ਪੰਨਾ:ਗ਼ਦਰ ਪਾਰਟੀ ਲਹਿਰ.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਸਵਾਂ ਕਾਂਡ ਜਥੇਬੰਦੀ ਅਤੇ ਹੋਰ ਕੰਮ ਗਦਰ ਪਾਰਟੀ ਬਣਨ ਤੋਂ ਪਹਿਲੋਂ ਉਹ ਅਮਰੀਕਾ ਵਿਚ ਸ੍ਰੀ ਜੀ. ਡੀ. ਕੁਮਾਰ ਅਤੇ ਸ੍ਰੀ ਤਾਰਕਾ ਨਾਥ ਦਾਸ ਨਾਲ ਮਿਲਕੇ ਅਖਬਾਰ ਕਢਦੇ ਰਹੇ । ਗਦਰ ਪਾਰਟੀ ਬਣ ਜਾਣ ਉਤੇ ਉਨਾਂ ਇਸ ਵਿਚ ਵੱਧ ਚੜਕੇ ਹਿੱਸਾ ਲਿਆ, ਜਿਸ ਬਦਲੇ ਉਨਾਂ ਨੂੰ ਅਮਰੀਕਾ ਵਿਚੋਂ ਵੀ ੨੬ ਸਤੰਬਰ ੧੯੧੪ ਨੂੰ ਜਲਾਵਤਨ ਕੀਤਾ ਗਿਆ । ਭਾਈ ਸੰਤੋਖ ਸਿੰਘ ਵਾਂਗੂ ਹੀ ਆਪ ਆਪਣੀ ਸ਼ਖਸੀਅਤ ਨੂੰ ਸੰਕਚ ਕ ਤੇ ਪਿਛੇ ਰਹਿ ਕੇ ਵਧੇਰੇ ਕੰਮ ਕਰਦੇ ਸਨ, ਜਿਸ ਕਰਕੇ ਅਗਲਬ ਉਹ ਗਦਰ ਪਾਰਟੀ ਦੇ ਮੈਂਟਰ ਤੋਂ ਲਾਂਭੇ ਰਹੇ, ਅਤੇ “ਭਾਈ” ਸੋਤੋਖ ਸਿੰਘ ਵਾਂਗੂ ਉਹ ਪਬਲਕ ਦੀਆਂ ਨਜ਼ਰਾਂ ਵਿਚ ਮਸ਼ਹੂਰ ਨਹੀਂ ਹੋਏ । ਪਰ ਮਾਂਡਲੇ ਕੇਸ ਦੇ ਲਫਜ਼ਾਂ ਵਿਚ “ਅਮਰੀਕਾ ਵਿਚ ਗਦਰ ਪਾਰਟੀ ਦੇ ਸਭ ਤੋਂ ਵੱਧ ਖਤਰਨਾਕ ਆਦਮੀਆਂ ਵਿਚੋਂ ਉਹ ਇਕ ਸਨ, ਅਤੇ ਸਿਆਮ ਦੀ ਮੁਹਿੰਮ ਦੇ ਲੀਡਰਾਂ ਵਿਚੋਂ ਇਕ ਉਪ੍ਰੋਕਤ ਸਜਣ ਅਤੇ “ਗਦਰ' ਅਖਬਾਰ ਨੂੰ ਚਲਾਉਣ ਵਾਲੇ ਨਿਸ਼ਕਾਮ ਸੇਵਕਾਂ ਦਾ ਜੁਟ, ਜਿਸ ਦਾ ਅਠਵੇਂ ਕਾਂਡ ਵਿਚ ਜ਼ਿਕਰ ਆ ਚੁਕਾ ਹੈ, ਅਮਰੀਕਾ ਵਿਚ ਗਦਰ ਪਾਰਟੀ ਲਹਿਰ ਦੀ ਜਿੰਦ ਜਾਨ ਸਨ । ਇਨ੍ਹਾਂ ਨੇ ਲਾ: ਹਰਦਿਆਲ ਦੀ ਅਮਰੀਕਾ ਤੋਂ ਰਵਾਨਗੀ ਪਿਛੋਂ ਨਾ ਕੇਵਲ ਲਹਿਰ ਨੂੰ ਵਿਲੇ ਹੋਣੋਂ ਬਚਾਇਆ, ਬਲਕਿ ਇਸ ਨੂੰ ਅਗੇ ਨਾਲੋਂ ਵੀ ਪ੍ਰਫੁਲਤ ਕਰਨ ਵਿਚ ਉਘਾ ਹਿੱਸਾ ਲਿਆ । ਹਰ ਇਕ ਲਹਿਰ ਵਿਚ ਐਸੀਆਂ ਵਿਯੰਕਤੀਆਂ ਹੁੰਦੀਆਂ ਹਨ ਜੋ ਆਪਣੀ ਸ਼ਖਸੀਅਤ ਦੇ ਕਾਰਨ ਲਹਿਰ ਵਿਚ ਖਾਸ ਹਿੱਸਾ ਪਾਉਂਦੀਆਂ ਹਨ । ਪਰ ਗਦਰ ਪਾਰਟੀ ਲਹਿਰ ਦੀ ਨਿਗਰਤਾ ਦਾ ਦੂਸਰਾ ਅਤੇ ਅਸਲੀ ਵਡਾ ਕਾਰਨ ਇਸ ਦਾ ਸੈਸਿਤ ਉਭਾਰ ਸੀ, ਜਿਸ ਦੇ ਕਾਰਨ ਇਸ ਵਿਚ ਹਿੱਸਾ ਲੈਣ ਵਾਲਾ ਤਕਰੀਬਨ ਹਰ ਇਕ ਅਨਸਰ ਜੀਉਂਦਾ ਜਾਗਦਾ ਅਤੇ ਖੁਦਖੁਦ ਹਰਕਤ ਵਿਚ ਸੀ । ਅਠਵੇਂ ਕਾਂਡ ਵਿਚ ਵੇਖਿਆ ਜਾ ਚੁੱਕਾ ਹੈ ਕਿ ਜਦ ਪ੍ਰਬੰਧਕਾਂ ਨੇ “ਗਦਰ” ਅਖਬਾਰ ਜਾਰੀ ਕਰਨ ਵਿਚ ਢਿਲ ਮਠ ਕੀਤੀ, ਤਾਂ ਹਿੰਦੀ ਕਾਮਿਆਂ ਨੇ ਪ੍ਰਬੰਧਕਾਂ ਨੂੰ ਜਲਦੀ ਕਰਨ ਵਾਸਤੇ ਕਿਵੇਂ ਜ਼ੋਰ ਦਿਤਾ । ਇਸੇ ਸੈਸਿਤ ਉਭਾਰ ਦੇ ਕਾਰਨ ਅਮਰੀਕਾ ਅਤੇ ਕੈਨੇਡਾ ਤੋਂ ਬਾਹਰ ਧੁਰ ਪੁਰਬ ਦੇ ਮੁਲਕਾਂ (ਫਿਲੀਪਾਈਨ, ਮਲਾਯਾ, ਸਿਆਮ, ਬਰਮਾ, ਚੀਨ ਜਾਪਾਨ ਆਦਿ), ਜਿਥੇ ਗਦਰ ਪਾਰਟੀ ਦੇ ਬਹੁਤੇ ਕਾਰਗਰ ਸੰਬੰਧ ਨਹੀਂ ਸਨ, ਵਿਚ ਉਘੇ ਇਨਕਲਾਬੀ ਪੈਦਾ ਹੋਏ ਜਿਨ੍ਹਾਂ ਬਗੈਰ ਲੰਮੀ ਚੌੜੀ ਪ੍ਰੇਰਨਾ ਦੇ ਬਹੁਤ ਮਾਮੂਲੀ ਮੇਲ ਮਿਲਾਪ ਹੋਣ ਉਤੇ ਗਦਰ ਪਾਰਟੀ ਲਹਿਰ ਦੇ ਸੰਗਰਾਮ ਵਿਚ ਛਾਲਾਂ ਮਾਰ ਦਿੱਤੀਆਂ; ਅਤੇ ਸ੍ਰੀ ਪਿੰਗਲੇ ਅਤੇ ਸ੍ਰੀ ਸੋਹਨ ਲਾਲ “ਪਾਬਕ’ ਵਾਂ ਅਨੇਕਾਂ ਇਨਕਲਾਬੀਆਂ, ਜੋ ਪਹਿਲੋਂ ਅਮਰੀਕਾ ਜਾਂ ਕੈਨੇਡਾ ਵਿਚ ਹੜੇ ਉਘੇ ਨਹੀਂ ਸਨ, ਨੇ ਗਦਰ ਪਾਰਟੀ ਲਹਿਰ ਦੇ ਹਿੰਦ ਅਤੇ ਇਸ ਦੇ ਗਵਾਂਢੀ ਮੁਲਕਾਂ ਵਿਚਲੇ ਸੰਗਰਾਮ ਵਿਚ ਉਘਾ ਹਿੱਸਾ ਲਿਆ। “ਗਦਰ' ਅਖਬਾਰ ਤੋਂ ਇਲਾਵਾ ਗਦਰ ਪਾਰਟੀ ਦੇ ਸਾਹਮਣੇ ਆਪਣੀ ਜਥੇਬੰਦੀ ਨੂੰ ਪੱਕਿਆਂ ਕਰਨ ਅਤੇ ਆਪਣੀ ਪਲੇਨ ਦੇ ਕਈ ਗੁਪਤ ਅੰਗਾਂ ਨੂੰ ਸਿਰੇ ਚਾੜਨ ਦੇ ਵੀ ਕੰਮ ਸਨ । ਜਥੇਬੰਦੀ-ਗਦਰ ਪਾਰਟੀ ਲਹਿਰ ਸੰਬੰਧੀ ਚਲੇ ਮੁਕੱਦਮਿਆਂ ਵਿਚ ਸਿਰਫ ਇਹ ਹੀ ਜ਼ਿਕਰ ਆਉਂਦਾ ਹੈ ਕਿ “ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ’, ਅਰਥਾਤ ਗਦਰ ਪਾਰਟੀ, ਦੀਆਂ ਅਮਰੀਕਾ ਵਿਚ* ਅਤੇ ਅਮਰੀਕਾ ਤੋਂ ਬਾਹਰ ਕਈ ਮੁਲਕਾਂ ਵਿਚ ਸ਼ਾਖਾਂ ਸਨ। ਗਦਰ ਪਾਰਟੀ ਦੇ ਉਸ ਸਮੇਂ ਦੇ ਆਪਣੇ ਰੀਕਾਰਡਾਂ ਬਾਰੇ ਇਹ ਵੀ ਪਤਾ ਨਹੀਂ, ਹਨ ਕਿ ਨਹੀਂ । ਇਸ ਵਾਸਤੇ ਗਦਰ ਪਾਰਟੀ ਦੀ ਬਣਤਰ ਬਾਰੇ ਸ੍ਰੀ ਸੋਹਨ ਸਿੰਘ ‘ਭਕਨਾ, ਪ੍ਰਧਾਨ ਗਦਰ ਪਾਰਟੀ, ਦੇ ਬਿਆਨ ਬਿਨਾਂ ਹੋਰ ਕੋਈ ਵਾਕਫੀਅਤ ਨਹੀਂ ਮਿਲ ਸਕੀ, ਅਤੇ ਇਸ ਲਹਿਰ ਦੇ ਇਤਹਾਸ ਦਾ ਇਹ ਪਹਿਲੂ ਅਧੂਰਾ ਹੈ । | ਸ੍ਰੀ ਸੋਹਨ ਸਿੰਘ ਭਕਨਾਂ ਮੁਤਾਬਕ ਗਦਰ ਪਾਰਟੀ ਦੀ ਬਣਤਰ ਜ਼ਮਹੂਰੀ ਲੀਹਾਂ ਉਤੇ ਸੀ, ਅਤੇ ਇਸ ਦਾ ਇਕ ਉਪਨਿਯਮ ਇਹ ਸੀ ਕਿ ਕੋਈ ਇਕ ਆਦਮੀ ਵਾਹਦ ਲੀਡਰ ਨਹੀਂ ਸਮਝਿਆ ਜਾਵੇਗਾ | ਅਮਰੀਕਾ ਅੰਦਰ ਮਿੱਲਾਂ ਵਿਚ ਅਤੇ ਗੈਂਗਾਂ (ਇਕ ਥਾਂ ਜੰਮ ਕੇ ਨਾ ਬਹਿਣ ਵਾਲੇ ਟੋਲਿਆਂ) ਦੀ ਸ਼ਕਲ ਵਿਚ ਜਿਥੇ ਵੀ ਗਦਰ ਪਾਰਟੀ ਦੇ ਮੈਂਬਰਾਂ ਦੀ ਕੁਝ ਗਿਣਤੀ ਹੁੰਦੀ, ਉਨਾਂ ਵਿਚੋਂ ਇਕ ਚੁਣਵੀਂ ਮੁਕਾਮੀਂ ਕਮੇਟੀ ਬਣ ਜਾਂਦੀ, ਜਿਸ ਦਾ ਗਦਰ ਪਾਰਟੀ ਨਾਲ ਸਿੱਧਾ ਸੰਬੰਧ ਹੁੰਦਾ । ਮਕਾਮੀਂ ਕਮੇਟੀਆਂ ਦੇ ਪ੍ਰਤਿਨਿਧ ਗਦਰ ਪਾਰਟੀ ਦੀ ਕੇਂਦੀ ਪ੍ਰਬੰਧਕ ਕਮੇਟੀ ਚੁਣਦੇ, ਜਿਸ ਦੇ ਹੱਥ ਪਾਰਟੀ ਦਾ ਸਾਰਾ ਪ੍ਰਬੰਧ ਹੁੰਦਾ । ਮੁਕਾਮੀਂ ਕਮੇਟੀਆਂ ਅਤੇ ਕੇਂਦੀ ਪਰਬੰਧਕ ਕਮੇਟੀ ਦੀ ਥੋਣ ਹਰ ਸਾਲ ਹੁੰਦੀ । ਪ੍ਰਬੰਧਕ ਕਮੇਟੀ ਅਗੋਂ ਆਪਣੇ ਉਹਦੇਦਾਰਾਂ ਅਤੇ ਵਖੋ ਵਖ ਕੰਮਾਂ ਨੂੰ ਚਲਾਉਣ ਵਾਲੀਆਂ ਸਬ-ਕਮੇਟੀਆਂ ਦੀ ਚੋਣ ਕਰਦੀ । ਪ੍ਰਬੰਧਕ ਕਮੇਟੀ ਦੇ ਅਗੋਂ ਦੋ ਭਾਗ ਸਨ-ਇਕ ਪ੍ਰਟ ਅਤੇ ਦੂਜਾ ਗੁਪਤ । ਗੁਪਤ ਕਮੇਟੀ ਅਥਵਾ ਕਮੀਸ਼ਨ ਦੇ ਤਿੰਨ ਮੈਂਬਰ ਹੁੰਦੇ, ਅਤੇ ਸਾਰੇ ਗੁਪਤ ਕੀ ਇਸ ਕਮੀਸ਼ਨ ਦੇ ਹਵਾਲੇ ਹੁੰਦੇ । ਜਿਤਨਾ ਰੁਪੱਧਾ ਗੁਪਤ ਕਮੀਸ਼ਨ ਪ੍ਰਬੰਧਕ ਕਮੇਟੀ ਪਾਸੋਂ ਮੰਗਦਾ, ਉਸ ਨੂੰ ਬਿਨਾਂ ਕਾਰਨ ਪੁਣੇ ਦੇਣਾ ਪੈਂਦਾ; ਅਤੇ ਪ੍ਰਬੰਧਕ ਕਮੇਟੀ ਨੂੰ ਇਹ ਵੀ ਹੱਕ ਨਾ ਹੁੰਦਾ ਕਿ ਉਹ ਗੁਪਤ ਕਮੀਸ਼ਨ ਨੂੰ ਉਸ ਵਕਤ ਤਕ ਹਸਾਬ ਦੇਣ ਲਈ ਮਜਬੂਰ ਕਰ ਸਕੇ, ਜਦੋਂ ਤਕ ਕਿ ਕਮਿਸ਼ਨ ਖੁਦ ਹਸਾਬ ਦੇਣਾ ਯੋਗ ਨਾ ਸਮਝੇ । ਪਰ ਜੇ ਪ੍ਰਬੰਧਕ ਕਮੇਟੀ ਨੂੰ ਗੁਪਤ ਕਮੀਸ਼ਨ ਦੇ ਕਿਸੇ ਮੈਂਬਰ ਜਾਂ ਸਾਰੇ ਕਮੀਸ਼ਨ ਦੀ ਨੀਯਤ ਜਾਂ ਯੋਗਤਾ ਬਾਰੇ ਸ਼ੱਕ ਹੋ ਜਾਵੇ, ਤਾਂ ਉਹ ਮੈਂਬਰ ਜਾਂ ਕਮੀਸ਼ਨ ਨੂੰ ਬਦਲਣ ਦਾ ਹੱਕ ਰਖਦੀ । ਪ੍ਰਬੰਧਕ ਕਮੇਟੀ ਜਾਂ ਗੁਪਤ ਕਮੀਸ਼ਨ ਦਾ ਕੋਈ ਮੈਂਬਰ, ਜੋ ਉਹ ਬੇਈਮਾਨੀ ਕਰੇ ਜਾਂ ਪਾਰਟੀ ਦੇ ਭੇਦ ਵੈਰੀਆਂ ਪਾਸ ਗੱਟ ਕਰੋ, ਤਾਂ ਉਸ ਲਈ ਮੌਤ ਦੀ ਸਜ਼ਾ ਸੀ। ਪੂਰੱਟ ਭਾਗ ਦੇ ਖਰਚ ਦੀ ਰੀਪੋਰਟ ਪ੍ਰਬੰਧਕ ਕਮੇਟੀ ਹਰ "First Case, The beginning of the conspiracy and war, p. 5. ਹਸਾਬ ਦੇਣ ਲਈ ਨਾਂ ਸਮਝੇ ' ਐਬਨ ਵੀ ਨਸ਼ਨ Mandlay Cano, Judgement, p. 285 Digitized by Panjab Digital Library www.panju digiborg