ਪੰਨਾ:ਗ਼ਦਰ ਪਾਰਟੀ ਲਹਿਰ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਛੇਵਾਂ ਕਾਂਡ ਗਦਰ "ਟੀ ਦੇ ਆਦਰਸ਼ ਅਤੇ ਨਿਯਮ ਉਪਨਿਯਮ । ਸ੍ਰੀ ਸੋਹਨ ਸਿੰਘ ‘ਭਕਨਾ, ਪ੍ਰਧਾਨ, ਗਦਰ ਪਾਰਟੀ, ਨੇ ਲਿਖਿਆ ਹੈ ਕਿ ਗਦਰ ਪਾਰਟੀ ਦਾ ਮੁਖ ਮੰਤਵ, ਉਸ ਦੇ ਨਿਯਮ ਉਪਨਿਯਮ ਤੇ ਪਾਰਟੀ ਦੇ ਮੈਂਬਰਾਂ ਦੇ ਫਰਜ਼ ਇਕ ਕਮੇਟੀ ਦੀ ਦੀਰਘ ਵੀਚਾਰ ਦਵਾਰਾ ਬਣਾਏ ਗਏ, ਜਿਨ੍ਹਾਂ ਵਿਚੋਂ ਉਨ੍ਹਾਂ ਦੇ ਆਪਣੇ ਸ਼ਬਦਾਂ ਵਿਚ ਜ਼ਰੂਰੀ ਇਹ ਹਨ*: ਆਰਸ਼-ਆਜ਼ਾਦੀ ਤੇ ਬਰਾਬਰੀ । ਨਿਯਮ ਉਪਨਿਯਮ-੧) ਆਜ਼ਾਦੀ ਦਾ ਹਰ ਇੱਕ ਪਰੇਮੀ, ਬਿਨਾਂ ਜ਼ਾਤ ਪਾਤ ਜਾਂ ਦੇਸ਼ ਕੌਮ ਦੇ ਲਿਹਾਜ਼ ਦੇ ਇਸ (ਹਿੰਦੀ ਐਸੋਸੀਏਸ਼ਨ) ਵਿਚ ਸ਼ਾਮਲ ਹੋ ਸਕਦਾ ਹੈ । (੨) ਗਦਰ ਪਾਰਟੀ ਦੇ ਹਰ ਇਕ ਸਿਪਾਹੀ ਦਾ ਆਪੋ ਵਿਚ ਦੀ ਕੌਮੀ ਨਾਤਾ ਹੋਵੇਗਾ ਨਾਂ ਕਿ ਮਜ਼ਬੀ, ਅਤੇ ਨਾ ਹੀ ਗਦਰ ਪਾਰਟੀ ਵਿਚ ਕਦੀ ਮਜ਼ਬੀ ਚਰਚਾਵਾਦ ਕੀਤੀ ਜਾਵੇਗੀ । ਆਸਤਕ (ਰੱਬ ਨੂੰ ਮੰਨਣ ਵਾਲੇ), ਨਾਸਤਕ (ਰਥ ਤੋਂ ਬੇਮੁਖ), ਹਿੰਦੂ, ਮੁਸਲਮਾਨ, ਸਿੱਖ, ਈਸਾਈ ਆਦਿਕ ਮਜ਼ਹਬੀ ਖਿਆਲਾਂ ਨੂੰ ਲੈਕੇ, ਕੋਈ ਆਦਮੀ ਗਦਰ ਪਾਰਟੀ ਵਿਚ ਸ਼ਾਮਲ ਨਹੀਂ ਹੋ ਸਕੇਗਾ । ਹਰ ਇਕ ਹਿੰਦੁਸਤਾਨੀ, ਹਿੰਦੁਸਤਾਨੀ ਹੁੰਦਾ ਹੋਇਆ, ਤੇ ਹਰ ਇਕ ਮਨੁਖ, ਮਨੁਖ ਹੁੰਦਾ ਹੋਇਆ, ਇਸ ਦਾ ਮੈਂਬਰ ਬਣ ਸਕੇਗਾ। (੩) ਖਾਣ ਪੀਣ ਵਲੋਂ ਸਭ ਨੂੰ ਖੁਲ ਹੋਵੇਗੀ । ਭਾਵੇਂ ਕੋਈ ਮਾਸ ਖਾਵੇ ਜਾਂ ਸਬਜ਼ੀ, ਗਾਂ ਖਾਵੇ ਭਾਵੇਂ ਸੁਅਰ, ਹਲਾਲ ਖਾਵੇ ਜਾਂ ਝੱਟਕਾ, ਉਸ ਦੀ ਆਜ਼ਾਦੀ ਵਿਚ ਕਿਸੇ ਨੂੰ ਦੇਖਲ ਦੇਣ ਦਾ ਹੱਕ ਨਹੀਂ ਹੋਵੇਗਾ । (੧੨) ਸੁਸਾਇਟੀ ਦਾ ਕੌਮੀ ਬੋਲਾ ‘ਬੰਦੇ ਮਾਮ ਹੋਵੇਗਾ । ਸਿਪਾਹੀ ਦਾ ਕਰਤੱਬ-੧) ਦੁਨੀਆ ਦੇ ਕਿਸੇ ਵੀ ਹਿੱਸੇ ਵਿਚ, ਜਿਥੇ ਕਿ ਗੁਲਾਮੀ ਦੇ ਵਿਰੁਧ ਜੰਗ ਛਿੜੇ, ਗਦਰ ਪਾਰਟੀ ਦੇ ਸਿਪਾਹੀ ਦਾ ਫਰਜ਼ ਹੋਵੇਗਾ ਕਿ ਉਹ ਆਜ਼ਾਦੀ ਤੇ ਬਰਾਬਰੀ ਦੇ ਹਾਮੀਆਂ ਦੀ ਹਰ ਤਰ੍ਹਾਂ ਤਨੋਂ ਮਨੋਂ ਸਹਾਇਤਾ ਕਹੇ । (੨) ਹਿੰਦੁਸਤਾਨ ਦੀ ਆਜ਼ਾਦੀ ਲਈ ਤਨ, ਮਨ, ਧਨ, ਗੱਲ ਕੀ ਜਿਸ ਤਰਾਂ ਦੀ ਵੀ ਕੁਰਬਾਨੀ ਕਰਨੀ ਪਵੇ, ਗਦਰ ਪਾਰਟੀ ਦਾ ਸਿਪਾਹੀ ਉਸ ਤੋਂ ਅੰਗ ਨਾ ਮੋੜੇਗਾ । (੩) ਹਿੰਦੁਸਤਾਨ ਵਿਚੋਂ ਅੰਗਰੇਜ਼ੀ ਤੇ ਇਕ ਪੁਰਖੀ ਰਾਜ ਦੀ ਸਫਾ ਵਲੇਟ ਕੇ ‘ਇਕ ਮਈ ਪੰਚਾਇਤ’ ਕਾਇਮ ਕਰਨਾ ਹਰ ਇਕ ਮੈਂਬਰ ਦਾ ਪਹਿਲਾ ਫਰਜ਼ ਹੋਵੇਗਾ । (੪) ਬਾਰ ਬਾਰ ਫੇਲ ਹੋਣ ਪਰ ਵੀ ਆਪਣੇ ਆਰ ਤੋਂ ਪਿਛੇ ਨਾ ਹਟਣਾ; ਜਦੋਂ ਤੀਕ ਗਦਰ ਪਾਰਟੀ ਦਾ ਇਕ ਮੈਂਬਰ ਵੀ ਜੀਉਂਦਾ ਰਹੇ, ਆਪਣੇ ਕੰਮ ਨੂੰ ਬਰਾਬਰ ਰੱਖਣਾ ਇਸ ਦੀ "ਅਕਾਲੀ ਤੇ ਪ੍ਰਦੇਸੀ, ਅੰਮ੍ਰਿਤਸਰ, ੧੯ ਅਤੇ ੧੯ ਅਪ੍ਰੈਲ ੬੩ ਦੇ ਪਰਚ । ਡੀਉਟੀ ਹੈ । | ਇਹ ਗੱਲ ਯਾਦ ਰੱਖਣ ਵਾਲੀ ਹੈ, ਕਿ ਸ਼ੀ ਸੋਹਣ ਸਿੰਘ ਨੇ ਜੇਲ ਵਿਚੋਂ ਮੰਨ ੧੯੩੦ ਵਿਚ ਇਹ ਬਿਆਨ ਛਪਵਾਇਆ, ਜਦ ਕਿ ਉਨਾਂ ਨੂੰ ਗਦਰ ਪਾਰਟੀ ਲਹਿਰ ਦੇ ਸਿਲਸਲੇ ਵਿਚ ਸੰਨ ੧੯੧ ਵਿਚ ਕੈਦ ਹੋਣ ਪਿਛੋਂ ਦੇਸ ਵਿਚ ਕਿਸੇ ਪਾਰਸੀ ਜਾਂ ਗਰੁਪ ਨਾਲ ਮੇਲ ਮਿਲਾਪ ਕਰਨ ਦਾ ਅਵਸਰ ਨਹੀਂ ਸੀ ਮਣਿਆ । ਇਹ ਠੀਕ ਹੈ ਕਿ ਉਨ੍ਹਾਂ ਨੇ ਅਪਣੀ ਯਾਦਦਾਸ਼ਤ ਦੇ ਸਹਾਰੇ ਸਭ ਕੁਝ ਲਿਖਿਮਾ, ਅਤੇ ਗਦਰ ਪਾਰਟੀ ਦੀ ਪਹਿਲੀ ਨਿਯਮਕ ਬਣਤਰ ( onstitution) ਦੀ ਕਾਪੀ ਵੀ ਨਹੀਂ ਮਿਲ ਸਕੀ ਜਿਸ ਨਾਲ ਇਸ ਬਿਆਨ ਨੂੰ ਟਕਰਾ ਲਿਆ ਜਾਏ । ਪਰ ਗਦਰ ਪਾਰਟੀ ਲਹਿਰ ਦੇ ਤਿਨ ਵਡੇ ਅੰਗ ਸਾਬਤ ਕਰਨ ਵਾਸਤੇ ਕਾਫੀ ਸ਼ਹਾਦਤ ਮੌਜੂਦ ਹੈ ਕਿ ਗਦਰ ਪਾਰਟੀ ਲਹਿਰ ਗੈਰ-ਫਿਰਕੂ ਅਤੇ ਇਨਕਲਾਬੀ ਕੌਮੀ ਲਹਿਰ ਸੀ । ਜਿਸਦਾ ਮੁੱਖ ਮੰਤਵ ਹਿੰਦ ਵਿਚ ਪੰਚਾਇਤੀ ਰਾਜ ਕਾਇਮ ਕਰਨਾ ਸੀ । | ਪਹਿਲੇ ਸਾਲ ਦੇਸ ਦਾ ਫੈਸਲਾ ਇਨ੍ਹਾਂ ਸ਼ਬਦਾਂ ਨਾਲ ਸ਼ਰ ਹੁੰਦਾ ਹੈ । “ਜਿਥੇ ਵੀ ਕੋਈ ਸਰਕਾਰ ਹੋਵੇ ਓਥੇ ਕੁਝ ਬੇਚੈਨੀ ਹੁੰਦੀ ਹੈ, ਭਾਵੇਂ ਓਹ ਬੇਚੈਨੀ ਦੀ ਵਜਾਹ ਵਾਜਬ ਹੋਵੇ ਜਾਂ ਨਾਵਾਜਬ । ਪਰ ਜਿਸ ਸਾਜ਼ਸ਼ ਬਾਰੇ ਮੁਕੱਦਮਾ ਚਲ ਰਿਹਾ ਹੈ, ਉਸ ਦੇ ਮਨੋ ਵਿਗਿਆਨਕ (Psychologicat) ਕਾਰਨਾਂ ਬਾਰੇ ਵੀਚਾਰ ਕਰਨੀ ਸਾਡੇ ਕੰਮ ਦਾ ਹਿੱਸਾ ਨਹੀਂ। ਅਰਥਾਤ ਜੱਜਾਂ ਨੇ ਗਦਰ ਪਾਰਟੀ ਲਹਿਰ ਉਤਪਨ ਹੋਣ ਦੇ ਕਾਰਨਾਂ ਅਤੇ ਉਸ ਦੇ ਮਕਸਦਾਂ ਅਤੇ ਨਿਸ਼ਾਨਿਆਂ ਬਾਰੇ ਵੀਚਾਰ ਕਰਨੋ ਸੰਕੋਚ ਕੀਤੀ ਹੈ । ਪਹਿਲੇ ਕੇਸ ਦੇ ਇਕ ਜੱਜ, ਟੀ. ਪੀ. ਐਸ, ਨੇ ਸ਼੍ਰੀ ਗੁਰਮੁਖ ਸਿੰਘ ਦਾ ਬਿਆਨ ਪੂਰਾ ਨਾ ਲਿਖਣ ਦੇ ਹੱਕ ਵਿਚ ੧੬-੬-੧੫ ਨੂੰ ਇਸ ਭਾਵ ਦਾ ਨੋਟ ਚਾੜਿਆ ਕਿ ਖਾਸ ਕਨੂੰਨ (ਜਿਸ ਹੇਠਾਂ ਗਦਰ ਪਾਰਟੀ ਲਹਿਰ ਨਾਲ ਸਬੰਧਤ ਮੁਕਦਮੇਂ ਚਲਾਏ ਗਏ) ਦਾ ਇਕ ਮਕਸਦ ਇਹ ਸੀ ਕਿ ਅਖੌਤੀ ਸਾਜਸ਼ੀਆਂ ਨੂੰ ਰਾਜਸੀ ਪ੍ਰਾਪੇਗੰਡਾ ਕਰਨ ਦਾ ਮੌਕਿਆਂ ਨਾ ਦਿਤਾ ਜਾਏ*। ਇਸ ਤਰਾਂ ਗਦਰ ਪਾਰਟੀ ਲਹਿਰ ਨਾਲ ਸੰਬੰਧਤ ਸਾਰੇ ਮੁਕੱਦਮਿਆਂ ਦੇ ਫੈਸਲਿਆਂ ਵਿਚ ਇਸ ਦੇ ਪੰਚਾਇਤੀ ਰਾਜ ਦੇ ਮਕਸਦ ਅਤੇ ਗੈਰ-ਵਿਰਕੂ ਨਜ਼ਰੀਏ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਸ਼ ਕੀਤੀ ਗਈ ਹੈ। ਪਰ ਕਿਉਂਕਿ ਇਹ ਨਜ਼ਰੀਆ ਅਤੇ ਮਕਸਦ ਗਦਰ ਪਾਰਟੀ ਲਹਿਰ ਦੇ ਕੇਂਦੀ ਧੁਰੇ ਸਨ, ਇਸ ਵਾਸਤੇ ਇਨ੍ਹਾਂ ਬਾਰੇ ਕਿਧਰੇ ਕਿਧਰੇ ਜ਼ਿਕਰ ਆਉਣੋਂ ਨਹੀਂ ਰੁਕ ਸਕਿਆ। “ਹਿੰਦੁਸਤਾਨ ਜਾਣ ਦੇ ਮਕਸਦ ਦੀ ਸੁਰਖੀ ਹੇਠ ਪਹਿਲੇ ਸਾਜ਼ਸ਼ ਕੇਸ ਵਿਚ ਲਖਿਆ ਹੈ, “.....ਇਨਕਲਾਬੀਆਂ ਦੇ ਸਵਰਾਜ ਦੀ “ਗਦਰ” ਨੇ ਸਾਫ ਤਸ਼ਰੀਹ ਕੀਤੀ ਹੈ ।.... ਕਾਫਰਾਂ ਨੂੰ ਕੱਢ ਕੇ ਹਿੰਦ ਦੇ ਆਜ਼ਾਦ ਹੁਕਮਰਾਨ ਬਣੋ........... ਪੰਚਾਇਤੀ ਰਾਜ (Republican Govt.) ਰਾਹੀਂ ਖੁਸ਼ੀ ਪ੍ਰਾਪਤ ਹੁੰਦੀ ਹੈ......ਇਸ ਲਹਿਰ ਦਾ ਮਕਸਦ ਇਹ ਹੈ ਕਿ ਹਿੰਦ ਦੇ ਲੋਕ ਗਦਰ ਕਰਨ, ਘੁਣ ਖਾਧੇ ਦਰੱਖਤ ਵਾਂਗੂੰ ਅੰਗਰੇਜ਼ੀ ਸਰਕਾਰ ਨੂੰ ਜੜਾਂ ਤੋਂ ਪੁਟਣ ਅਤੇ ਤਬਾਹ ਕਰਨ ਅਤੇ ਇਕ ਕੌਮੀ ਹਕੂਮਤ ਕਾਇਮ ਕਰਨ.................ਅਤੇ ਸੋਹਨ ਸਿੰਘ* ਨੇ ਮਿੰਟਗੁਮਰੀ ਵਿਚ ਜੇਲਰ ਨੂੰ ਦੱਸਿਆ ‘ਸਾਨੂੰ ਹਮੇਸ਼ਾਂ ਪੰਚਾਇਤੀ ਰਾਜ ਦੀ ਖਾਹਸ਼ ਕਰਨੀ ਚਾਹੀਦੀ ਹੈ.............ਪਾਰਟੀ ਦਾ ਬੁਨਿਆਦੀ ਅਸਲ ਕਿਸੇ ਵੀ ਸਾਧਨਾਂ

  • First Case, Evidence of Gurmuk! Singh Slo Hoshnak Singh.

੪੭ Digitized by Panjab Digital Library, ww. panlabdigiti.org