ਪੰਨਾ:ਗ਼ਦਰ ਪਾਰਟੀ ਲਹਿਰ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਖੌਤੀ ਰਾਜਸੀ ਮੁਆਮਲੇ ਬੜੀ ਦਿਲਚਸਪੀ ਨਾਲ ਵੀਚਾਰੋ ਜਾਂਦੇ ਸਨ। ਕਰੀਬਨ ਏਸੇ ਹੀ ਵਕਤ ਇਕ ਹਰਦਿਆਲ ਸੈਨਫਾਂਸਿਸਕੋ । ਪੂਜਾ .....ਜਾਪਦਾ ਹੈ ਕਿ ਇਹ ਸ਼ਖਸ ੧੯੧੨ ਦੇ ਅਖੀਰ ਜਾਂ ੧੯੧੩ ਦੇ ਸ਼ੁਰੂ ਵਿਚ ਪਹਿਲਾਂ ਪਹਿਲ ਸੈਨਵਾਂਸਿਸਕੋ ਗੱਟ ਹੋਇਆ ਅਤੇ ਇਸ ਸ਼ਹਿਰ ਵਿਚ ਨਾਸਤਕਤਾ ਬਾਰੇ ਲੈਕਚਰ ਦਿਤਾ। ਉਸ ਦੇ ਲੈਕਚਰ ਵਿਚ ਪਰਮਾਨੰਦ ਅਤੇ ਇਕ ਠਾਕਰ ਦਾਸ ਹਾਜ਼ਰ ਸਨ, ਅਤੇ ਉਸ ਨੇ ਨਵਾਬ ਖਾਨ ਨੂੰ (ਪੰਨਾ ੧੨੨) ਸਮਝਾਇਆ ਕਿ ਉਸ ਦੀ ਮਨਸ਼ਾ ਨਾਸਤਕਤਾ ਦਾ ਪ੍ਰਚਾਰ ਕਰਕੇ ਕਿਸੇ ਧੁੰਧਲੇ ਤਰੀਕੇ ਨਾਲ ਈਸਾਈਆਂ ਵਿਚ ਪਾੜ ਪਾਉਣ ਦੀ ਸੀ । | ਉਸ ਦੇ ਸਾਨਫ਼ਾਂਸਿਸਕੋ ਆਉਣ ਦਾ ਨਤੀਜਾ ਇਹ ਹੋਇਆ ਕਿ ਉਸ ਦੇ ਸੂਤਾਗਨਾਂ ਵਿਚ ਰਾਜਸੀ ਵੀਚਾਰ ਭਰੇ ਗਏ...... | ਰਾਜ ਧੋਹ ਦੀ ਅੱਗ ਹੌਲੀ ਹੌਲੀ ਕੈਲੇਫੋਰਨੀਆ ਅਤੇ ਔਰੇਗਨ, ਜਿਨ੍ਹਾਂ ਰਿਆਸਤਾਂ ਵਿਚ ਕੁਝ ਹਿੰਦੀ ਆਬਾਦਕਾਰ ਸਨ, ਵਿਚ ਖਿਲਰਨ ਲਗ ਪਈ । | ਪਹਿਲਾ ਫਲ ਇਹ ਨਿਕਲਿਆ ਕਿ ਅਸਟੋਰੀਆ (ਔਰੇਗਨ) ਵਿਚ ਸੰਨ ੧੯੧੨ ਦੇ ਅਖੀਰ ਜਾਂ ੧੯੧੩ ਦੇ ਸ਼ੁਰੂ ਵਿਚ ਹਿੰਦੁਸਤਾਨੀ ਐਸੋਸੀਏਸ਼ਨ ਕਾਇਮ ਕੀਤੀ ਗਈ । ਇਕ ਮੀਟਿੰਗ, (ਜਿਸ ਵਿਚ ਇਕ ਮੁਨਸ਼ੀ ਰਾਮ, ਇਕ ਕਰੀਮ ਬਖਸ਼ ਨਵਾਬ ਖਾਨ, ਕੇਸਰ ਸਿੰਘ (੪੩)*, ਬਲਵੰਤ ਸਿੰਘ (੬) ਅਤੇ ਕਰਤਾਰ ਸਿੰਘ (੩੯) ਨੇ ਭਾਸ਼ਨ ਦਿਤੇ) ਵਿਚ ਕੇਸਰ ਸਿੰਘ ਪ੍ਰਧਾਨ ਅਤੇ ਬਲਵੰਤ ਸਿੰਘ ਸਕੱੜ ਚੁਣੇ ਗਏ, ਅਤੇ ਸਾਹਮਣੇ ਰਖੇ ਹੋਏ ਮਕਸਦ ਇਹ ਸਨ: (ਉ) ਹਿੰਦੁਸਤਾਨ ਤੋਂ ਦੇਸੀ ਜ਼ਬਾਨਾਂ ਵਿਚ ਨਿਕਲਦੇ ਅਖਬਾਰ ਮੰਗਵਾਉਣੇ; (ਅ) ਹਿੰਦੁਸਤਾਨ ਤੋਂ ਅਮਰੀਕਾ ਵਿਦਯਾ ਲਈ ਨੌਜਵਾਨ ਮੰਗਾਉਣੇ ਇਸ ਮਕਸਦ ਲਈ ਕਿ ਉਹ ਹਿੰਦ ਵਿਚ ‘ਕੌਮੀ ਸੇਵਾ ਲਈ ਆਪਣਾ ਜੀਵਨ ਅਰਪਨ (ੲ) ਰਾਜਸੀ ਵੀਚਾਰ ਕਰਨ ਲਈ ਹਫ਼ਤੇਵਾਰ ਮੀਟਿੰਗਾਂ ਕਰਨੀਆਂ । | ਨਵਾਬ ਖਾਨ ਦੇ ਲਫਜਾਂ ਵਿਚ ਇਸ ਦਾ ਨਤੀਜਾ ਇਹ ਹੋਇਆ ਕਿ, “ਮੈਂਬਰ ਆਪਣੇ ਮੁਲਕ ਵਾਸਤੇ ਮਹਿਸੂਸ ਕਰਨ ਲਗ ਪਏ। | ਨਵਾਬ ਖਾਨ (ਪੰਨਾ ੧੪੨) ਸਾਨੂੰ ਇਹ ਵੀ ਦਸਦਾ ਹੈ ਕਿ ‘ਹਿੰਦੁਸਤਾਨੀ ਐਸੋਸੀਏਸ਼ਨ' ਦਾ ਤਕਰੀਬਨ ਓਹੋ ਮਕਸਦ ਸੀ ਜੋ ਪਿਛੋਂ ਬਣੀ ‘ਹਿੰਦੀ ਐਸੋਸੀਏਸ਼ਨ’ ਦਾ ਸੀ, ਜਿਸ ਸੰਬੰਧੀ ਅਸੀਂ ਹੁਣੇ ਵੀਚਾਰ ਕਰਾਂਗੇ । ਉਹ ਕਹਿੰਦਾ ਹੈ (ਪੰਨਾ ੧੪੭) ਕਿ ਇਸ ਦੇ ਨਿਸ਼ਾਨੇ ਹਰ ਮਜ਼ਹਬ ਦੇ ਹਿੰਦੀਆਂ ਦੀ ਏਕਤਾ, ਵਿਦਿਯਾ ਅਤੇ ਅੰਗਰੇਜ਼ੀ ਸਰਕਾਰ ਦੀ ਵਿਰੋਧਤਾ ਸਨ। ਸਿਰਫ ਅਸਟੋਰਈਆ ਹੀ ਇਸ ਕਿਸਮ ਦੀ ਸੁਸਾਇਟੀ ਨਹੀਂ ਸੀ ਬਣੀ, ਕਿਉਂਕਿ ਅਮਰ ਸਿੰਘ ਦਸਦਾ ਹੈ (ਪੰਨਾ ੬੧) ਕਿ ਪੋਰਟਲੈਂਡ (ਔਰੇਗਨ) ਇਕ ਇੰਡੀਅਨ ਐਸੋਸੀਏਸ਼ਨ ਸੀ ਜਿਸ ਨੂੰ ਇਕ ਕੁਮਾਰ ਨੇ ਕਾਇਮ ਕੀਤਾ, ਪਰ ਜੋ ਜਲਦੀ ਟੁੱਟ ਗਈ। ਇਸ ਵਾਸਤੇ ਇਹ ਸਪਸ਼ੱਟ ਹੈ ਕਿ ਸੰਨ ੧੯੧੩ ਦੇ ਸ਼ੁਰੂ ਵਿਚ ਪਛਮੀ ਕੰਢੇ ਦੀਆਂ ਰਿਆਸਤਾਂ ਵਿਚ ਭੜਕੀਲਾ ਅਨਸਰ ਮੌਜੂਦ ਸੀ । ਇਹ ਅਨਸਰ ਸੀ ਜਿਸ ਨੂੰ ਹਰਦਿਆਲ ਨੇ ਮਈ ੧੯੧੩ ਵਿਚ ਭਖਾ ਕੇ ਭਾਂਬੜ ਬਾਲਣਾ ਸ਼ੁਰੂ ਕੀਤਾ*....... ਹਰਦਿਆਲ ਬਾਰੇ ਸੋਤ ਹੋਣ ਉਤੇ ਸ੍ਰੀ ਕਾਂਸ਼ੀ ਰਾਮ, ਸ੍ਰੀ ਰਾਮ ਰਖਾ, ਸ੍ਰੀ ਠਾਕੁਰ ਦਾਸ, ਸ੍ਰੀ ਅਮਰ ਸਿੰਘ ਅਤੇ ਹੋਰਨਾਂ ਨੇ ਉਨ੍ਹਾਂ ਨੂੰ ਮਈ ੧੯੧੩ ਵਿਚ ਸੇਂਟ ਜੌਨ ਸਦਿਆ । “ਔਰੇਗਨ ਸਟੇਟ ਵਿਚ ਹਰਦਿਆਲ ਦੀ ਯਾਤਰਾ ਦਾ ਇਹ ਮੁਢ ਸੀ । ਅਮਰ ਸਿੰਘ (ਪੰਨਾ ੬੧) ਮੁਤਾਬਕ ਉਹ ਪਰਮਾਨੰਦ (੫੬) ਸਮੇਤ ਉਥੇ ਆਇਆ : ਪਰਮਾਨੰਦ ਓਥੇ ਹਰਦਿਆਲ ਤੋਂ ਵਿਦਾ ਹੋ ਗਿਆ ਅਤੇ ਹਰਦਿਆਲ ਇਕ ਹਫਤਾ ਸੈੱਟ ਜੌਨ ਰਿਹਾ, ਜਿਥੇ ਉਸ ਨੇ ਲੈਕਚਰ ਕੀਤੇ ਅਤੇ ਗਦਰ ਨਾਮੀਂ ਇਨਕਲਾਬੀ ਅਖਬਾਰ ਕਢਣ ਦੀ ਤਜਵੀਜ਼ ਕੀਤੀ* । ਏਥੋਂ ਲਾ: ਹਰਦਿਆਲ ਬਰਾਈਡਲ ਵੇਲ (ਔਰੇਗਨ) ਗਏ । ਇਕ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਤਜਵੀਜ਼ਸ਼ੁਦਾ ਅਖਬਾਰ ਵਾਸਤੇ ਸਤ ਸੌ ਤੋਂ ਅਠ ਸੌ ਤਕ ਡਾਲਰ ਉਗਰਾਹੇ। ਅਗਲੇ ਦਿਨ ਵਾਪਸ ਸੇਂਟ ਜੌਨ ਆ ਗਏ ਅਤੇ ਲਿੰਟਨ, ਪੋਰਟਲੈਂਡ ਅਤੇ ਲਾਗੇ ਦੇ ਸ਼ਹਿਰਾਂ ਵਿੱਚੋਂ ਹਿੰਦੀ ਇਕ ਮੀਟਿੰਗ ਵਿਚ ਸ਼ਾਮਲ ਹੋਣ ਵਾਸਤੇ ਸੱਦੇ ਗਏ । ਇਸ ਮੀਟਿੰਗ ਵਿਚ ਸ੍ਰੀ ਸੋਹਣ ਸਿੰਘ (੭੪), ਸ੍ਰੀ ਉਧਮ ਸਿੰਘ (੭੭), ਸ੍ਰੀ ਰਾਮ ਰਖਾ (੬੫), ਸ੍ਰੀ ਕਾਂਸ਼ੀ ਰਾਮ, ਸ਼ੀ ਠਾਕਰ ਦਾਸ, ਸ੍ਰੀ ਅਮਰ ਸਿੰਘ ਅਤੇ ਕਈ ਹੋਰ ਸ਼ਾਮਲ ਸਨ । ਚੰਦਾ ਅਕੱਠਾ ਕੀਤਾ ਗਿਆ, ਸੈਨਵਾਂਸਿਸਕੋ ਅਖਬਾਰ ਛਾਪਣ ਦਾ ਫੈਸਲਾ ਕੀਤਾ ਗਿਆ, ਅਤੇ ਸੇਂਟ ਜੌਨ, ਲਿੰਟਨ ਅਤੇ ਬਰਾਈਡਲ ਵੇਲ ਵਿਚ ਚੰਦਾ ਅਕੱਠਾ ਕਰਨ ਵਾਸਤੇ ਕਮੇਟੀਆਂ ਬਣਾਈਆਂ ਗਈਆਂ । ਹਿੰਦੁਸਤਾਨੀ ਐਸੋਸੀਏਸ਼ਨ ਨੇ ਲਾ: ਹਰਦਿਆਲ ਨੂੰ ਅਸਟੋਰੀਆ ਲਿਆਉਣ ਵਾਸਤੇ ਸ਼੍ਰੀ ਕਰੀਮ ਬਖਸ਼ੇ ਅਤੇ ਕੇਸਰ ਸਿੰਘ (੪੩) ਨੂੰ ਪ੍ਰਤਿਨਿਧ ਬਣਾਕੇ ਭੇਜਿਆ। ਜਿਨ੍ਹਾਂ ਦਾ ਉਪਰ ਜ਼ਿਕਰ ਆਇਆ ਹੈ, ਸੀ ਸੋਹਣ ਸਿੰਘ (੭੪) ਅਤੇ ਸ੍ਰੀ ਕੇਸਰ ਸਿੰਘ (੪੩) ਲਾ ਹਰਦਿਆਲ ਨਾਲ ਅਸਟੋਰੀਆ ਆਏ। ਅਸਟੋਰੀਆ ਵਿਚ “ਇਕ ਅਹਿਮ ਮੀਟਿੰਗ ਕੀਤੀ

  • First Case, The beginning of the conspiracy and war, pp. 1-2.

'First Cuse, The beginning of the Conspiracy and War, pp. 1-2. +Ibid, pp. 3. ਟਿੰਗ ਵਿਚ ਵੀ ਵਿਘ, ਹਰ ਅਖਬਾਰ ਈਡਲ ਪਾue ਮੁਕਦਮ* ਵਚ ਨਵਾਬ ਖਾਨ ਦਾ ਬਿਆਨ ਹੈ ਕਿ ਲਾ ਹਰਦਿਆਲ ਦਾ ਮਾਨਸਿਸਕੋ ਲੈਕਚਰ ਸੁਣ ਕੇ ਉਹ ਪ੍ਰੇਰਤ ਹੋ ਗਿਆ, ਅਤੇ ਅਗੋਂ ਉਸ ਨੇ ਸ੍ਰੀ ਕੇਸਰ ਸਿੰਘ ‘ਠਠ ਗੜ ਅਤੇ ਕਰਤਾਰ ਸਿੰਘ “ਸਰਾਡਾਂ ਆਦਿ ਨੂੰ ਖੋਲ੍ਹਿਆ, ਜਿਸ ਦਾ ਫਲ ਹਿੰਦੁਸਤਾਨੀ ਐਸੋਸੀਏਸ਼ਨ ਬਣੀ । ਸ਼੍ਰੀ ਕੇਸਰ ਸਿੰਘ ਠਠ ਗੜ੍ਹ', ਪ੍ਰਧਾਨ ਹਿੰਦੁਸਤਾਨੀ ਐਸੋਸੀਏਸ਼ਨ, ਦਾ ਦਾਅਵਾ ਹੈ ਕਿ “ਹਿੰਦੁਸਤਾਨੀ ਐਸੋਸੀਏਸ਼ਨ’ ਆਪਣੇ ਆਪ ਸੰਨ੧੯੧੩ ਤੋਂ ਪਹਿਲੋਂ ਬਣੀ ਅਤੇ ਇਸ ਦੇ ਬਣਨ ਵਿਚ ਨਵਾਬ ਖਾਨ ਦਾ ਕੋਈ ਹੱਥ ਨਹੀਂ ਸੀ। ਇਤਨੀ ਗੱਲ ਮੁਕਦਮੇਂ ਦੇ ਫੇਸਲ ਵਿਚ ਵੀ ਮੰਨੀ ਗਈ ਹੈ ਕਿ ਇਹ ਗਲ ਸ਼ੱਕੀ ਹੈ ਕਿ ਨਵਾਬ ਖਾਨ ਨੇ ਸ੍ਰੀ ਕਰਤਾਰ ਸਿੰਘ ‘ਸਰਾਭਾ ਨੂੰ ਪ੍ਰੇਰਿਆ ਅਤੇ ਨਵਾਬ ਖਾਨ ਅਭਿਮਾਨੀ ਹੋਣ ਕਰਕੇ ਇਹ ਦਾਅਵਾ ਕਰਦਾ ਹੈ। (First Case, Individual Case of Kartar Singh, v. Saraba, p. 3) ਇਹ ਪਹਿਲੇ ਸਾਜ਼ਸ਼ ਕੇਸ ਵਿਚ ਦੋਸ਼ੀਆਂ ਦੇ ਨੰਬਰ ਹਨ ਜੋ ਉਨ੍ਹਾਂ ਦਾ ਮ ਬਾਰ ਬਾਰ ਸਿਖਣ ਦੀ ਖੇਚਲ ਤੋਂ ਬਚਣ ਲਈ ਜੱਜਾਂ ਨੇ ਉਨ੍ਹਾਂ ਨੂੰ ਦਿਤੇ। Digited by Panjab Digital Library www. d b.org