ਪੰਨਾ:ਗ਼ਦਰ ਪਾਰਟੀ ਲਹਿਰ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਈ ਜਿਸ ਨੂੰ ਰਾਮ ਚੰਦ ਅਤੇ ਹਰਦਿਆਲ ਨੇ ਸੰਬੋਧਨ ਕੀਤਾ। ਰਾਮ ਚੰਦ ਦੇ ਭਾਸ਼ਨ ਦਾ ਸਾਰ ਤੱਤ ਇਹ ਸੀ ਕਿ ਅੰਗਰੇਜ਼ੀ ਸਰਕਾਰ ਨੂੰ ਹਿੰਦ ਵਿਚੋਂ ਬਾਹਰ ਕਢਿਆ ਜਾਏ ਅਤੇ ਹਰਦਿਆਲ ਨੇ ਵੀ ਇਸੇ ਭਾਵ ਦਾ ਭਾਸ਼ਨ ਦਿਤਾ । | ਉਸ ਨੇ ਸੇਂਟਜੌਨ, ਵਡ ਲੈਂਡ, ਬਰਾਈਡਲ ਵੇਲ ਅਤੇ ਪੋਰਟ ਲੈਂਡ ਵਿਚ ਅਕੱਠੇ ਹੋਏ ਚੰਦੇ, ਪਰਮਾਨੰਦ (੫੬) ਨੂੰ ਹਿੰਦ ਵਿਚ ਕੰਮ ਸ਼ੁਰੂ ਕਰਨ ਲਈ ਭੇਜੇ ਜਾਣ ਅਤੇ ਸੈਕਰੇਮੈਂਟੋ ਵਿਚ ਇਕ ਹੋਣ ਵਾਲੀ ਮੀਟਿੰਗ ਦਾ ਜ਼ਿਕਰ ਕੀਤਾ । ਬਹੁਤ ਸਾਰਾ ਚੰਦਾ ਅਕੱਠਾ ਕੀਤਾ ਗਿਆ ਅਤੇ ਹੋਰ ਫੰਡ ਅਕੱਠੇ ਕਰਨ ਵਾਸਤੇ ਇਕ ਕਮੇਟੀ ਨੀਯਤ ਕੀਤੀ ਗਈ । ਇਸ ਕਮੇਟੀ ਦਾ ਸੋਹਨ ਸਿੰਘ (੭੪) ਪ੍ਰਧਾਨ ਸੀ, ਕਰੀਮ ਬਖਸ਼ ਮੀਤ ਪ੍ਰਧਾਨ, ਹਰਦਿਆਲ ਸਕੱੜ, ਮੁਨਸ਼ੀ ਰਾਮ ਅਤੇ ਕਾਂਸ਼ੀ ਰਾਮ ਮੀਤ ਸਕੱਤੂ, ਕੇਸਰ ਸਿੰਘ (੪੩), ਬਲਵੰਤ ਸਿੰਘ (੬) ਅਤੇ ਨਵਾਬ ਖਾਨ ਮੈਂਬਰ ਸਨ। ਸੈਨਫ਼ਾਂਸਿਸਕੋ ‘ਗਦਰ ਕਢਣ ਦਾ ਪੁਖਤਾ ਫੈਸਲਾ ਕੀਤਾ ਗਿਆ । ਇਨਕਲਾਬੀਆਂ ਦੀ ਸੁਸਾਇਟੀ ਦਾ ਨਾਮ “ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ ਅਤੇ ਪ੍ਰੈਸ ਦਾ ਨਾਮ “ਯੂਰੀਤਰ ਆਸ਼ਰਮ’ ਰਖਿਆ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਹਿੰਦ ਵਿਚ ਅਤੇ ਹੋਰ ਬਾਈਂ “ਗਦਰ' ਮੁਫਤ ਵੰਡਿਆ ਜਾਏ, ਅਤੇ ਓਸੇ ਸ਼ਾਮ ਭੋਜਨ ਪਾਰਟੀ, ਜਿਸ ਵਿਚ ਲਾਲਾ ਲਾਜਪਤ ਰਾਏ ਅਤੇ ਹੋਰਨਾਂ ਦੀ ਰਚਿਤ ਰਾਜ ਧੋਹੀ ਲਿਖਤ ਵੰਡੀ ਗਈ, ਕਰਕੇ ਮੀਟਿੰਗ ਦੀ ਖੁਸ਼ੀ ਮਨਾਈ ਗਈ। ਭੋਜਨ ਪਾਰਟੀ ਤੋਂ ਪਿਛੋਂ ਹਰਦਿਆਲ ਨੇ ਕਈ ਹਿੰਦੀਆਂ, ਜਿਨ੍ਹਾਂ ਵਿਚ ਕੇਸਰ ਸਿੰਘ (੪੩) ਅਤੇ ਰੁਲੀਆ ਸਿੰਘ (੬੮) ਸਨ, ਨਾਲ ਮੁਲਾਕਾਤ ਅਤੇ ਗਲ ਬਾਤ ਕੀਤੀ, ੧੯੦੭ ਦੇ ਰਾਜਧ੍ਰੋਹੀ ਅਜੀਤ ਸਿੰਘ ਨੂੰ ਅਮਰੀਕਾ ਲਿਆਉਣ ਵਾਸਤੇ ਚੰਦਾ ਅਕੱਠਾ ਕੀਤਾ ਗਿਆ, ਅਤੇ ਹਰਦਿਆਲ ਨੇ ਅਗਲੇ ਦਿਨ ਫਿਰ ਇਸ ਭਾਵ ਦਾ ਲੈਕਚਰ ਕੀਤਾ ਕਿ ਹਿੰਦੀ ਹੁਣ ਅੰਗਰੇਜ਼ੀ ਬਰਕਾਰ ਨੂੰ ਹਿੰਦ ਵਿਚੋਂ ਕੱਢਣ ਦੀਆਂ ਤਿਆਰੀਆਂ ਕਰ ਰਹੇ ਹਨ। ਅਸਟੋਰੀਆ ਤੋਂ ਲਾਲਾ ਹਰਦਿਆਲ ਵੀਨਾ (ਔਰੇਗਨ), ਵੀਨਾ ਤੋਂ ਸੇਂਟ ਜੌਨ ਅਤੇ ਸੇਂਟ ਜੌਨ ਤੋਂ ਵਾਪਸ ਸੈਨਫ਼ਾਂਸਿਸਕੋ ਚਲੇ ਗਏ। ਸੀ ਸੋਹਣ ਸਿੰਘ ਭਕਨਾ (ਪ੍ਰਧਾਨ, ਗਦਰ ਪਾਰਟੀ) ਨੇ ਵੀ “ਹਿੰਦੁਸਤਾਨੀ ਐਸੋਸੀਏਸ਼ਨ ਅਤੇ ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ' (ਜਿਸ ਨੂੰ ਮੁਖਤਸਰ ਤੌਰ ਉਤੇ ਕਹਿਣ ਵਾਸਤੇ ਉਨਾਂ ਕੇਵਲ ਹਿੰਦੀ ਐਸੋਸੀਏਸ਼ਨ ਦਾ ਨਾਮ ਦਿੱਤਾ ਹੈ) ਦੀ ਅਸਟੋਰੀਆ ਵਿਚ ਕਾਇਮੀ ਨੂੰ ਮੁਖ ਰੂਪ ਵਿਚ ਇਸੇ ਤਰ੍ਹਾਂ ਬਿਆਨ ਕੀਤਾ ਹੈ । ਸ੍ਰੀ ਸੋਹਣ ਸਿੰਘ ਭਕਨਾ) ਲਿਖਦੇ ਹਨ ਕਿ 'ਹਿੰਦੀ ਐਸੋਸੀਏਸ਼ਨ ਮਗਰੋਂ “ਗਦਰ ਪਾਰਟੀ ਨਾਮ ਨਾਲ ਮਸ਼ਹੂਰ ਹੋ ਗਈ । ਪੰਡਤ ਜਗਤ ਰਾਮ ਵੀ ਪਹਿਲੇ ਸਾਜ਼ਸ਼ ਕੇਸ ਵਿਚ ਆਪਣੇ ੨੨ ਜੂਨ ੧੯੧੫ ਵਾਲੇ

  • First Case, The beginning of the conspiracy and war, p. 3.

+Ibid, ਤਫਸੀਲ ਬਾਰੇ ਫਰਕ ਹਨ, ਜਿਨਾਂ ਦੀ ਸਮੁਚੀ ਲਹਿਰ ਦੇ ਇਤਹਾਸ ਦੇ ਨਜ਼ਰੀਏ ਤੋਂ ਬਹੁਤੀ ਅਹਿਮੀਅਤ ਨਾ ਹੋਣ ਕਰਕੇ ਨਿਰਣਾ ਕਰਨ ਦੀ ਲੋੜ ਨਹੀਂ। §*ਅਕਾਲੀ ਤੇ ਦੇਸੀਂ, ਅੰਮ੍ਰਿਤਸਰ, ੧੩, ੧੬, ੧੭ ਅਤੇ ੧੮ ਅਪੈਲ ੧੯੩੦ ਦੇ ਪਰਚੇ ।

  • ਅਕਾਲੀ ਤੇ ਦੇਸੀ’, ਅੰਮ੍ਰਿਤਸਰ, ੧੮ ਅਪ੍ਰੈਲ ੧੯੩੦ ਦਾ ਪਰਚਾ ।

ਕੇਵਲ ਇਨਾਂ ਨੇ ਆਪਣੇ ਬਿਆਨ ਵਿਚ “ਗਦਰ ਪਾਰਟੀ ਦੀ ਕਾਇਮੀ ਬਾਰੇ ਵਖਰਾ ਨਜ਼ਰੀਆ ਪੇਸ਼ ਕੀਤਾ ਹੈ, ਪਰ ਇਸ ਦੇ ਹੱਕ ਵਿਚ ਬਿਆਨ ਵਿਚ ਮੰਨਦੇ ਹਨ, ਕਿਉਂਕਿ ਅਖਬਾਰ ਦਾ ਨਾ “ਗਦਰ” ਸੀ, ਇਸ ਵਾਸਤੇ ਓਥੋਂ ਦੇ ਲੋਕਾਂ ਨੇ ਗਦਰ ਪਾਰਟੀ ਦਾ ਨਾਮ ਦੇ ਦਿੱਤਾ, ਜਿਹੜਾ ਅਸਾਂ ਵੀ ਪਿਛੋਂ ਸਹੁਲਤ ਖਾਤਰ ਧਾਰਨ ਕਰ ਲਿਆ। ਪਹਿਲੇ ਸਾਜ਼ਸ਼ ਕੇਸ ਦੇ ਫੈਸਲੇ ਤੋਂ ਇਹ ਸਪੱਸ਼ਟ ਹੈ ਕਿ ਗਦਰ ਅਖਬਾਰ ਅਤੇ ਗਦਰ ਲਹਿਰ ਦੀਆਂ ਹੋਰ ਕਾਰਵਾਈਆਂ “ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ” ਚਲਾਉਂਦੀ ਸੀ । ਗਦਰ ਅਖਬਾਰ ਸੰਬੰਧੀ ਜ਼ਿਕਰ ਕਰਨ ਪਿਛੋਂ “ਹਿੰਦੀ ਐਸੋਸੀਏਸ਼ਨ ਦਾ ਕੰਮ ਦੀ ਸੁਰਖੀ ਹੇਠ ਪਹਿਲੇ ਕੇਸ ਦੇ ਫੈਸਲੇ ਵਿਚ ਦਰਜ ਹੈ ਕਿ, “ਨਾ ਸਿਰਫ ਅਖਬਾਰ ਵੰਡਿਆ ਜਾਂਦਾ ਸੀ, ਹਿੰਦੀ ਐਸੋਸੀਏਸ਼ਨ ਨੇ ਹੋਰ ਵੀ ਵੱਖ ਵੱਖ ਤਰੀਕਿਆਂ ਨਾਲ ਕੰਮ ਕੀਤਾ । ਖੁਦ “ਗਦਰ” ਸਾਨੂੰ ਦਸਦਾ ਹੈ ਕਿ ਲੜਾਈ ਦੀ ਕਾਮਯਾਬੀ ਵਾਸਤੇ ਇਹ ਜ਼ਰੂਰੀ ਹੈ ਕਿ ਅਖਬਾਰ ਸ਼ੁਰੂ ਕੀਤੇ ਜਾਣ, ਕਤਾਬਾਂ ਛਾਪੀਆਂ ਜਾਣ, ਇਹ ਹਿੰਦ ਵਿਚ ਭੇਜੀਆਂ ਜਾਣ, ਫੌਜੀ ਕਵਾਇਦ ਸਿਖੀ ਜਾਏ ਅਤੇ ਬਦੇਸ਼ੀ ਕੌਮਾਂ ਨੂੰ ਮਦਦ ਵਾਸਤੇ ਅਪੀਲ ਕੀਤੀ ਜਾਏ, ਅਤੇ ਇਸ ਮਕਸਦ ਵਾਸਤੇ ‘ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ ਕਾਇਮ ਕੀਤੀ ਗਈ ਹੈ ਜਿਸ ਦੀਆਂ ਪੋਰਟਲੈਂਡ,, ਅਸਟੋਰੀਆ, ਸੇਂਟ ਜੌਨ, ਸੇਕਰੇਮੈਂਟੋ, ਸਟੌਕਟਨ, ਬਾਰਈਡਲ ਵੇਲ ਅਤੇ ਹੋਰ ਥਾਈਂ ਸ਼ਾਖਾਂ ਹਨ* ਅਰਥਾਤ ਗਦਰ' ਅਖਬਾਰ ਖੁਦ ਮੰਨਦਾ ਹੈ ਕਿ ਲਹਿਰ ਦੀ ਵਾਗ ਡੋਰ “ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ ਦੇ ਹੱਥ ਸੀ । ਸੈਨਫਾਂਸਿਸਕੋ ਮੁਕੱਦਮੇ ਵਿਚ ਲਿਖਿਆ ਹੈ, “ਜਦੋਂ ਹਰਦਿਆਲ ਅਮਰੀਕਾ ਤੋਂ ਭੱਜ ਗਿਆ, ਭਗਵਾਨ ਸਿੰਘ ਅਤੇ ਮੌਲਵੀ ਮੁਹੰਮਦ ਅਬਦੁਲਾ, ਜੋ ਉਸ ਸਮੇਂ ਅਕੱਠੇ ਜਾਪਾਨ ਵਿਚ ਰਹਿੰਦੇ ਸਨ, ਸੈਨਫ਼ਾਂਸਿਸਕੋ ਆਏ ਅਤੇ ਉਨ੍ਹਾਂ ਰਾਮ ਚੰਦਰ ਨਾਲ ਮਿਲ ਕੇ ਗਦਰ ਪਾਰਟੀ ਦਾ ਚਾਰਜ ਲੈ ਲਿਆ; ‘ਪੈਸੇਫਿਕ ਕੋਸਟ ਹਿੰਦਸਤਾਨ ਐਸੋਸੀਏਸ਼ਨ ਦਾ ਭਗਵਾਨ ਸਿੰਘ ਪ੍ਰਧਾਨ ਅਤੇ ਬਰਕਲਾ ਮੀਤ ਪ੍ਰਧਾਨ ਬਣ ਗਏti” ਅਰਥਾਤ “ਗਦਰ ਪਾਰਟੀ’ ਅਤੇ ‘ਪੈਸੇਫਿਕ ਕੋਸਟ ਹਿੰਦਸਤਾਨ ਐਸੋਸੀਏਸ਼ਨ (ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ' ਦਾ ਅਗੋਂ ਪਿਛੋਂ ਕਰਕੇ ਨਾਮ ਵਰਤਿਆ ਗਿਆ ਹੈ ਇਕ ਜਥੇਬੰਦੀ ਦਾ ਨਾਮ ਸੀ । ਇਸੇ ਮੁਕੱਦਮੇਂ ਵਿਚ ਜ਼ਿਕਰ ਆਉਂਦਾ ਹੈ (ਪੰਨਾ ੧੯੭) ਕਿ ਮਿਸ਼ਨ ਬੈਂਕ ਵਿਚ ‘ਪੈਸੇਫਿਕ ਕੋਸਟ ਹਿੰਦੁਸਤਾਨੀ ਐਸੋਸੀਏਸ਼ਨ ਦੇ ਨਾਮ ਮਾਇਆ ਮਾਂ ਸੀ । | ਇਸ ਵਾਸਤੇ ‘ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ ਅਥਵਾ “ਗਦਰ ਪਾਰਟੀ ਦੀ ਨਿਯਮਕ ਕਾਇਮੀ ਬਾਰੇ ਜ਼ਰਾ ਮਾਸਾ ਵੀ ਸ਼ੱਕ ਨਹੀਂ। ਪਰ ਇਸ ਨਾਲ ਗਦਰ ਪਾਰਟੀ ਲਹਿਰ ਦੀ ਉਤਪਤੀ ਨਾਲ ਸੰਬੰਧਤ ਕਈ ਕਿਆਸ ਅਤੇ ਭੁਲੇਖੇ ਇਕ ਵੀ ਹੋਰ ਗਵਾਹੀ ਨਾ ਹੋਣ ਕਰਕੇ ਪਹਿਲੇ ਸਾਜ਼ਸ਼ ਕੇਸ ਦੇ ਫੈਸਲੇ ਵਿਚ ਇਸ ਦਾ ਜ਼ਿਕਰ ਤਕ ਨਹੀਂ ਕੀਤਾ ਗਿਆ। ਇਹ ਠੀਕ ਹੈ ਕਿ ਜੱਜ ਅੰਗਰੇਜ਼ੀ ਸਾਮਰਾਜ ਦੇ ਪੁਰਜ਼ੇ ਸਨ, ਇਸ ਕਰਕੇ ਜਿਥੇ ਸਾਮਰਾਜੀ ਹਿੱਤਾਂ ਦਾ ਸੰਬੰਧ ਹੁੰਦਾ, ਉਹ ਵੀ ਸਚਾਈ ਦੀ ਕਸਵੱਟੀ ਉਤੇ ਪੂਰਾ ਨਹੀਂ ਸਨ ਉਤਰਦੇ । ਪਰ ਜਿਥੋਂ ਤਕ “ਗਦਰ ਪਾਰਟੀ ਦੀ ਕਾਇਮੀ ਦਾ ਸਵਾਲ ਹੈ, ਜੱਜਾਂ ਨੂੰ ਪਖਪਾਤ ਵਿਚ ਪੈਣ ਦੀ ਲੋੜ ਨਹੀਂ ਸੀ । ਨਾ ਹੀ ਪੰਡਤ ਜਗਤ ਰਾਮ ਦੇ ਨਜ਼ਰੀਏ ਦੇ ਹੱਕ ਵਿਚ ਕੋਈ ਹੋਰ ਨਿਰਪੱਖ ਇਤਹਾਸਕ ਸਬੂਤ ਹੈ, ਜਿਸ ਕਰਕੇ ਇਸ ਨੂੰ ਵਜ਼ਨ ਦਿਤਾ ਜਾ ਸਕੇ । ਜਾਪਦਾ ਹੈ ਕਿ ਉਨਾਂ ਨੇ ਯੁਗੰਤਰ ਆਸ਼ਰਮ ਦੀ ਕੌਂਸਲ ਨੂੰ ਹੀ “ਗਦਰ ਪਾਰਟੀ ਸਮਝ ਲੈਣ ਦਾ ਭੁਲੇਖਾ ਖਾਧਾ ਹੈ। •First Case, The beginning of the conspiracy and war, p. 5. San Francisco Trial, Charge to the Jury by the Judge, p. 702. Digiti by Digital Library . org