ਪੰਨਾ:ਗ਼ਦਰ ਪਾਰਟੀ ਲਹਿਰ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਤਾ ਨੂੰ ਚਾਨ ਨੇ ਟੀ ਰਾਹੀਂ ਸਵਰਾਜ ਹਾਸਲ ਕਰਨਾ ਸੀ ............ਮੂਲਾ ਸਿੰਘ..... ............. ਸਾਨੂੰ ਦਸਦਾ ਹੈ.................. ਕਿ ਉਸ ਨੇ ਇਹ ਦਲੀਲਾਂ ਦਿੱਤੀਆਂ ਕਿ ਜੇ ਅਫੀਮ ਦੇ ਮਾਰੇ ਹੋਏ ਚੀਨਿਆਂ ਵਰਗੇ ਲੋਕ ਪੰਚਾਇਤੀ ਰਾਜ ਕਾਇਮ ਕਰ ਸਕਦੇ ਸਨ, ਨਿਰਸੰਦੇਹ ਹਿੰਦੀ ਵੀ ਕਰ ਸਕਦੇ ਹਨ । ਨਿਸ਼ਾਨਾ ਉਨ੍ਹਾਂ ਲੀਹਾਂ ਉੱਤੇ ਚਲਣ ਦਾ ਹੈ ਜਿਨ੍ਹਾਂ ਉੱਤੇ ਚੀਨ ਅਤੇ ਹੋਰ ਮੁਲਕ, ਜਿਥੇ ਜੁਗਗਰਦੀਆਂ ਹੋਈਆਂ, ਚਲੇ, ਅਤੇ ਗਦਰ ਦੀ ਸਿਖਿਆ ਉੱਤੇ ਚਲਕੇ ਅੰਗਰੇਜ਼ੀ ਸਰਕਾਰ ਦਾ ਤਖਤਾ ਉਲਟਣਾ ਹੈ। ਮਾਂਡਲੇ ਸਾਜ਼ਸ਼ ਕੇਸ ਦੇ ਫੈਸਲੇ ਵਿਚ ਗਦਰ ਅਖਬਾਰ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ, “ਇਹ ਪਹਿਲੇ ਪਰਚੇ ਤੋਂ ਖ਼ੁਲਮ ਖੁਲਾ ਅਤੇ ਬਿਨਾ ਕਿਸੇ ਲੁਕਾ ਦੇ ਬਾਗੀ ਸੀ ਅਤੇ ਪੰਚਾਇਤੀ ਰਾਜ, ਜਿਸ ਵਿਚ ਹਿੰਦ ਦੀਆਂ ਸਾਰੀਆਂ ਜਾਤੀਆਂ ਦੇ ਪ੍ਰਤਿਨਿਧ ਹੋਣੇ ਸਨ, ਨੂੰ ਕਾਇਮ ਕਰਨ ਖਾਤਰ ਅੰਗਰੇਜ਼ਾਂ ਨੂੰ ਹਿੰਦ ਵਿਚੋਂ ਬਗਾਵਤ ਰਾਹੀਂ ਜ਼ਬਰਦਸਤੀ ਬਾਹਰ ਕਢਣ ਦਾ ਪ੍ਰਚਾਰ ਕਰਦਾ ਸੀ । - ਮਾਂਡਲੇ ਕੇਸ ਵਿਚ ਹੀ ਜ਼ਿਕਰ ਆਉਂਦਾ ਹੈ ਕਿ ਸ੍ਰੀ ਹੀਰਾ ਸਿੰਘ ਨੇ ਬੰਕੋਕ ਲੈਕਚਰ ਕੀਤਾ ਕਿ “ਬਾਦਸ਼ਾਹ ਸਲਾਮਤ ਦਾ ਰਾਜ ਖਤਮ ਹੋਣ ਉੱਤੇ ਓਹ ਪੰਚਾਇਤੀ ਰਾਜ ਕਾਇਮ ਕਰਨਗੇ। | ਪੰਚਾਇਤੀ ਰਾਜ ਦੇ ਨਿਸ਼ਾਨੇ ਨੂੰ ਕੇਵਲ ਸ਼ੁਰੂ ਵਿਚ ਨੀਯਤ ਨਹੀਂ ਸੀ ਕੀਤਾ ਗਿਆ, ਬਲਕਿ ਇਸ ਨੂੰ ਅਮਲੀ ਸ਼ਕਲ ਦੇਣ ਦਾ ਅਖੀਰ ਦੰਮ ਤਕ ਧਿਆਨ ਰਖਿਆ ਗਿਆ । “ਐਲਾਨੇ ਜੰਗ", ਜਿਹੜਾ ਤਜਵੀਜ਼ ਸ਼ੁਦਾ ਗਦਰ ਸ਼ੁਰੂ ਹੋਣ ਸਮੇਂ ਵੰਡਣ ਲਈ ਤਿਆਰ ਕੀਤਾ ਗਿਆ ਸੀ, ਵਿਚ ਲਿਖਿਆ ਹੈ, “ਹਰ ਹੈ ਵੇਲਾ ਬਗਾਵਤ ਕਰਨ ਦਾ, ਯੂਰਪੀਨਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਅਤੇ ਆਪਣਾ ਮੁਲਕ ਉਨਾਂ ਤੋਂ ਆਜ਼ਾਦ ਕਰਵਾਉਣ ਦਾ..........ਮੈਂ ਤੁਹਾਨੂੰ ਇਕ ਜੰਗ ਬਾਰੇ ਦੱਸ ਰਿਹਾ ਹਾਂ ਜਿਸ ਦਾ ਐਲਾਨ ਕੀਤਾ ਗਿਆ ਹੈ.......ਇਹ ਸਾਰੇ ਹਿੰਦ ਵਿਚ ਫੈਲ ਗਿਆ ਹੈ.........ਕੀ ਤੁਸੀਂ ਚੈਨ ਨਾਲ ਬੈਠ ਸਕਦੇ ਹੋ ਜਦੋਂ ਇਕ ਜੰਗ ਜਾਰੀ ਹੋਵੇ.........ਤੁਸੀਂ ਸਾਡੇ ਨਾਲ ਇਸ ਜੰਗ ਵਿਚ ਸ਼ਾਮਲ ਹੋਵੋਗੇ..........ਤੁਹਾਨੂੰ ਏਕਾ ਕਰਨਾ ਚਾਹੀਦਾ ਹੈ, ਹੁਣ ਵਾਲੀ ਹਕੂਮਤ ਨੂੰ ਜੜਾਂ ਤੋਂ ਪੁਟਣਾ ਚਾਹੀਦਾ ਹੈ ਅਤੇ ਇਕ ਪੰਚਾ ਇਤੀ ਰਾਜ ਕਾਇਮ ਕਰਨਾ ਚਾਹੀਦਾ ਹੈ*। | ਜਦੋਂ ਤਜਵੀਜ਼ ਸ਼ੁਦਾ ਗਦਰ ਦੇ ਨੀਯਤ ਸਮੇਂ ਤੋਂ ਐਨ ਪਹਿਲੋਂ ਸ੍ਰੀ ਰਾਸ ਬਿਹਾਰੀ ਬੋਸ ਨੇ ਸ੍ਰੀ ਸਚਾ ਸਿੰਘ ਨੂੰ ਅੰਬਾਲੇ ਭਜਿਆ, “ਉਸ ਨੂੰ ਇਹ ਹਦਾਇਤ ਦਿੱਤੀ ਗਈ ਕਿ ਖਬਰ ਪਜਦੇ ਸਾਰ ਹੀ ਅੰਗਰੇਜ਼ੀ ਪਲਟਣਾਂ ਦਾ ਕਤਲਾਮ ਕਰ ਦਿੱਤਾ ਜਾਵੇ, ਪੰਚਾਇਤੀ ਰਾਜ ਦਾ ਐਲਾਨ ਕਰ ਦਿੱਤਾ ਜਾਵੇ ਅਤੇ ਉਹ ੧੦੦ ਸਵਾਰ ਲਾਹੌਰ ਭੇਜ ਦੇਵੇ ਅਤੇ ਬਾਕੀਆਂ ਨੂੰ ਨਾਲ ਲੈ ਕੇ ਦਿੱਲੀ ਜਾਵੇ? ਇਕ ਨੀਂਮ ਸਰਕਾਰੀ ਅਮਰੀਕਨ ਰੀਪੋਰਟ ਵਿਚ ਵੀ ਇਹ ਮੰਨਿਆ ਗਿਆ ਹੈ ਕਿ ਗਦਰ ਪਾਰਟੀ ਦਾ ਮਕਸਦ ਹਿੰਦ ਵਿਚ ਜਮਹੂਰੀ ਨਮੂਨੇ ਦੀ ਹਕੂਮਤ ਕਾਇਮ ਕਰਨਾ ਸੀ#। •ਬੀ ਸੋਹਣ ਸਿੰਘ ਭਕਨਾ’ ਨੇ । Mandlay Case, Judgement, p. 259. #bid p. 33.

  • First Case, The objects of going to India, p. 3.

+First Case, Seduction of troops, p. 8. Unarnerican Activities, p. 213. ੧ ਪੰਚਾਇਤੀ ਰਾਜ ਕਿਸ ਕਿਸਮ ਦਾ ? ਇਸਦੀ ਤਸ਼ਰੀਹ ਕੀਤੀ ਹੋਈ ਕਿਧਰੇ ਨਹੀਂ ਮਿਲਦੀ। ਪਰ ਇਹ ਅਨੁਮਾਨ ਲਾ ਲੈਣਾ ਅਯੋਗ ਨਹੀਂ ਕਿ ਗਦਰ ਪਾਰਟੀ ਦੇ ਸਾਹਮਣੇ ਅਮਰੀਕਾ ਦਾ ਨਮੂਨਾ ਸੀ, ਜਿਸ ਦੇ ਅਸਰ ਹੇਠ ਪੰਚਾਇਤੀ ਰਾਜ ਦਾ ਨਿਸ਼ਾਨਾ ਕਾਇਮ ਹੋਇਆ । ਗਦਰ ਪਾਰਟੀ ਲਹਿਰ ਸੰਬੰਧੀ ਚਲੇ ਮੁਕੱਦਮਿਆਂ ਵਿਚ ਇਸ ਲਹਿਰ ਦੇ ਗੈਰ ਫਿਰਕ ਨਜ਼ਰੀਏ ਸੰਬੰਧੀ ਹੋਰ ਵੀ ਘਟ ਜ਼ਿਕਰ ਹੈ । ਨਵਾਬ ਖਾਨ ਨੇ ਆਪਣੀ ਗਵਾਹੀ ਵਿਚ ਦਸਿਆ ਕਿ “ਹਿੰਦੁਸਤਾਨ ਐਸੋਸੀਏਸ਼ਨ ਦਾ ਤਕਰੀਬਨ ਓਹੋ ਮਕਸਦ ਸੀ ਜੋ ਪਿਛੋਂ ਬਣੀ ‘ਹਿੰਦੀ ਐਸੋਸੀਏਸ਼ਨ ਦਾ, ਅਤੇ ਇਹ ਸਾਰੇ ਫਿਰਕਿਆਂ ਦੇ ਹਿੰਦੀਆਂ ਦੀ ਏਕਤਾ ਨੂੰ ਮੁਖ ਰਖਦੀ ਸੀ*, ਅਤੇ ਅਮਰੀਕਾ ਤੋਂ ਆਉਂਦਿਆਂ ਰਸਤੇ ਵਿਚ ਪੀਲਾਂਗ ਅਤੇ ਰੰਗੁਨ ਏਕਤਾ ਦਾ ਪ੍ਰਚਾਰ ਕੀਤਾ ਗਿਆ । ਨਵਾਬ ਖਾਨ ਨੇ ਹੀ ਜਿਰਾਹ ਦੇ ਜਵਾਬ ਵਿਚ ਦੱਸਿਆ ਕਿ, “ਗਦਰ ਪਾਰਟੀ ਇਸਲਾਮ ਦੇ ਬਰਖਲਾਫ ਨਹੀਂ । ਗਦਰ ਪਾਰਟੀ ਦੇ ਸਿਖ ਅਤੇ ਮੁਸਲਮਾਨ ਮੈਂਬਰ ਅਕੱਠਾ ਖਾਣਾ ਖਾਂਦੇ ਹਨ ਅਤੇ ਕੋਈ ਇਤਰਾਜ਼ ਨਹੀਂ ਕੀਤਾ ਜਾਂਦਾ। | ਪਹਿਲੇ ਸਾਜ਼ਸ਼ ਕੇਸ ਦੇ ਫੈਸਲੇ ਵਿਚ ਜੱਜਾਂ ਨੇ ਆਪਣੀਆਂ ਗੱਲਾਂ ਸਿੱਧ ਕਰਨ ਵਾਸਤੇ “ਗਦਰ” ਅਤੇ “ਗਦਰ ਦੀ ਗੁੰਜ' ਦੇ ਹਵਾਲੇ ਦੇਣ ਲਗਿਆਂ ਸੰਕੋਚ ਨਹੀਂ ਕੀਤੀ, ਅਤੇ ਜੇ ਓਹ ਚਾਹੁੰਦੇ ਤਾਂ ਗਦਰ ਪਾਰਟੀ ਲਹਿਰ ਦਾ ਗੈਰ-ਵਿਰਕੂ ਨਜ਼ਰੀਆ ਦਰਸਾਉਣ ਲਈ “ਗਦਰ’ ਅਤੇ ‘ਗਦਰ ਦੀ ਗੂੰਜ”* ਵਿਚੋਂ ਬਹੁਤ ਮਸਾਲਾ ਮਿਲ ਸਕਦਾ ਸੀ। ਵੰਨਗੀ ਦੇ ਤੌਰ ਉਤੇ:“ਸਾਨੂੰ ਲੋੜ ਨਾ ਪੰਡਤਾਂ ਕਾਜੀਆਂ ਦੀ, ਨਹੀਂ ਸ਼ੌਕ ਹੈ ਬੜਾ ਕੁਥਾਵਨੇ ਦਾ। ਜਪੁ ਜਾਪ ਦਾ ਵਕਤ ਬਤੀਤ ਹੋਇਆ, ਵੇਲਾ ਆ ਗਿਆ ਤੇਗ ਉਠਾਵਨੇ ਦਾ। ਹਿੰਦੂ ਤੇ ਮੁਸਲਮਾਨ ਸਿਖ ਤੇ ਬੰਗਾਲੀ ਸਾਰੇ, . | ਭਾਰਤ ਦੇ ਪੁਤ ਅਸੀਂ ਸਾਰੇ ਹੀ ਕਹਾਂਦੇ । ਸ਼ਰਾ ਤੇ ਮਜੂਬ ਜੇਹੜੇ ਰੱਖ ਲੋ ਕਨਾਰਿਆਂ ਤੇ, ਦੇਖੀ ਜਾਉ ਪਿਛੋਂ ਕੰਮ ਪੈਹਲਾਂ ਕਤਲਾਮ ਦੇ। ਨਾ

ਤੂੰ ਆ ਰਹੇ ਗਰਕ ਹਿੰਦੂ ਮੁਸਲਮਾਨ ਸਾਰੇ, | ਆਯਾ ਜਦੋਂ ਦਾ ਰਾਜ ਫਰੰਗੀਆਂ ਦਾ । ਰੱਦੀ ਝਗੜਿਆਂ ਵਿਚ ਮਸ਼ਗੂਲ ਹੋਏ, ਜਿਵੇਂ ਕੰਮ ਜਨਾਨੀਆਂ ਰੰਡੀਆਂ ਦਾ । ਪੈਦਾ ਹੋਇਕੇ ਇਕ ਹੀ ਦੇਸ਼ ਅੰਦਰ, ਭੈੜਾ ਕੰਮ ਵੜਿਆ ਧੜੇ ਬੰਦੀਆਂ ਦਾ। ਛੂਤ ਛਾਤ ਅੰਦਰ ਉਚ ਨੀਚ ਬਣਕੇ, ਉਲਟਾ ਕੰਮ ਕੀਤਾ ਵਿਰਕੇ ਬੰਦੀਆਂ ਦਾ। 'First Case, The beginning of conspiracy and war, p 2. First Case, The return to India, p. 6. Mandlay Case, Evidence, p. 48. "ਗਦਰ' ਵਿਚ ਛਪੀਆਂ ਕਵਿਤਾਵਾਂ ਵਿਚੋਂ ਚੋਣਵੀਆਂ ਦਾ ਸੰਗ੍ਰਹਿ ਜੋ ਗਦਰ ਪਾਰਟੀ ਵਲੋਂ ਅਲੈਹਦਾ ਛਾਪਿਆ ਗਿਆ । ਗਦਰ ਦੀ ਗੂੰਜ, ਨੰ: ੧, ਪੰਨਾਂ ੪ । tਗਦਰ ਦੀ ਗੂੰਜ, ਨੰ: ੧, ਪੰਨਾ ੨੩ (ਯੂਰੀਖਿਰ ਆਸ਼ਰਮ, ਸੈਨਸਿਸਕੋ ਵਲੋਂ ਛਾਪੀ ਹੋਈ) Digited by Panjat Digital Library .pnjdigt.org