ਪੰਨਾ:ਗ਼ਦਰ ਪਾਰਟੀ ਲਹਿਰ.pdf/89

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵੱਧ ਫੁਲ ਕੇ ਇਕ ਵੱਡੀ ਜ਼ਬਰਦਸਤ ਜਥੇਬੰਦੀ ਬਣ ਗਏ । ਇਹ ਗਲ ਜ਼ਾਹਰ ਕਰਦੀ ਹੈ ਕਿ ਗਦਰ ਪਾਰਟੀ ਲਹਿਰ ਦੀਆਂ ਜੜਾਂ ਡੂੰਘੀਆਂ ਅਤੇ ਦੂਰ ਦੂਰ ਖਿਲਰੀਆਂ ਹੋਈਆਂ ਸਨ। ਗਦਰ ਪਾਰਟੀ ਲਹਿਰ ਦੀ ਇਸ ਨਿਗਰਤਾ ਦੇ ਦੋ ਵੱਡੇ ਕਾਰਨ ਸਨ। | ਗਦਰ ਪਾਰਟੀ ਲਹਿਰ ਦੇ ਸ਼ਮਨ ਉੱਤੇ ਸਿੱਧਾ ਕਾਰੀ ਵਾਰ ਕਰਕੇ ਹੁੰਨੇ ਬੰਨੇ ਕਰਨ ਵਾਲੀ ਹਥਿਆਰਬੰਦ ਲਹਿਰ ਸੀ, ਨਾ ਕਿ ਨਿਯਮਕ, ਸੁਧਾਰਕ ਅਤੇ ਸਮਝੌਤਾ ਢੰਦੁ ਲਹਿਰ । ਇਨਕਲਾਬੀ ਲਹਿਰਾਂ ਨੂੰ ਵਿਸ਼ੇਸ਼ ਕਰਕੇ ਲੜਾਕੇ ਜੋਧਿਆਂ ਦੀ ਅਗਵਾਈ ਕਰ ਸਕਣ ਵਾਲੇ ਅਮਲ ਦੇ ਧਨੀਆਂ (mën of uction), ਜੋ ਅਮੂਮਨ ਆਮ ਜਨਤਾ ਵਿਚੋਂ ਉਤਪਨ ਹੁੰਦੇ ਹਨ, ਦੀ ਲੋੜ ਹੁੰਦੀ ਹੈ, ਨਾ ਸਿਰਫ ਖਿਆਲੀ ਨੁਕਤੇ ਕਢਣ ਵਾਲਿਆਂ ਦੀ । ਹੋਰ ਮੁਲਕਾਂ ਵਿਚ ਹੋਏ ਇਨਕਲਾਬਾਂ ਨੇ ਆਮ ਜਨਤਾ ਵਿੱਚ ਅਜਿਹੇ ਅਮਲ ਦੇ ਧਨੀ ਆਗੂ ਪੈਦਾ ਕੀਤੇ, ਅਤੇ ਅਮਰੀਕਾ ਗਏ ਹਿੰਦੀ ਕਾਮਿਆਂ ਨੇ ਵੀ । ਸ੍ਰੀ ਸੋਹਨ ਸਿੰਘ ‘ਭਕਨਾ, ਪ੍ਰਧਾਨ ਗਦਰ ਪਾਰਟੀ, ਬਹੁਤੇ ਪੜੇ ਲਿਖੇ ਨਾ ਹੋਣ ਦੇ ਬਾਵਜੂਦ ਰਾਜਨੀਤੀ ਬਾਬਤ ਚੰਗੀ ਖਾਸੀ ਸੂਝ ਬੂਝ ਰਖਦੇ ਹਨ। ਉਨਾਂ ਦੀ ਨੇਕਨੀਤੀ, ਜਨਤਾ ਨਾਲ ਹਮਦਰਦੀ, ਅਤੇ ਬੁਢਾਪੇ ਦੀ ਹਾਲਤ ਵਿਚ ਵੀ ਹਰ ਇਨਕਲਾਬੀ ਲਹਿਰ ਵਿਚ ਸ਼ਾਮਲ ਹੋਣ ਦੀਆਂ ਖੁਸ਼ੀਆਂ, ਉਨ੍ਹਾਂ ਦੇ ਰਾਜਸੀ ਵਿਰੋਧੀਆਂ ਉਤੇ ਵੀ ਅਸਰ ਪਾਉਣੋਂ ਨਹੀਂ ਰਹਿੰਦੀਆਂ। ਉਹ ਬੰਦਿਆਂ ਨੂੰ ਪਰਖਣ ਅਤੇ ਹਾਲਾਤ ਦਾ ਜਾਇਜ਼ਾ ਲੈਣ ਵਾਸਤੇ ਤਿੱਖੀ ਸਮਝ ਰੱਖਦੇ ਹਨ, ਜਿਸ ਕਾਰਨ ਉਹ ਅਮਰੀਕਾ ਗਏ ਹਿੰਦੀਆਂ ਕਾਮਿਆਂ, ਜਿਨ੍ਹਾਂ ਵਿਚੋਂ ਉਹ ਆਪ ਇਕ ਸਨ, ਦੀ ਅਮਲ ਦੇ ਮੈਦਾਨ ਵਿਚ ਅਗਵਾਈ ਕਰਨ ਦੇ ਯੋਗ ਸਨ । ਲਾ: ਹਰਦਿਆਲ ਦੇ ਅਮਰੀਕਾ ਤੋਂ ਚਲੇ ਜਾਣ ਪਿਛੋਂ ਈ ਸੋਹਨ ਸਿੰਘ ਨੇ, ਆਪਣਾ ਕੰਮ ਕਾਜ ਛੱਡਕੇ, ਯੁਗੰਤਰ ਆਸ਼ਰਮ ਵਿਚ ਡੇਰੇ ਲਾ ਦਿਤੇ, ਅਤੇ ਕੈਲੇਫੋਰਨੀਆ ਦਾ ਦੌਰਾ ਕਰਕੇ ਛੋਟੇ ਛੋਟੇ ਬਾਈਂ ਵੀ, ਜਿਥੇ ਹਿੰਦੀ ਸਨ, ਗਦਰ ਪਾਰਟੀ ਦੀਆਂ ਸ਼ਾਖਾਂ ਕਾਇਮ ਕਰ ਦਿੱਤੀਆਂ। ਸ੍ਰੀ ਸੋਹਨ ਸਿੰਘ ਨੂੰ ਦੂਸਰੇ ਮੁਕੱਦਮੇ ਦੇ ਫੈਸਲੇ ਵਿਚ ਇਸ ਸਾਰੀ ਲਹਿਰ ਵਿਚ ਸਭ ਤੋਂ ਖਤਰਨਾਕ ਆਦਮੀਆਂ ਵਿਚੋਂ ਇਕ” ਦਸਿਆ ਗਿਆ ਹੈ*। ਸ੍ਰੀ ਕੇਸਰ ਸਿੰਘ ਠਠਗੜ, ਮੀਤ ਪ੍ਰਧਾਨ ਗਦਰ ਪਾਰਟੀ, ਪਹਿਲਾਂ ਬਣੀ ਹਿੰਦੁਸਤਾਨੀ ਐਸੋਸੀਏਸ਼ਨ ਦੇ ਪ੍ਰਧਾਨ ਸਨ, ਅਤੇ ਨਵਾਬ ਖਾਨ ਦੇ ਬਿਆਨ ਮੁਤਾਬਕ ਉਨ੍ਹਾਂ ਦਾ “ਅਮਰੀਕਾ ਦੇ ਸਿਖਾਂ ਵਿਚ ਬਹੁਤੇ ਰਸੂਖ ਸੀ । ਜਦੋਂ ਅਮਰੀਕਾ ਵਿਚੋਂ ਗਦਰ ਕਰਨ ਵਾਸਤੇ ਇਨਕਲਾਬੀਆਂ ਦਾ ਜੱਥਾ ‘ਕੋਰੀਆ ਜਹਾਜ਼ ਉਤੇ ਤੁਰਨ ਲਗਾ, ਤਾਂ ਉਨ੍ਹਾਂ ਨੂੰ “ਓਹਨਾਂ ਵਿਚੋਂ ਇਕ ਨੀਯਤ ਕੀਤਾ ਗਿਆ ਜਿਨ੍ਹਾਂ ਦੀਆਂ ਹਦਾਇਤਾਂ ਨੂੰ ਮੰਨਿਆ ਜਾਣਾ ਸੀ। ਗਦਰ ਪਾਰਟੀ ਦੇ ਦੂਸਰੇ ਮੀਤ ਪ੍ਰਧਾਨ, ਸ਼੍ਰੀ ਜਵਾਲਾ ਸਿੰਘ ‘ਠਟੀਆਂ, ਅਮਰੀਕਾ ਅਤੇ ਅਮਰੀਕਾ ਤੋਂ ਬਾਹਰ ਹਿੰਦੀਆਂ ਵਿਚ ਇਸ ਕਰਕੇ ਮਸ਼ਹੂਰ ਸਨ ਕਿ ਉਨ੍ਹਾਂ ਆਪਣੇ

  • First Case, The beginning of the conopiracy and war, p. 9.

ਪਾਸੋਂ ਭਾਰੀ ਖਰਚ ਕਰਕੇ ਅਮਰੀਕਾ ਵਿਚ ਪੜ੍ਹਨ ਵਾਸਤੇ ਹਿੰਦੀ ਵਿਦਿਆਰਥੀਆਂ ਨੂੰ ਵਜ਼ੀਫੇ ਦਿਤੇ । ਉਹ “ਉਨ੍ਹਾਂ ਆਦਮੀਆਂ ਵਿਚੋਂ ਸਨ ਜਿਨ੍ਹਾਂ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਣੀ ਸੀ?*, ਅਤੇ ਉਨਾਂ ਨਜ਼ਰਬੰਦ ਹੋਏ ਕੁਝ ਆਦਮੀਆਂ ਵਿਚੋਂ ਜੋ “ਸਾਨੂੰ ਪਾਰਟੀ ਦੇ ਦਿਮਾਗ ਰਹੇ ਜਾਪਦੇ ਹਨ । ਵੀ ਜਵਾਲਾ ਸਿੰਘ ਦੀ ਜਥੇਬੰਦੀ ਕਰਨ ਦੀ ਕਾਬਲੀਅਤ ਦਾ ਇਸ ਤੋਂ ਵੀ ਅਨੁਮਾਨ ਲਗ ਸਕਦਾ ਹੈ ਕਿ ਉਨ੍ਹਾਂ, ਗਦਰ ਪਾਰਟੀ ਲਹਿਰ ਸੰਬੰਧੀ ਹੋਈ ਕੈਦ ਤੋਂ ਰਿਹਾ ਹੋਕੇ, ਪੰਜਾਬ ਵਿਚ ਕਿਸਾਨ ਲਹਿਰ ਦਾ ਮੁਢ ਬੰਨਿਆ ਅਤੇ ਪੰਜਾਬ ਕਿਸਾਨ ਕਮੇਟੀ ਦੇ ਪਹਿਲੇ ਪ੍ਰਧਾਨ ਚੁਣੇ ਗਏ। ਲਾ ਹਰਦਿਆਲ ਦੇ ਅਮਰੀਕਾ ਤੋਂ ਚਲੇ ਜਾਣ ਪਿਛੋਂ 'ਭਾਈ’ ਸੰਤੋਖ ਸਿੰਘ ਉਨਾਂ ਦੀ ਥਾਂ ਗਦਰ ਪਾਰਟੀ ਦੇ ਜਨਰਲ ਸਕੱਤੂ ਅਤੇ ਗੁਪਤ ਕਮੀਸ਼ਨ ਦੇ ਮੈਂਬਰ ਚੁਣੇ ਗਏ । ‘ਭਾਈ ਸੰਤੋਖ ਸਿੰਘ, ਖਾਲਸਾ ਕਾਲਜ, ਅੰਮ੍ਰਿਤਸਰ, ਵਿਚੋਂ ਐਫ. ਏ. ਜਾਂ ਬੀ. ਏ. ਦੀ ਪੜਾਈ ਛੱਡਕੇ ਅਮਰੀਕਾ ਉਚੀ ਵਿਦਿਆ ਪ੍ਰਾਪਤ ਕਰਨ ਗਏ, ਅਤੇ ਕੈਲੇਫੋਰਨੀਆਂ ਨਵੇਂ ਜਾਣ ਵਾਲੇ ਹੋਰ ਹਿੰਦੀਆਂ ਕਰ ਸ਼ੀ ਜਵਾਲਾ ਸਿੰਘ ਅਤੇ ‘ਸੰਤ’ ਵਸਾਖਾ ਸਿੰਘ ਪਾਸ ਉਨ੍ਹਾਂ ਦੀ ਵਾਰਮ ਉਤੇ ਵਿਹਲੇ ਦਿਨ ਕਟਣ ਚਲੇ ਗਏ । ਗਦਰ ਪਾਰਟੀ ਬਣਨ ਤੋਂ ਕਾਫੀ ਚਿਰ ਪਹਿਲੋਂ ਸ੍ਰੀ ਜਵਾਲਾ ਸਿੰਘ ਨੂੰ, ਪਤਾ ਨਹੀਂ ਕਿਸੇ ਆਇਰਸ਼ ਦੇਸ਼ ਭਗਤ ਤੋਂ ਜਾਂ ਹੋਰ ਕਿਸੇ ਤਰਾਂ, ਦੇਸ਼ ਭਗਤੀ ਦੀ ਲਗਨ ਲਗ ਚੁਕੀ ਸੀ। ਉਨਾਂ ‘ਸੰਤ’ ਵਸਾਖਾ ਸਿੰਘ ਨੂੰ ਆਪਣਾ ਹਮ ਖਿਆਲ ਬਣਾ ਲਿਆ। ‘ਭਾਈ ਸੰਤੋਖ ਸਿੰਘ ਵੀ ਉਨ੍ਹਾਂ ਦੀ ਸੰਗਤ ਕਰਕੇ ਇਸੇ ਰੰਗ ਵਿਚ ਰੰਗੇ ਗਏ, ਅਤੇ ਤਿਨਾਂ ਨੇ ਆਪਣਾ ਜੀਵਨ ਕੌਮੀ ਸੇਵਾ ਦੇ ਅਰਪਨ ਕਰਨ ਦਾ ਅਰਦਾਸਾ ਕਰ ਦਿੱਤਾ । ਕੈਲੇਫੋਰਨੀਆ ਵਿਚ ਹਿੰਦੀ ਦੇਸ਼ਭਗਤੀ ਦਾ ਇਹ ਚੰਗਾ ਜੀਉਂਦਾ ਜਾਗਦਾ ਸੈਂਟਰ ਸੀ, ਜੋ ਗਦਰ ਪਾਰਟੀ ਬਣਨ ਉਤੇ ਇਸ ਵਿਚ ਸ਼ਾਮਲ ਹੋ ਗਿਆ, ਅਤੇ ਜਿਸ ਨੇ ਗਦਰ ਪਾਰਟੀ ਲਹਿਰ ਨੂੰ ਕਾਫੀ ਮਜ਼ਬੂਤ ਕੀਤਾ। ਇਨ੍ਹਾਂ ਤਿੰਨਾਂ ਵਿਚੋਂ ‘ਭਾਈ’ ਸੰਤੋਖ ਸਿੰਘ ਨੇ ਗਦਰ ਪਾਰਟੀ ਲਹਿਰ ਦੀ ਵਿਸ਼ੇਸ਼ ਸੇਵਾ ਕੀਤੀ। ਇਨਕਲਾਬੀ ਲਹਿਰ ਦੀਆਂ ਪਲੈਨਾਂ ਬਨਾਉਣ ਅਤੇ ਉਨਾਂ ਨੂੰ ਨੇਪਰੇ ਚਾੜਨ ਵਾਸਤੇ, ਇਨਕਲਾਬੀ ਜੋਸ਼ ਅਤੇ ਲਗਨ ਦੇ ਨਾਲ ਨਾਲ, ਬਹੁਤ ਉੱਚ ਦਰਜੇ ਦੀ ਸਿਆਣਪ, ਮੁਦੱਬਰੀ, ਦਰਅੰਦੇਸ਼ੀ ਅਤੇ ਗੰਭੀਰਤਾ ਆਦਿ ਗੁਣਾਂ ਦੀ ਵੀ ਲੋੜ ਹੁੰਦੀ ਹੈ; ਅਤੇ ਦੁਨੀਆ ਦੇ ਇਤਹਾਸ ਵਿਚ ਹੀ ਬਹੁਤ ਘਟ ਐਸੀਆਂ ਇਨਕਲਾਬੀ ਸ਼ਖਸੀਅਤਾਂ ਹੋਈਆਂ ਹਨ, ਜਿਨ੍ਹਾਂ ਵਿਚ ਇਨ੍ਹਾਂ ਸਾਰੀਆਂ ਗੱਲਾਂ ਦਾ ਯੋਗ ਤਵਾਜ਼ਨ ਹੋਵੇ। ਗਦਰ ਪਾਰਟੀ ਲਹਿਰ ਦੇ ਫੇਲ ਹੋਣ ਦਾ ਇਕ ਵੱਡਾ ਕਾਰਨ ਇਹ ਵੀ ਸੀ ਕਿ ਇਹ ਬਹੁਤ ਉਚ ਪਾਏ ਦਾ ਅਜਿਹਾ ਲੀਡਰ ਜਾਂ ਗਰੁਪ ਪੈਦਾ ਨਾ ਕਰ ਸਕੀ । ਲਾ: ਹਰਦਿਆਲ ਵਿਦਵਾਨ ਅਤੇ ਫਲਾਸਫਰ ਜ਼ਰੂਰ ਸਨ, ਪਰ ਉਹ ਤਬੀਅਤਨ ਕਿਸੇ ਕਿਸਮ ਦਾ ਤਵਾਜ਼ਨ ਰੱਖਣ ਦੇ ਯੋਗ ਨਹੀਂ ਸਨ। ‘ਭਾਈ ਪਰਮਾਨੰਦ ਸੁਚੇਤ ਸਨ, ਪਰ Second Case, Judgement p. 25. First Case, The beginning of the cons piracy and war, p. 9. First Case, Individual Case of Kesar Singh, p. 1. • First Case, Individual Case of Jawala Singh of Thatian, p. 1. +Ibid, p. 2. San Francisco Trial, charge to the Jury by the iudge, p. 711.

  • ਭਾਈ ਪਰਮਾਨੰਦ ਲਿਖਦੇ ਹਨ ਕਿ ਓਹ ਇਕ ਅੰਤਮ ਪੋਜ਼ੀਸ਼ਨ ਤੋਂ ਦੂਸਰੀ ਅੰਤਮ ਪੋਜ਼ੀਸਨ ਤਕ ਬਦਲਦੇ ਰਹਿੰਦੇ ਸਨ। (Bh.

O dly Puja Digital Library www.jdberg