ ਇਸ ਤੋਂ ਵਧੇਰੇ ਸਪੱਸ਼ਟ ਸ਼ਹਾਦਤ (ਜਿਤਨਾ ਚਿਰ ਉਹ ਆਪ ਪ੍ਰਗੱਟ ਨਾ ਕਰਨ) ਮਿਲਣ ਦੀ ਆਸ ਰੱਖਣੀ ਵੀ ਸ਼ਾਇਦ ਗੈਰ-ਸਾਧਾਰਨ ਗੱਲ ਹੈ। ‘ਇਨਕਲਾਬੀਆਂ ਦੇ ਜਰਮਨੀ ਨਾਲ ਸੰਬੰਧ’ ਦੀ ਸੁਰਖੀ ਹੇਠ ਪਹਿਲੇ ਮੁਕੱਦਮੇ ਦੇ ਫੈਸਲੇ ਵਿਚ ਗਦਰੀ ਇਨਕਲਾਬੀਆਂ ਦੇ ਜਰਮਨੀ ਨਾਲ ਸੰਬੰਧਾਂ ਬਾਰੇ ਤੱਤ ਕਦਿਆਂ ਹੋਇਆਂ ਲਿਖਿਆ ਹੈ ਕਿ, “ਅਸੀਂ ਇਹ ਦਸਣ ਦੇ ਅਸੱਮਰਥ ਹਾਂ ਕਿ ਇਨਕਲਾਬੀਆਂ ਅਤੇ ਬਾਦਸ਼ਾਹ ਸਲਾਮਤ ਦੇ ਦੁਸ਼ਮਣਾਂ ਵਿਚਕਾਰ ਕਿਥੋਂ ਤਕ ਮੇਲ ਜੋਲ ਸੀ । ਪਰ ਇਹ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਇਸ ਗਲ ਦੀਆਂ ਇਸ਼ਾਰੇ ਮਾਤਰ ਨਿਸ਼ਾਨੀਆਂ ਹਨ, ਕਿ ਆਪਸ ਵਿਚ ਕੋਈ ਗਲ ਗਿਣੀ ਮਿਥੀ ਹੋਈ ਸੀ, ਕੁਝ ਜਰਮਨਾਂ ਨੇ ਸ਼ਖਸੀ ਤੌਰ ਉਤੇ ਮਦਦ ਦਿਤੀ, ਅਤੇ ਇਨਕਲਾਬੀ ਬਾਦਸ਼ਾਹ ਸਲਾਮਤ ਦੇ ਜਰਮਨ ਦੁਸ਼ਮਣਾਂ ਨੂੰ ਆਪਣੇ ਜੋਟੀਦਾਰ ਸਮਝਦੇ ਸਨ। ਦੁਸਰੇ ਮੁਕੱਦਮੇਂ ਦੇ ਫੈਸਲੇ ਵਿਚ ਉਕਤ ਰਾਏ ਦੀ ਪੁਸ਼ਟੀ ਕੀਤੀ ਗਈ ਹੈ, ਅਤੇ ਇਹ ਦਸਿਆ ਗਿਆ ਹੈ ਕਿ ਇਨਕਲਾਬੀ ਇਹ ਆਸ ਕਰਦੇ ਸਨ, ਕਿ ਪਹਿਲਾ ਸੰਸਾਰ ਯੁਧ ਸ਼ੁਰੂ ਹੋਣ ਉਤੇ ਹਿੰਦ ਵਿਚ ਹੋਣ ਵਾਲੇ ਇਨਕਲਾਬ ਵਿਚ ਜਰਮਨੀ ਹੱਥ ਵਟਾਏਗਾ*। ਫਰੈਸਨੋ ਵਿਚ ਇਕ ਹੋਈ ਮੀਟਿੰਗ ਦੀ ਇਕ ਅਮਰੀਕਨ ਅਖਬਾਰ ਵਿਚ ਛਪੀ ਰੀਪੋਰਟ ਮੁਤਾਬਕ, ਗਦਰ ਪਾਰਟੀ ਦੇ ਲੀਡਰਾਂ ਨੇ ਜਲਸੇ ਵਿਚ ਖਲਮ ਖਲਾ ਕਿਹਾ ਕਿ ਜਰਮਨੀ ਨੇ ਹਿੰਦ ਵਿਚ ਹੋਣ ਵਾਲੇ ਇਨਕਲਾਬ ਵਿਚ ਮਦਦ ਦੇਣ ਦਾ ਬਚਨ ਦਿੱਤਾ ਹੈ। | ਪਹਿਲਾ ਸੰਸਾਰ ਯੁੱਧ ਛਿੜਨ ਤੋਂ ਪਹਿਲੋਂ ਗਦਰ ਪਾਰਟੀ ਦੇ ਜਰਮਨੀ ਜਾਂ ਅੰਗਰੇਜ਼ ਵਿਰੋਧੀ ਹੋਰ ਕਿਸੇ ਤਾਕਤ ਨਾਲ ਪੈਦਾ ਕੀਤੇ ਸੰਬੰਧਾਂ ਬਾਰੇ ਇਸ ਤੋਂ ਵੱਧ ਵਾਕਫੀਅਤ ਨਹੀਂ ਮਿਲ ਸਕੀ, ਅਤੇ ਗਦਰ ਪਾਰਟੀ ਲਹਿਰ ਦੇ ਇਤਹਾਸ ਦਾ ਇਹ ਅੰਗ ਬਹੁਤ ਅਧੂਰਾ ਹੈ । ਪਹਿਲੇ ਸੰਸਾਰ ਯੁੱਧ ਤੋਂ ਪਹਿਲੋਂ ਗਦਰ ਪਾਰਟੀ ਦੇ ਜਰਮਨੀ ਨਾਲ ਕਿਸ ਕਿਸਮ ਦੇ ਅਤੇ ਕਿਸ ਹੱਦ ਤਕ ਸੰਬੰਧ ਸਨ, ਕਿਸੇ ਪੱਕੀ ਸ਼ਹਾਦਤ ਜਾਂ ਸਬੂਤ ਤੋਂ ਬਿਨਾਂ ਇਸ ਬਾਰੇ ਕੇਵਲ ਕਿਆਸ ਅਰਾਈ ਦਾ ਆਸਰਾ ਲਿਆ ਜਾ ਸਕਦਾ ਹੈ। ਹੋ ਸਕਦਾ ਹੈ ਕਿ ਜਰਮਨ ਸਰਕਾਰ ਨੇ ਗਦਰ ਪਾਰਟੀ ਦੀਆਂ ਸਰਗਰਮੀਆਂ ਨੂੰ ਆਪਣੀ ਅੰਗਰੇਜ਼ ਵਿਰੋਧੀ ਪਲੈਨ ਵਿਚ ਲੜਾਈ ਤੋਂ ਪਹਿਲੋਂ ਉਹ ਵਜ਼ਨ ਨਾ ਦਿੱਤਾ ਹੋਵੇ ਜੋ ਉਸ ਨੇ ਸੰਸਾਰ ਯੁਧ ਛਿੜਨ ਪਿਛੋਂ ਦਿਤਾ, ਅਤੇ ਗਦਰ ਪਾਰਟੀ ਦੇ ਮੁਖੀਆਂ ਦਾ ਜਰਮਨ ਕਰਮਚਾਰੀਆਂ ਨਾਲ ਮੇਲ ਜੋਲ ਕੇਵਲ ਸੈਨਫ਼ਾਂਸਿਸਕੋ ਜਰਮਨ ਕੌਂਸਲਖਾਨੇ ਤਕ ਮਹਿਦੂਦ ਰਿਹਾ ਹੋਵੇ । ਜ਼ਿਆਦਾ ਸੰਭਾਵਨਾ ਇਹ ਜਾਪਦੀ ਹੈ ਕਿ ਗਦਰ ਪਾਰਟੀ ਨੂੰ ਕੰਮ ਸ਼ੁਰੂ ਕੀਤਿਆਂ ਬਹੁਤ ਥੋੜਾ ਸਮਾਂ ਹੋਇਆ ਸੀ ਜਦ ਪਹਿਲਾ ਸੰਸਾਰ ਯੁਧ ਆਰੰਭ ਹੋ ਗਿਆ, ਅਤੇ ਅਜਿਹੇ ਮੇਲ ਜੋਲ ਨੂੰ ਵਧਾਉਣ ਲਈ ਲੋੜੀਂਦਾ ਸਮਾਂ ਨਾ ਮਿਲਿਆ। ਨਾ ਹੀ ਗਦਰ ਪਾਰਟੀ ਅਤੇ ਜਰਮਨ ਕਰਮਚਾਰੀਆਂ ਨੂੰ ਸੰਸਾਰ ਯੁਧ ਦੇ ਇਤਨੀ ਜਲਦੀ ਛਿੜ ਜਾਣ ਦੀ ਆਸ ਸੀ, ਜੋ ਉਹ ਆਪਸ ਵਿਚਕਾਰ ਦੇ ਮਿਲਵਰਤਣ ਦੀ ਤਫਸੀਲ ਨੂੰ ਫੋਰੀ ਤਹਿ ਕਰਨ ਦੀ ਕੋਸ਼ਸ਼ ਕਰਦੇ, ਜਿਵੇਂ ਕਿ ਸੰਸਾਰ ਯੁੱਧ ਛਿੜਨ ਪਿਛੋਂ ਕੀਤੀ ਗਈ । ਕਾਰਨ ਕੁਝ ਵੀ ਹੋਵੇ, ਇਹ ਸਪੱਸ਼ਟ ਹੈ ਕਿ ਗਦਰ ਪਾਰਟੀ ਦੇ ਮੁਖੀਆਂ ਨੇ ਜਰਮਨ ਕਰਮਚਾਰੀਆਂ ਜਾਂ ਜਰਮਨੀ ਨਾਲ ਅੰਗਰੇਜ਼ੀ ਹਕੂਮਤ ਵਿਰੁਧ ਜੋ ਤਾਲ ਮੇਲ ਪੈਦਾ ਕਰਨ ਦੀ ਕੋਸ਼ਸ਼ ਕੀਤੀ, ਸੰਸਾਰ ਯੁਧ ਛਿੜਨ ਤੋਂ ਪਹਿਲੋਂ ਉਹ ਕੋਈ ਕਾਰਗਰ ਸ਼ਕਲ ਨਾ ਫੜ ਸਕੀ । | ਫੌਜੀ ਸਿਖਲਾਈ ਗਦਰ ਪਾਰਟੀ ਨੇ ਪਹਿਲਾ ਸੰਸਾਰ ਯੁਧ ਛਿੜਨ ਤੋਂ ਪਹਿਲੋਂ ਗਦਰੀ ਇਨਕਲਾਬੀਆਂ ਨੂੰ ਫੌਜੀ ਸਿਖਿਆ ਦਿਵਾਉਣ ਦਾ ਪ੍ਰਬੰਧ ਕਰਨ ਵਲ ਵੀ ਧਿਆਨ ਦਿਤਾ। ਸ੍ਰੀ ਸੋਹਨ ਸਿੰਘ ਭਕਨਾ’ ਦਸਦੇ ਹਨ ਕਿ ਸ੍ਰੀ ਕਰਤਾਰ ਸਿੰਘ ‘ਸਰਾਭਾ ਨੂੰ ਹਵਾਈ ਜਹਾਜ਼ ਦਾ ਕੰਮ ਸਿਖਵਾਉਣ ਦਾ ਇਕ ਜਰਮਨ ਕੰਪਨੀ ਰਾਹੀਂ ਪਰਬੰਧ ਕੀਤਾ ਗਿਆ, ਅਤੇ ਸ੍ਰੀ ਉਧਮ ਸਿੰਘ ‘ਕਸੇਲ ਦੀ ਲੀਡਰੀ ਹੇਠ ਇਕ ਜਥੇ ਨੂੰ ਸ਼੍ਰੀ ਜਵਾਲਾ ਸਿੰਘ ‘ਠਦੀਆ’ ਦੀ ਫਾਰਮ ਉਤੇ ਗੁਪਤ ਤੌਰ ਉਤੇ ਫ਼ੌਜੀ ਸਿਖਲਾਈ ਲਈ ਭੇਜਿਆ ਗਿਆ। ਸ੍ਰੀ ਹਰਨਾਮ ਸਿੰਘ ‘ਵੰਡੀ ਲਾਟ ਦਸਦੇ ਹਨ ਕਿ ਲਾ: ਹਰਦਿਆਲ ਨੇ ਰੋਕਿਆ ਹੋਇਆ ਸੀ ਕਿ ਅਮਰੀਕਾ ਵਿਚ ਖੁਲੇ ਤੌਰ ਉਤੇ ਹਥਿਆਰਾਂ ਦੀ ਸਿਖਲਾਈ ਨਹੀਂ ਕਰਨੀ, ਕਿਉਂਕਿ ਅਮਰੀਕਨ ਸਰਕਾਰ ਇਹ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਤਰਾਂ ਪਰਚਾਰ ਦਾ ਕੰਮ ਵੀ ਬੰਦ ਹੋ ਜਾਵੇਗਾ । ਹਥਿਆਰਾਂ ਦੀ ਸਿਖਲਾਈ ਵਾਸਤੇ ਚੀਨ ਲਾਗੇ ਜਰਮਨ ਟਾਪੂਆਂ ਵਿਚ ਪਰਬੰਧ ਕੀਤਾ ਗਿਆ ਸੀ ! ਸ਼ੀ ਹਰਨਾਮ ਸਿੰਘ ‘ਵੰਡੀ ਲਾਟ', ਸ੍ਰੀ ਕਰਤਾਰ ਸਿੰਘ ਅਤੇ ਸ੍ਰੀ ' ਪਿਰਥੀ ਸਿੰਘ ਨੇ ਗੁਪਤ ਤੌਰ ਉਤੇ ਬੰਬ ਬਨਾਉਣ ਦਾ ਕੰਮ ਸਿਖਿਆ, ਅਤੇ ਸ੍ਰੀ ਹਰਨਾਮ ਸਿੰਘ ਦੀ ਬੰਬ ਦਾ ਤਜਰਬਾ ਕਰਦਿਆਂ ਹੋਇਆਂ ਬਾਂਹ ਉਡ ਗਈ। ਉਪਰੋਕਤ ਕਾਰਵਾਈਆਂ ਵਿਚੋਂ ਕੇਵਲ ‘ਸਰਾਭਾ ਜੀ ਦੇ ਹਵਾਈ ਜਹਾਜ਼ ਸਿੱਖਣ ਅਤੇ ‘ਵੰਡੀ ਲਾਟ ਜੀ ਦੀ ਬਾਂਹ ਉਡ ਜਾਣ ਬਾਰੇ ਮੁਕੱਦਮਿਆਂ ਦੀਆਂ ਸ਼ਹਾਦਤਾਂ ਵਿਚ ਜ਼ਿਕਰ ਆਉਂਦਾ ਹੈ*। ਅਮਰੀਕਨ ਇਮੀਗ੍ਰੇਸ਼ਨ ਦੀਆਂ ਰੀਪੋਰਟਾਂ ਮੁਤਾਬਕ ਵੀ ਇਕ ਹਵਾਈ ਜਹਾਜ਼ ਖੁੱਦਿਆ ਗਿਆ, ਕਈ ਆਦਮੀਆਂ ਨੂੰ ਪਾਈਲਟ ਦਾ ਕੰਮ ਸਿਖਾਇਆ

  • First Case, Individual cases of Kartar Singh and Harnam Singh.

"Rowlatt Report, p. 119. Seoond Case. Judgement, p. 102. Isemonger and Slattery, p. 5). tied by Ranjital Lib r ary